India vs Bangladesh 1st Test: ਭਾਰਤ ਨੇ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਨੂੰ 188 ਦੌੜਾਂ ਨਾਲ ਹਰਾਇਆ ਸੀ। ਟੀਮ ਇੰਡੀਆ ਨੇ ਪਹਿਲੀ ਪਾਰੀ 'ਚ ਆਲ ਆਊਟ ਹੋਣ ਤੱਕ 404 ਦੌੜਾਂ ਬਣਾਈਆਂ ਅਤੇ 258 ਦੌੜਾਂ ਬਣਾ ਕੇ ਦੂਜੀ ਪਾਰੀ ਦਾ ਐਲਾਨ ਕਰ ਦਿੱਤਾ। ਜਵਾਬ ਵਿੱਚ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 150 ਦੌੜਾਂ ਅਤੇ ਦੂਜੀ ਪਾਰੀ ਵਿੱਚ 324 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਨੇ ਖਤਰਨਾਕ ਗੇਂਦਬਾਜ਼ੀ ਕਰਦੇ ਹੋਏ 8 ਵਿਕਟਾਂ ਲਈਆਂ। ਉਸ ਨੂੰ 'ਪਲੇਅਰ ਆਫ਼ ਦਾ ਮੈਚ' ਵੀ ਚੁਣਿਆ ਗਿਆ। ਚੇਤੇਸ਼ਵਰ ਪੁਜਾਰਾ ਅਤੇ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜੇ ਲਗਾਏ।


ਭਾਰਤ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਦੂਜੀ ਪਾਰੀ ਵਿੱਚ 324 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਦੌਰਾਨ ਜ਼ਾਕਿਰ ਹਸਨ ਨੇ ਸੈਂਕੜਾ ਲਗਾਇਆ। ਉਸ ਨੇ 224 ਗੇਂਦਾਂ ਦਾ ਸਾਹਮਣਾ ਕਰਦੇ ਹੋਏ 100 ਦੌੜਾਂ ਬਣਾਈਆਂ। ਕਪਤਾਨ ਸ਼ਾਕਿਬ ਅਲ ਹਸਨ ਨੇ 108 ਗੇਂਦਾਂ ਵਿੱਚ 84 ਦੌੜਾਂ ਬਣਾਈਆਂ। ਉਨ੍ਹਾਂ ਨੇ 6 ਚੌਕੇ ਅਤੇ 6 ਛੱਕੇ ਲਗਾਏ। ਇਸ ਦੌਰਾਨ ਭਾਰਤ ਲਈ ਕੁਲਦੀਪ ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਕੁਲਦੀਪ ਨੇ 20 ਓਵਰਾਂ ਵਿੱਚ 73 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਸ ਨੇ ਪਹਿਲੀ ਪਾਰੀ 'ਚ 5 ਵਿਕਟਾਂ ਲਈਆਂ ਸਨ। ਕੁਲਦੀਪ ਨੂੰ ਉਸ ਦੇ ਚੰਗੇ ਪ੍ਰਦਰਸ਼ਨ ਲਈ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ।


ਟੀਮ ਇੰਡੀਆ ਲਈ ਸ਼ੁਭਮਨ ਅਤੇ ਪੁਜਾਰਾ ਨੇ ਦੂਜੀ ਪਾਰੀ ਵਿੱਚ ਸੈਂਕੜੇ ਜੜੇ। ਸ਼ੁਭਮਨ ਨੇ 152 ਗੇਂਦਾਂ ਵਿੱਚ 110 ਦੌੜਾਂ ਬਣਾਈਆਂ। ਪੁਜਾਰਾ ਨੇ 130 ਗੇਂਦਾਂ ਦਾ ਸਾਹਮਣਾ ਕਰਦਿਆਂ ਅਜੇਤੂ 102 ਦੌੜਾਂ ਬਣਾਈਆਂ। ਉਸ ਨੇ 13 ਚੌਕੇ ਲਾਏ। ਇਸ ਤੋਂ ਪਹਿਲਾਂ ਪੁਜਾਰਾ ਨੇ ਭਾਰਤ ਲਈ ਪਹਿਲੀ ਪਾਰੀ ਵਿੱਚ 90 ਦੌੜਾਂ ਬਣਾਈਆਂ ਸਨ। ਸ਼੍ਰੇਅਸ ਅਈਅਰ ਨੇ 86 ਦੌੜਾਂ ਦਾ ਯੋਗਦਾਨ ਦਿੱਤਾ। ਰਿਸ਼ਭ ਪੰਤ ਨੇ 46 ਦੌੜਾਂ ਬਣਾਈਆਂ। ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਇਸ ਮੈਚ 'ਚ ਕੁਝ ਖਾਸ ਨਹੀਂ ਕਰ ਸਕੇ। ਹਾਲਾਂਕਿ ਕੋਹਲੀ ਦੂਜੀ ਪਾਰੀ 'ਚ 19 ਦੌੜਾਂ ਬਣਾ ਕੇ ਅਜੇਤੂ ਰਹੇ। ਉਹ ਪਹਿਲੀ ਪਾਰੀ 'ਚ 1 ਦੌੜਾਂ ਬਣਾ ਕੇ ਆਊਟ ਹੋ ਗਿਆ।


ਬੰਗਲਾਦੇਸ਼ ਲਈ ਭਾਰਤ ਦੀ ਪਹਿਲੀ ਪਾਰੀ ਦੌਰਾਨ ਮੇਹਦੀ ਹਸਨ ਨੇ 4 ਵਿਕਟਾਂ ਲਈਆਂ। ਉਸ ਨੇ 31.5 ਓਵਰਾਂ ਵਿੱਚ 112 ਦੌੜਾਂ ਦਿੱਤੀਆਂ। ਤਾਇਜੁਲ ਇਸਲਾਮ ਨੇ 46 ਓਵਰਾਂ ਵਿੱਚ 133 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਮੇਹਸੀ ਹਸਨ ਅਤੇ ਖਾਲਿਦ ਅਹਿਮਦ ਨੇ ਦੂਜੀ ਪਾਰੀ ਦੌਰਾਨ ਇੱਕ-ਇੱਕ ਵਿਕਟ ਲਈ।