IND vs BAN T20I Series Ishan Kishan: ਇਨ੍ਹੀਂ ਦਿਨੀਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਕਾਨਪੁਰ ਦੇ ਗ੍ਰੀਨ ਪਾਰਕ 'ਚ ਖੇਡਿਆ ਜਾ ਰਿਹਾ ਹੈ। ਟੈਸਟ ਤੋਂ ਬਾਅਦ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਮੈਦਾਨ 'ਤੇ ਉਤਰਨਗੀਆਂ। ਬੀਸੀਸੀਆਈ ਨੇ ਟੀ-20 ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਜ਼ਿਆਦਾਤਰ ਨੌਜਵਾਨ ਅਤੇ ਕੁਝ ਨਵੇਂ ਚਿਹਰੇ ਸਾਹਮਣੇ ਆਏ ਹਨ। ਹਾਲਾਂਕਿ ਟੀਮ 'ਚੋਂ ਈਸ਼ਾਨ ਕਿਸ਼ਨ ਦਾ ਨਾਂ ਗਾਇਬ ਰਿਹਾ।


ਇਸ਼ਾਨ ਭਾਰਤ ਲਈ ਤਿੰਨੋਂ ਫਾਰਮੈਟ ਖੇਡਣ ਵਾਲੇ ਇੱਕ ਵਿਕਟਕੀਪਰ ਬੱਲੇਬਾਜ਼ ਹਨ। ਹਾਲਾਂਕਿ, ਉਨ੍ਹਾਂ ਨੇ ਟੀਮ ਇੰਡੀਆ ਲਈ ਆਪਣਾ ਆਖਰੀ ਮੈਚ ਨਵੰਬਰ 2023 ਵਿੱਚ ਖੇਡਿਆ, ਜੋ ਕਿ ਅਫਗਾਨਿਸਤਾਨ ਦੇ ਖਿਲਾਫ ਟੀ-20 ਅੰਤਰਰਾਸ਼ਟਰੀ ਮੈਚ ਸੀ। 2023 ਵਨਡੇ ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਹਿੱਸਾ ਰਹੇ ਈਸ਼ਾਨ ਕਿਸ਼ਨ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ।




Read MOre: Cricketer Accident: ਸਟਾਰ ਭਾਰਤੀ ਕ੍ਰਿਕਟਰ ਨਾਲ ਵਾਪਰਿਆ ਵੱਡਾ ਭਾਣਾ, ਸੜਕ ਹਾਦਸੇ 'ਚ ਬੁਰੀ ਤਰ੍ਹਾਂ ਹੋਇਆ ਜਖ਼ਮੀ






ਤੁਸੀਂ ਸੋਚ ਰਹੇ ਹੋਵੋਗੇ ਕਿ ਬੰਗਲਾਦੇਸ਼ ਦੇ ਖਿਲਾਫ ਟੀ-20 ਸੀਰੀਜ਼ ਲਈ ਵੀ ਈਸ਼ਾਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਪਰ ਸ਼ਾਇਦ ਅਜਿਹਾ ਨਹੀਂ ਹੈ। ਦਰਅਸਲ 1 ਤੋਂ 5 ਅਕਤੂਬਰ ਤੱਕ ਮੁੰਬਈ ਅਤੇ ਰੈਸਟ ਆਫ ਇੰਡੀਆ ਵਿਚਾਲੇ ਇਰਾਨੀ ਕੱਪ ਦਾ ਮੈਚ ਖੇਡਿਆ ਜਾਵੇਗਾ। ਲਖਨਊ ਦੇ ਏਕਾਨਾ ਸਟੇਡੀਅਮ 'ਚ ਖੇਡੇ ਜਾਣ ਵਾਲੇ ਮੈਚ 'ਚ ਈਸ਼ਾਨ ਨੂੰ ਰੈਸਟ ਆਫ ਇੰਡੀਆ ਦਾ ਹਿੱਸਾ ਬਣਾਇਆ ਗਿਆ ਹੈ।


ਅਜਿਹੇ 'ਚ ਈਸ਼ਾਨ ਲਈ ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ 'ਚ ਹਿੱਸਾ ਲੈਣਾ ਕਾਫੀ ਮੁਸ਼ਕਿਲ ਹੋ ਸਕਦਾ ਸੀ, ਕਿਉਂਕਿ 5 ਅਕਤੂਬਰ ਨੂੰ ਇਰਾਨੀ ਕੱਪ ਦਾ ਮੈਚ ਖਤਮ ਹੋਵੇਗਾ ਅਤੇ ਫਿਰ 6 ਅਕਤੂਬਰ ਨੂੰ ਟੀ-20 ਸੀਰੀਜ਼ ਸ਼ੁਰੂ ਹੋਵੇਗੀ। ਹਾਲਾਂਕਿ ਇਹ ਸਿਰਫ ਅਨੁਮਾਨਿਤ ਗਣਿਤ ਹੈ, ਅਸੀਂ ਅਧਿਕਾਰਤ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਕਰਦੇ ਹਾਂ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ਼ਾਨ ਟੀਮ ਇੰਡੀਆ 'ਚ ਆਪਣੀ ਜਗ੍ਹਾ ਕਦੋਂ ਮੁੜ ਹਾਸਲ ਕਰ ਪਾਉਂਦੇ ਹਨ।


ਬੰਗਲਾਦੇਸ਼ ਖਿਲਾਫ ਟੀ-20 ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ


ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਰਿੰਕੂ ਸਿੰਘ, ਹਾਰਦਿਕ ਪਾਂਡਿਆ, ਰਿਆਨ ਪਰਾਗ, ਨਿਤੀਸ਼ ਰੈਡੀ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ, ਜਿਤੇਸ਼ ਸ਼ਰਮਾ, ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਮਯੰਕ ਯਾਦਵ।




Read MOre: IPL 2025 ਤੋਂ ਪਹਿਲਾਂ ਜੈ ਸ਼ਾਹ ਨੇ ਕੀਤਾ ਵੱਡਾ ਐਲਾਨ, ਖਿਡਾਰੀਆਂ 'ਤੇ ਹੋਈ ਪੈਸਿਆਂ ਦੀ ਬਰਸਾਤ, ਮੈਚ ਫੀਸ 'ਚ ਭਾਰੀ ਵਾਧਾ