Womens World Cup: ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਮਹਿਲਾ ਵਿਸ਼ਵ ਕੱਪ 'ਚ ਆਪਣਾ ਪਹਿਲਾ ਮੈਚ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨਾਲ ਖੇਡ ਰਹੀ ਹੈ। ਮੈਚ 'ਚ ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਭਾਰਤ ਨੂੰ ਮੈਚ 'ਚ ਪਹਿਲਾ ਝਟਕਾ 4 ਦੌੜਾਂ ਦੇ ਸਕੋਰ 'ਤੇ ਲੱਗ ਗਿਆ ਸੀ। ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਬਗੈਰ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ ਹਨ। ਹਾਲਾਂਕਿ ਬਾਅਦ 'ਚ ਸਮ੍ਰਿਤੀ ਮੰਧਾਨਾ ਤੇ ਦੀਪਤੀ ਸ਼ਰਮਾ ਨੇ ਅਗਵਾਈ ਕੀਤੀ।
ਇਸ ਮਗਰੋਂ ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 245 ਦੌੜਾਂ ਦਾ ਟੀਚਾ ਦਿੱਤਾ। ਮੱਧਕ੍ਰਮ ਦੀ ਬੱਲੇਬਾਜ਼ ਸਨੇਹ ਰਾਣਾ ਤੇ ਪੂਜਾ ਵਸਤਰਕਰ ਦੇ ਦਮ 'ਤੇ ਭਾਰਤ ਇਸ ਸਕੋਰ ਤੱਕ ਪਹੁੰਚ ਸਕਿਆ। ਦੋਵਾਂ ਖਿਡਾਰੀਆਂ ਨੇ ਸੱਤਵੀਂ ਵਿਕਟ ਲਈ 122 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਮੈਚ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਟੀਮ ਵਿਸ਼ਵ ਕੱਪ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ।
ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੇਗੀ ਭਾਰਤੀ ਟੀਮ
ਦੱਸ ਦੇਈਏ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਤੱਕ ਵਿਸ਼ਵ ਕੱਪ 'ਚ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਤੋਂ ਨਹੀਂ ਹਾਰੀ ਹੈ। ਅਜਿਹੇ 'ਚ ਟੀਮ ਇੰਡੀਆ ਇਸ ਮੈਚ 'ਚ ਵੀ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੇਗੀ। ਇਸ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ 2009 ਤੇ 2013 ਵਿਸ਼ਵ ਕੱਪ 'ਚ ਆਹਮੋ-ਸਾਹਮਣੇ ਹੋਈਆਂ ਸਨ। ਦੋਵੇਂ ਵਾਰ ਟੀਮ ਇੰਡੀਆ ਨੇ ਪਾਕਿਸਤਾਨ ਨੂੰ ਹਰਾਇਆ ਹੈ।
ਇਸ ਲਈ ਵੀ ਜਿੱਤਣਾ ਜ਼ਰੂਰੀ
ਟੀਮ ਇੰਡੀਆ ਲਈ ਇਹ ਜਿੱਤ ਇਸ ਲਈ ਵੀ ਅਹਿਮ ਹੈ, ਕਿਉਂਕਿ ਵਿਸ਼ਵ ਕੱਪ 'ਚ ਇਹ ਉਸ ਦਾ ਪਹਿਲਾ ਮੈਚ ਹੈ। ਟੀਮ ਆਪਣੇ ਸਫ਼ਰ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੇਗੀ। ਜਿੱਤ ਦੇ ਕਾਨਫੀਡੈਂਸ ਨਾਲ ਟੀਮ ਨੂੰ ਅਗਲੇ ਮੈਚਾਂ 'ਚ ਮਦਦ ਮਿਲੇਗੀ।
ਇਸ ਲਈ ਮਜ਼ਬੂਤ ਭਾਰਤ ਦਾ ਪਲੜਾ
