Asia Cup 2025 : ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ, ਗਿੱਲ ਨੂੰ ਮੁੜ ਮਿਲੀ ਵੱਡੀ ਜ਼ਿੰਮੇਵਾਰੀ, ਅਰਸ਼ਦੀਪ ਵੀ ਟੀਮ ਦਾ ਹਿੱਸਾ, ਜਾਣੋ ਹੋਰ ਕੌਣ-ਕੌਣ ਸ਼ਾਮਲ ?
ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨਾਲ ਮੁਲਾਕਾਤ ਕਰਕੇ ਟੀਮ ਦਾ ਐਲਾਨ ਕੀਤਾ।
India Asia Cup 2025 Squad Announcement: ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ। ਮੁੱਖ ਚੋਣਕਾਰ ਅਜੀਤ ਅਗਰਕਰ ਨੇ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨਾਲ ਮੁਲਾਕਾਤ ਕਰਕੇ ਟੀਮ ਦਾ ਐਲਾਨ ਕੀਤਾ। ਸ਼ੁਭਮਨ ਗਿੱਲ ਨੂੰ ਟੀ-20 ਫਾਰਮੈਟ ਦੇ ਏਸ਼ੀਆ ਕੱਪ ਵਿੱਚ ਉਪ-ਕਪਤਾਨ ਬਣਾਇਆ ਗਿਆ ਹੈ।
🚨 #TeamIndia's squad for the #AsiaCup 2025 🔽
— BCCI (@BCCI) August 19, 2025
Surya Kumar Yadav (C), Shubman Gill (VC), Abhishek Sharma, Tilak Varma, Hardik Pandya, Shivam Dube, Axar Patel, Jitesh Sharma (WK), Jasprit Bumrah, Arshdeep Singh, Varun Chakaravarthy, Kuldeep Yadav, Sanju Samson (WK), Harshit Rana,…
ਏਸ਼ੀਆ ਕੱਪ ਲਈ ਭਾਰਤੀ ਟੀਮ: ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਸੰਜੂ ਸੈਮਸਨ, ਹਰਸ਼ਿਤ ਰਾਣਾ, ਰਿੰਕੂ ਸਿੰਘ
ਏਸ਼ੀਆ ਕੱਪ 2025 ਵਿੱਚ ਭਾਰਤ ਦੇ ਮੈਚਾਂ ਦਾ ਸ਼ਡਿਊਲ10 ਸਤੰਬਰ: ਭਾਰਤ ਬਨਾਮ ਯੂਏਈ (ਦੁਬਈ) - ਸ਼ਾਮ 7:30 ਵਜੇ ਤੋਂ
14 ਸਤੰਬਰ: ਭਾਰਤ ਬਨਾਮ ਪਾਕਿਸਤਾਨ (ਦੁਬਈ) - ਸ਼ਾਮ 7:30 ਵਜੇ ਤੋਂ
19 ਸਤੰਬਰ: ਭਾਰਤ ਬਨਾਮ ਓਮਾਨ (ਅਬੂ ਧਾਬੀ) - ਸ਼ਾਮ 7:30 ਵਜੇ ਤੋਂਏਸ਼ੀਆ ਕੱਪ 2025 ਵਿੱਚ ਖੇਡਣ ਵਾਲੀਆਂ ਟੀਮਾਂ
