Indian Blind Womens Cricket: ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਨੇ IBSA ਵਿਸ਼ਵ ਖੇਡਾਂ ਵਿੱਚ ਆਸਟਰੇਲੀਆ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਭਾਰਤੀ ਮਹਿਲਾ ਬਲਾਈਂਡ ਕ੍ਰਿਕਟ ਟੀਮ ਨੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੂੰ 9 ਵਿਕਟਾਂ ਨਾਲ ਹਰਾਇਆ। ਬਰਮਿੰਘਮ ਵਿੱਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਫਾਈਨਲ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਭਾਰਤੀ ਟੀਮ ਨੇ ਕੰਗਾਰੂਆਂ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।


ਹੁਣ ਭਾਰਤੀ ਮੈਨਸ ਬਲਾਈਂਡ ਕ੍ਰਿਕਟ ਟੀਮ ਤੋਂ ਸੋਨ ਤਮਗੇ ਦੀ ਉਮੀਦ


ਉੱਥੇ ਹੀ ਇਸ ਤੋਂ ਇਲਾਵਾ ਭਾਰਤੀ ਪੁਰਸ਼ ਬਲਾਈਂਡ ਕ੍ਰਿਕਟ ਟੀਮ ਆਈਬੀਐਸਏ ਵਿਸ਼ਵ ਖੇਡਾਂ ਦੇ ਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਫਾਈਨਲ 'ਚ ਪਾਕਿਸਤਾਨ ਦੀ ਚੁਣੌਤੀ ਭਾਰਤੀ ਪੁਰਸ਼ ਬਲਾਈਂਡ ਕ੍ਰਿਕਟ ਟੀਮ ਦੇ ਸਾਹਮਣੇ ਹੋਵੇਗੀ। ਹਾਲਾਂਕਿ ਭਾਰਤੀ ਪ੍ਰਸ਼ੰਸਕਾਂ ਨੂੰ ਮਹਿਲਾ ਟੀਮ ਤੋਂ ਬਾਅਦ ਪੁਰਸ਼ ਟੀਮ ਤੋਂ ਸੋਨ ਤਮਗੇ ਦੀ ਉਮੀਦ ਹੈ। ਹਾਲਾਂਕਿ ਇਸ ਤੋਂ ਪਹਿਲਾਂ ਆਈਬੀਐਸਏ ਵਿਸ਼ਵ ਖੇਡਾਂ ਦੇ ਲੀਗ ਮੈਚ ਵਿੱਚ ਪਾਕਿਸਤਾਨ ਨੇ ਭਾਰਤੀ ਟੀਮ ਨੂੰ ਹਰਾਇਆ ਸੀ। ਇਸ ਤਰ੍ਹਾਂ ਭਾਰਤੀ ਟੀਮ ਖ਼ਿਤਾਬੀ ਮੁਕਾਬਲੇ ਵਿੱਚ ਪਾਕਿਸਤਾਨ ਨੂੰ ਹਰਾ ਕੇ ਲੀਗ ਮੈਚ ਵਿੱਚ ਮਿਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।






ਇਹ ਵੀ ਪੜ੍ਹੋ: World Cup 2023: ਸੌਰਵ ਗਾਂਗੁਲੀ ਨੇ ਵਿਸ਼ਵ ਕੱਪ ਲਈ ਚੁਣੀ ਭਾਰਤ ਦੀ 15 ਮੈਂਬਰੀ ਟੀਮ, ਇਨ੍ਹਾਂ ਦੋ ਖਿਡਾਰੀਆਂ ਨੂੰ ਕੀਤਾ ਬਾਹਰ




ਇਦਾਂ ਰਿਹਾ ਭਾਰਤ-ਆਸਟ੍ਰੇਲੀਆ ਮੈਚ ਦਾ ਹਾਲ


ਦਰਅਸਲ, IBSA ਵਿਸ਼ਵ ਖੇਡਾਂ ਵਿੱਚ ਪਹਿਲੀ ਵਾਰ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤਰ੍ਹਾਂ ਭਾਰਤੀ ਟੀਮ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਦੂਜੇ ਪਾਸੇ ਭਾਰਤ-ਆਸਟ੍ਰੇਲੀਆ ਮੈਚ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਓਵਰਾਂ 'ਚ 8 ਵਿਕਟਾਂ 'ਤੇ 114 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਭਾਰਤ ਨੇ 3.3 ਓਵਰਾਂ 'ਚ 1 ਵਿਕਟ 'ਤੇ 43 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਮੀਂਹ ਕਾਰਨ ਖੇਡ ਨੂੰ ਰੋਕਣਾ ਪਿਆ। ਹਾਲਾਂਕਿ ਬਿਹਤਰ ਨੈੱਟ ਰਨ ਰੇਟ ਕਾਰਨ ਭਾਰਤੀ ਟੀਮ ਨੂੰ ਜੇਤੂ ਚੁਣਿਆ ਗਿਆ।


ਇਹ ਵੀ ਪੜ੍ਹੋ: IND vs PAK: ਕੇਐੱਲ ਰਾਹੁਲ ਲਈ ਏਸ਼ੀਆ ਕੱਪ 'ਚ ਪਾਕਿਸਤਾਨ ਖਿਲਾਫ ਖੇਡਣਾ ਮੁਸ਼ਕਿਲ, ਇਸ਼ਾਨ ਕਿਸ਼ਾਨ ਕੋਲ ਸੁਨਹਿਰੀ ਮੌਕਾ