ਇਸ ਮੈਚ 'ਚ ਭਾਰਤੀ ਮਹਿਲਾ ਟੀਮ ਦਾ ਪਲੜਾ ਜ਼ਿਆਦਾ ਮਜ਼ਬੂਤ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੂੰ ਹਰਾਉਣ ਲਈ ਟੀਮ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ। ਹਾਲਾਂਕਿ ਆਖਰੀ ਗੇਂਦ ਤੱਕ ਇੰਤਜ਼ਾਰ ਕਰਨਾ ਹੋਵੇਗਾ। ਉਂਜ ਤਾਂ ਟੀਮ ਇੰਡੀਆ ਦੇ ਹੱਕ 'ਚ ਕਈ ਗੱਲਾਂ ਹਨ।
ਅੱਜ ਤੱਕ ਵਨਡੇ 'ਚ ਨਹੀਂ ਹਾਰੀ ਟੀਮ
ਭਾਰਤ ਦੀ ਮਹਿਲਾ ਟੀਮ ਅੱਜ ਤੱਕ ਵਨਡੇ 'ਚ ਪਾਕਿਸਤਾਨ ਤੋਂ ਨਹੀਂ ਹਾਰੀ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 9 ਵਨਡੇ ਮੈਚ ਖੇਡੇ ਗਏ ਹਨ ਤੇ ਵਿਸ਼ਵ ਕੱਪ ਦੇ ਦੋਵਾਂ ਮੈਚਾਂ 'ਚ ਟੀਮ ਇੰਡੀਆ ਨੇ ਇਕਤਰਫ਼ਾ ਜਿੱਤ ਦਰਜ ਕੀਤੀ ਹੈ।
2. ਅਨੁਭਵ 'ਚ ਭਾਰੀ
ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਤਜ਼ਰਬਾ ਵੀ ਪਾਕਿਸਤਾਨੀ ਟੀਮ ਨਾਲੋਂ ਜ਼ਿਆਦਾ ਹੈ। ਟੀਮ 'ਚ ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਵਰਗੀਆਂ ਤਜ਼ਰਬੇਕਾਰ ਖਿਡਾਰਨਾਂ ਹਨ। ਇਸ ਨਾਲ ਪੂਰੀ ਟੀਮ ਨੂੰ ਕਾਨਫੀਡੈਂਸ ਮਿਲੇਗਾ।
3. ਮਜ਼ਬੂਤ ਬੱਲੇਬਾਜ਼ੀ
ਭਾਰਤੀ ਟੀਮ ਦੀ ਬੱਲੇਬਾਜ਼ੀ ਵੀ ਕਾਫ਼ੀ ਮਜ਼ਬੂਤ ਹੈ। ਜੇਕਰ ਟੀਮ ਕੋਲ ਮਿਤਾਲੀ ਰਾਜ ਦਾ ਤਜ਼ਰਬਾ ਹੈ ਤਾਂ ਸਮ੍ਰਿਤੀ ਮੰਧਾਨਾ ਦੀ ਖ਼ਤਰਨਾਕ ਬੱਲੇਬਾਜ਼ੀ ਵੀ ਹੈ। ਹਰਮਨਪ੍ਰੀਤ ਕੌਰ ਵੀ ਲੈਅ 'ਚ ਹਨ। ਭਾਰਤੀ ਟੀਮ ਇੱਕ ਮਹੀਨੇ ਤੋਂ ਨਿਊਜ਼ੀਲੈਂਡ 'ਚ ਹੈ, ਇਸ ਲਈ ਟੀਮ ਉੱਥੋਂ ਦੇ ਮਾਹੌਲ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇਸ ਦਾ ਫ਼ਾਇਦਾ ਵੀ ਹੋਵੇਗਾ। ਉਥੇ ਹੁਣ ਤੱਕ ਖੇਡੇ ਗਏ ਮੈਚ 'ਚ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
INDW vs PAKW: ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਕਦੇ ਨਹੀਂ ਹਾਰੀਆਂ ਭਾਰਤੀ ਮੁਟਿਆਰਾਂ, ਟੀਮ ਇੰਡੀਆ ਬਰਕਰਾਰ ਰੱਖਣਾ ਚਾਹੇਗੀ ਰਿਕਾਰਡ
abp sanjha
Updated at:
06 Mar 2022 10:54 AM (IST)
Edited By: ravneetk
Womens World Cup: ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਤੱਕ ਵਿਸ਼ਵ ਕੱਪ 'ਚ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਤੋਂ ਨਹੀਂ ਹਾਰੀ ਹੈ। ਅਜਿਹੇ 'ਚ ਟੀਮ ਇੰਡੀਆ ਇਸ ਮੈਚ 'ਚ ਵੀ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੇਗੀ।
Womens World Cup
NEXT
PREV
Published at:
06 Mar 2022 10:54 AM (IST)
- - - - - - - - - Advertisement - - - - - - - - -