IND vs NZ 3rd T20: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਟੀ-20 ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਟਾਈ ਹੋ ਗਿਆ। ਇਸ ਤਰ੍ਹਾਂ ਟੀਮ ਇੰਡੀਆ ਨੇ ਸੀਰੀਜ਼ 1-0 ਨਾਲ ਜਿੱਤ ਲਈ। ਦਰਅਸਲ, ਇਸ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਧੋਤਾ ਗਿਆ ਸੀ। ਜਦਕਿ ਦੂਜੇ ਮੈਚ 'ਚ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 65 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਇਸ ਮੈਚ ਦੀ ਗੱਲ ਕਰੀਏ ਤਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 19.4 ਓਵਰਾਂ 'ਚ 160 ਦੌੜਾਂ 'ਤੇ ਸਿਮਟ ਗਈ। ਇਸ ਤਰ੍ਹਾਂ ਭਾਰਤੀ ਟੀਮ ਨੂੰ ਮੈਚ ਜਿੱਤਣ ਲਈ 161 ਦੌੜਾਂ ਦਾ ਟੀਚਾ ਮਿਲਿਆ।


ਭਾਰਤ ਨੇ ਸੀਰੀਜ਼ ਆਪਣੇ ਨਾਂਅ ਕਰ ਲਈ


ਦਰਅਸਲ ਜਦੋਂ ਮੀਂਹ ਕਾਰਨ ਖੇਡ ਨੂੰ ਰੋਕਿਆ ਗਿਆ ਤਾਂ ਭਾਰਤੀ ਟੀਮ ਨੇ 9 ਓਵਰਾਂ 'ਚ 75 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਡਕਵਰਥ ਲੁਈਸ ਨਿਯਮ ਦੇ ਤਹਿਤ ਭਾਰਤ ਨੂੰ ਜਿੱਤ ਲਈ 9 ਓਵਰਾਂ 'ਚ 76 ਦੌੜਾਂ ਦੀ ਲੋੜ ਸੀ ਪਰ ਮੈਚ ਰੁਕਣ 'ਤੇ ਟੀਮ ਇੰਡੀਆ ਦਾ ਸਕੋਰ ਮਹਿਜ਼ 75 ਦੌੜਾਂ ਸੀ। ਇਸ ਤਰ੍ਹਾਂ ਮੈਚ ਡਰਾਅ 'ਤੇ ਖਤਮ ਹੋਇਆ। ਹਾਲਾਂਕਿ ਭਾਰਤੀ ਟੀਮ ਸੀਰੀਜ਼ ਜਿੱਤਣ 'ਚ ਕਾਮਯਾਬ ਰਹੀ। ਟੀਮ ਇੰਡੀਆ ਨੇ ਸੀਰੀਜ਼ 1-0 ਨਾਲ ਜਿੱਤ ਲਈ ਹੈ। ਇਸ ਤੋਂ ਪਹਿਲਾਂ ਸੀਰੀਜ਼ ਦਾ ਪਹਿਲਾ ਮੈਚ ਵੀ ਮੀਂਹ ਦੀ ਭੇਟ ਚੜ੍ਹ ਗਿਆ ਸੀ।


ਮੁਹੰਮਦ ਸਿਰਾਜ ਅਤੇ ਅਰਸ਼ਦੀਪ ਸਿੰਘ ਦੀ ਕਮਾਲ ਗੇਂਦਬਾਜ਼ੀ


ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਨਿਊਜ਼ੀਲੈਂਡ ਦੀ ਟੀਮ 19.4 ਓਵਰਾਂ 'ਚ 160 ਦੌੜਾਂ 'ਤੇ ਸਿਮਟ ਗਈ। ਭਾਰਤ ਲਈ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਅਰਸ਼ਦੀਪ ਸਿੰਘ ਨੇ 4-4 ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਨੇ 4 ਓਵਰਾਂ ਵਿੱਚ 37 ਦੌੜਾਂ ਦੇ ਕੇ 4 ਖਿਡਾਰੀਆਂ ਨੂੰ ਆਊਟ ਕੀਤਾ। ਜਦਕਿ ਮੁਹੰਮਦ ਸਿਰਾਜ ਨੇ 4 ਓਵਰਾਂ 'ਚ 17 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਰਸ਼ਲ ਪਟੇਲ ਨੂੰ 1 ਸਫਲਤਾ ਮਿਲੀ। ਇਸ ਦੇ ਨਾਲ ਹੀ ਨਿਊਜ਼ੀਲੈਂਡ ਲਈ ਡਵੇਨ ਕੋਨਵੇ ਅਤੇ ਗਲੇਨ ਫਿਲਿਪਸ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ।


ਇਹ ਵੀ ਪੜ੍ਹੋ: Virat Kohli ਨੂੰ ਇੰਸਟਾਗ੍ਰਾਮ ‘ਤੇ MS ਧੋਨੀ ਦੀ ਸਟੋਰੀ ਪਾਉਣੀ ਪਈ ਮਹਿੰਗੀ, ਫੈਂਸ ਨੇ ਬਚਕਾਨਾ ਹਰਕਤ ਦੱਸ ਕੇ ਕੀਤਾ ਟ੍ਰੋਲ