9 ਸਤੰਬਰ ਤੋਂ 28 ਸਤੰਬਰ ਤੱਕ ਏਸ਼ੀਆ ਕੱਪ ਵਿੱਚ 8 ਟੀਮਾਂ ਵਿਚਕਾਰ ਕੁੱਲ 19 ਮੈਚ ਖੇਡੇ ਜਾਣਗੇ। 8 ਟੀਮਾਂ ਨੂੰ 2 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਜੋ ਕਿ ਇਸ ਪ੍ਰਕਾਰ ਹੈ।
ਗਰੁੱਪ ਏ: ਭਾਰਤ, ਪਾਕਿਸਤਾਨ, ਓਮਾਨ ਅਤੇ ਯੂਏਈ
ਗਰੁੱਪ ਬੀ: ਅਫਗਾਨਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਹਾਂਗਕਾਂਗ
ਏਸ਼ੀਆ ਕੱਪ 2025 ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ। ਪਹਿਲਾਂ ਇੱਕ ਗਰੁੱਪ ਪੜਾਅ ਹੋਵੇਗਾ, ਜਿਸ ਵਿੱਚ ਹਰ ਟੀਮ ਆਪਣੇ ਗਰੁੱਪ ਦੀਆਂ 3 ਟੀਮਾਂ ਨਾਲ 1-1 ਮੈਚ ਖੇਡੇਗੀ। ਇਸ ਤੋਂ ਬਾਅਦ, ਦੋਵਾਂ ਗਰੁੱਪਾਂ ਦੀਆਂ ਚੋਟੀ ਦੀਆਂ 2-2 ਟੀਮਾਂ ਸੁਪਰ 4 ਵਿੱਚ ਦਾਖਲ ਹੋਣਗੀਆਂ ਅਤੇ ਬਾਕੀ 4 ਟੀਮਾਂ ਬਾਹਰ ਹੋ ਜਾਣਗੀਆਂ। ਸੁਪਰ 4 ਵਿੱਚ ਵੀ ਸਾਰੀਆਂ ਟੀਮਾਂ ਇੱਕ ਦੂਜੇ ਵਿਰੁੱਧ 1-1 ਮੈਚ ਖੇਡਣਗੀਆਂ, ਜਿਸ ਤੋਂ ਬਾਅਦ 28 ਸਤੰਬਰ ਨੂੰ ਚੋਟੀ ਦੀਆਂ 2 ਟੀਮਾਂ ਵਿਚਕਾਰ ਫਾਈਨਲ ਮੈਚ ਖੇਡਿਆ ਜਾਵੇਗਾ।
ਏਸ਼ੀਆ ਕੱਪ ਵਿੱਚ 3 ਵਾਰ ਹੋ ਸਕਦਾ ਭਾਰਤ ਬਨਾਮ ਪਾਕਿਸਤਾਨ ਮੈਚ
ਭਾਰਤ ਅਤੇ ਪਾਕਿਸਤਾਨ ਇੱਕੋ ਗਰੁੱਪ ਵਿੱਚ ਹਨ, ਇਸ ਲਈ 14 ਸਤੰਬਰ ਨੂੰ ਉਨ੍ਹਾਂ ਵਿਚਕਾਰ ਇੱਕ ਮੈਚ ਫਿਕਸ ਹੈ ਪਰ ਟੂਰਨਾਮੈਂਟ ਵਿੱਚ ਉਨ੍ਹਾਂ ਵਿਚਕਾਰ ਕੁੱਲ 3 ਮੈਚ ਸੰਭਵ ਹਨ। ਜੇਕਰ ਦੋਵੇਂ ਟੀਮਾਂ ਸੁਪਰ 4 ਵਿੱਚ ਪਹੁੰਚ ਜਾਂਦੀਆਂ ਹਨ ਤਾਂ ਉਨ੍ਹਾਂ ਵਿਚਕਾਰ ਇੱਕ ਹੋਰ ਮੈਚ ਦੇਖਣ ਨੂੰ ਮਿਲੇਗਾ, ਇਹ ਜ਼ਿਆਦਾ ਸੰਭਾਵਨਾ ਹੈ ਕਿਉਂਕਿ ਦੋਵੇਂ ਆਪਣੇ ਗਰੁੱਪ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਹਨ। ਜੇਕਰ ਦੋਵੇਂ ਫਾਈਨਲ ਵਿੱਚ ਪਹੁੰਚਦੀਆਂ ਹਨ ਤਾਂ ਏਸ਼ੀਆ ਕੱਪ ਵਿੱਚ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ ਕੁੱਲ 3 ਮੈਚ ਖੇਡੇ ਜਾਣਗੇ।




















