India vs Pakistan T20 World Cup 2022: ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ 2022 ਮੈਚ ਦੀਆਂ ਟਿਕਟਾਂ ਪੰਜ ਮਿੰਟਾਂ ਵਿੱਚ ਹੋਈਆਂ ਸੋਲਡ ਆਊਟ
ਭਾਰਤ ਅਤੇ ਪਾਕਿਸਤਾਨ ਆਈਸੀਸੀ ਟੀ-20 ਵਿਸ਼ਵ ਕੱਪ 2022 ਵਿੱਚ ਭਿੜਨਗੇ, ਜੋ ਕਿ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ (MCG) ਵਿੱਚ ਹੋਵੇਗਾ।
ਨਵੀਂ ਦਿੱਲੀ: ਕ੍ਰਿਕਟ ਦੇ ਮੈਦਾਨ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਪੂਰੀ ਦੁਨੀਆ 'ਚ ਸਭ ਤੋਂ ਮਸ਼ਹੂਰ ਹੈ। ਲੱਖਾਂ ਕ੍ਰਿਕਟ ਪ੍ਰੇਮੀ ਭਾਰਤ ਬਨਾਮ ਪਾਕਿਸਤਾਨ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਆਈਸੀਸੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਅਜਿਹੇ ਮੌਕਿਆਂ ਦਾ ਫਾਇਦਾ ਉਠਾਉਣ ਵਿੱਚ ਕੋਈ ਗਲਤੀ ਨਹੀਂ ਕਰਨਾ ਚਾਹੁੰਦੀ। ਕਾਬਿਲੇਗੌਰ ਹੈ ਕਿ ਆਈ.ਸੀ.ਸੀ. ਨੂੰ ਲੱਖਾਂ-ਕਰੋੜਾਂ ਡਾਲਰਾਂ ਦੀ ਆਮਦਨ ਹੁੰਦੀ ਹੈ।
ਤੁਹਾਨੂੰ ਯਾਦ ਕਰਵਾ ਦਈਏ ਕਿ ਆਈਸੀਸੀ ਟੀ-20 ਵਿਸ਼ਵ ਕੱਪ-2022 ਆਸਟਰੇਲੀਆ ਵਿੱਚ ਆਯੋਜਿਤ ਹੋਣ ਜਾ ਰਿਹਾ ਹੈ। ਇਹ ਵਿਸ਼ਵ ਕੱਪ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ 2022 ਤੱਕ ਖੇਡਿਆ ਜਾਵੇਗਾ। ਦੱਸ ਦਈਏ ਕਿ ਵਿੰਡੋ ਓਪਨ ਹੁੰਦੇ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੀਆਂ ਸਾਰੀਆਂ ਟਿਕਟਾਂ ਕੁਝ ਹੀ ਮਿੰਟਾਂ ਵਿੱਚ ਵਿਕ ਗਈਆਂ।
ਭਾਰਤ ਅਤੇ ਪਾਕਿਸਤਾਨ ਆਈਸੀਸੀ ਟੀ-20 ਵਿਸ਼ਵ ਕੱਪ 2022 ਵਿੱਚ ਭਿੜਨਗੇ, ਜੋ ਕਿ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ (MCG) ਵਿੱਚ ਹੋਵੇਗਾ। ਇਸ ਸਟੇਡੀਅਮ ਦੀ ਸਮਰੱਥਾ 1 ਲੱਖ ਦੇ ਕਰੀਬ ਹੈ ਅਤੇ ਅਜਿਹੇ 'ਚ ਇਸ ਸਟੇਡੀਅਮ ਦੇ ਭਰ ਜਾਣ ਦੀ ਉਮੀਦ ਹੈ।
8 ਲੱਖ ਪ੍ਰਸ਼ੰਸਕਾਂ ਨੂੰ ਵਿਸ਼ਵ ਕੱਪ ਮੈਚ ਦੇਖਣ ਦੀ ਉਮੀਦ
ਆਈਸੀਸੀ ਟੀ-20 ਵਿਸ਼ਵ ਕੱਪ ਦੇ ਸਫਲ ਆਯੋਜਨ ਲਈ ਆਸਵੰਦ ਹੈ। ਆਈਸੀਸੀ ਨੇ ਉਮੀਦ ਜਤਾਈ ਹੈ ਕਿ ਵਿਸ਼ਵ ਕੱਪ ਮੈਚ ਦੇਖਣ ਲਈ 8 ਲੱਖ ਤੋਂ ਵੱਧ ਪ੍ਰਸ਼ੰਸਕ ਸਟੇਡੀਅਮ ਵਿੱਚ ਪਹੁੰਚਣਗੇ। ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣਗੇ।
ਵਿਸ਼ਵ ਕੱਪ ਦੇ ਮੈਚ 7 ਥਾਵਾਂ 'ਤੇ ਖੇਡੇ ਜਾਣਗੇ
ਟੀ-20 ਵਿਸ਼ਵ ਕੱਪ 2022 ਆਸਟਰੇਲੀਆ ਵਿੱਚ 16 ਅਕਤੂਬਰ ਤੋਂ 13 ਨਵੰਬਰ ਤੱਕ ਖੇਡਿਆ ਜਾਵੇਗਾ। ਵਿਸ਼ਵ ਕੱਪ ਦੇ ਮੈਚ ਮੈਲਬੋਰਨ, ਸਿਡਨੀ, ਬ੍ਰਿਸਬੇਨ, ਐਡੀਲੇਡ, ਜੀਲਾਂਗ, ਹੋਬਾਰਟ ਅਤੇ ਪਰਥ ਸਮੇਤ ਸੱਤ ਥਾਵਾਂ 'ਤੇ ਖੇਡੇ ਜਾਣਗੇ। ਵਿਸ਼ਵ ਕੱਪ ਵਿੱਚ ਕੁੱਲ 45 ਮੈਚ ਖੇਡੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin