INDW vs NZW Highlights: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ੁੱਕਰਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਹੱਥੋਂ 58 ਦੌੜਾਂ ਦੀ ਹਾਰ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਟੀਮ ਆਪਣੀ ਸਰਵੋਤਮ ਕ੍ਰਿਕਟ ਨਹੀਂ ਖੇਡ ਸਕੀ। ਜਿਸਦਾ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ ਲੱਗਾ। ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਖਿਡਾਰੀ ਬਿਹਤਰ ਪ੍ਰਦਰਸ਼ਨ ਕਰਨ ਦੇ ਸਮਰੱਥ ਹਨ। 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ 19 ਓਵਰਾਂ 'ਚ 102 ਦੌੜਾਂ 'ਤੇ ਢੇਰ ਹੋ ਗਈ। ਕੋਈ ਵੀ ਖਿਡਾਰੀ 20 ਦੌੜਾਂ ਨਹੀਂ ਬਣਾ ਸਕਿਆ।
ਮੈਚ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਕੀ ਕਿਹਾ?
ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਐਵਾਰਡ ਸਮਾਰੋਹ 'ਚ ਕਿਹਾ, 'ਅਸੀਂ ਆਪਣਾ ਸਰਵੋਤਮ ਕ੍ਰਿਕਟ ਨਹੀਂ ਖੇਡਿਆ। ਅੱਗੇ ਵੱਧਦੇ ਹੋਏ ਅਸੀਂ ਜਾਣਦੇ ਹਾਂ ਕਿ ਹਰ ਮੈਚ ਮਹੱਤਵਪੂਰਨ ਹੁੰਦਾ ਹੈ। ਉਹ ਇਸ ਗੱਲ ਨਾਲ ਸਹਿਮਤ ਨਹੀਂ ਸੀ ਕਿ ਧੀਮੀ ਪਿੱਚ 'ਤੇ 161 ਦੌੜਾਂ ਦਾ ਟੀਚਾ ਮੁਸ਼ਕਲ ਸੀ। ਉਨ੍ਹਾਂ ਕਿਹਾ, 'ਅਸੀਂ ਕਈ ਵਾਰ 160-170 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਹੈ। ਅਸੀਂ ਇਸ ਨੂੰ ਬਣਾਉਣ ਦੀ ਉਮੀਦ ਕਰ ਰਹੇ ਸੀ। ਅਸੀਂ ਜਾਣਦੇ ਸੀ ਕਿ ਕਿਸੇ ਨੇ ਬੱਲੇਬਾਜ਼ੀ ਕਰਨੀ ਹੈ, ਪਰ ਅਸੀਂ ਵਿਕਟਾਂ ਗੁਆਉਂਦੇ ਰਹੇ।
ਭਾਰਤੀ ਟੀਮ ਹੁਣ ਐਤਵਾਰ ਨੂੰ ਪਾਕਿਸਤਾਨ ਨਾਲ ਭਿੜੇਗੀ ਅਤੇ ਹਰਮਨਪ੍ਰੀਤ ਨੂੰ ਲੱਗਦਾ ਹੈ ਕਿ ਉਸਦੀ ਟੀਮ ਆਪਣੇ ਪੁਰਾਣੇ ਵਿਰੋਧੀ ਖਿਲਾਫ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ “ਅਸੀਂ ਜਾਣਦੇ ਹਾਂ ਕਿ ਇਹ ਸਮੂਹ ਬਿਹਤਰ ਪ੍ਰਦਰਸ਼ਨ ਕਰਨ ਦੇ ਸਮਰੱਥ ਹੈ,” । ਇਹ ਉਹ ਸ਼ੁਰੂਆਤ ਨਹੀਂ ਸੀ ਜਿਸਦੀ ਸਾਨੂੰ ਉਮੀਦ ਸੀ। ਪਰ ਸਾਨੂੰ ਇੱਥੋਂ ਅੱਗੇ ਵਧਣਾ ਪਵੇਗਾ। ਦੱਸ ਦੇਈਏ ਕਿ ਮਹਿਲਾ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਦੌੜਾਂ ਦੇ ਫਰਕ ਨਾਲ ਭਾਰਤ ਦੀ ਇਹ ਦੂਜੀ ਸਭ ਤੋਂ ਵੱਡੀ ਹਾਰ ਸੀ।
ਜਿੱਤ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਨੇ ਕੀ ਕਿਹਾ?
'ਪਲੇਅਰ ਆਫ ਦਿ ਮੈਚ' ਚੁਣੀ ਗਈ ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ ਨੇ ਕਿਹਾ, 'ਮੈਨੂੰ ਇਸ ਟੀਮ 'ਤੇ ਸੱਚਮੁੱਚ ਮਾਣ ਹੈ। ਲੋਕ ਸਾਡੇ ਹਾਲੀਆ ਨਤੀਜਿਆਂ ਬਾਰੇ ਗੱਲ ਕਰ ਰਹੇ ਹਨ। ਪਰ ਮੈਂ ਭਾਰਤ ਵਰਗੀ ਵਿਸ਼ਵ ਪੱਧਰੀ ਟੀਮ ਵਿਰੁੱਧ ਖੇਡ ਕੇ ਅਤੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਕੇ ਖੁਸ਼ ਹਾਂ।,