ਨਵੀਂ ਦਿੱਲੀ: ਆਈਪੀਐਲ ਦੀ ਸ਼ੁਰੂਆਤ 19 ਸਤੰਬਰ ਨੂੰ ਮੁੰਬਈ ਇੰਡੀਅਨਜ਼ ਵਿਚਾਲੇ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਰੋਹਿਤ ਸ਼ਰਮਾ ਦੀ ਟੀਮ ਦੀ ਅਗਵਾਈ ਵਿੱਚ ਤੇ ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਮੈਚ ਨਾਲ ਹੋਵੇਗੀ। ਆਓ ਦੋਨੋਂ ਟੀਮਾਂ ਵਿਚਾਲੇ ਹੋਏ ਮੈਚਾਂ ਨਾਲ ਇਹ ਜਾਣੀਏ ਕਿ ਹੁਣ ਤਕ ਕਿਸ ਟੀਮ ਦਾ ਪੱਖ ਭਾਰੀ ਹੈ।
ਕਿਹੜੀ ਟੀਮ ਨੇ ਸਭ ਤੋਂ ਵੱਧ ਖਿਤਾਬ ਜਿੱਤੇ-
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਮੁੰਬਈ ਇੰਡੀਅਨਜ਼ ਇਸ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਹੈ ਤੇ ਇਹ ਚਾਰ ਵਾਰ ਖਿਤਾਬ ਜਿੱਤ ਚੁੱਕੀ ਹੈ। ਮੁੰਬਈ ਇੰਡੀਅਨਜ਼ ਨੇ 2013, 2015, 2017 ਤੇ 2019 ਵਿਚ ਖ਼ਿਤਾਬ ਜਿੱਤੇ ਹਨ।
ਦੂਜੇ ਪਾਸੇ ਭਾਰਤ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਤਿੰਨ ਵਾਰ ਚੇਨਈ ਸੁਪਰ ਕਿੰਗਜ਼ ਦਾ ਆਈਪੀਐਲ ਖਿਤਾਬ ਜਿੱਤਿਆ ਹੈ। ਟੀਮ ਨੇ 2010, 2011 ਤੇ 2018 ਵਿਚ ਖਿਤਾਬ ਜਿੱਤਿਆ ਹੈ।
ਲੀਗ ਸਟੇਜ 'ਚ ਕਿਸਦਾ ਪਾਸਾ ਭਾਰੀ-
ਆਈਪੀਐਲ ਦੇ ਇਤਿਹਾਸ ਵਿਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਆਪਸੀ ਮੁਕਾਬਲੇ 'ਤੇ ਨਜ਼ਰ ਮਾਰਦੇ ਹਨ, ਤਾਂ 28 ਵਾਰ ਅਜਿਹਾ ਹੋਇਆ ਹੈ ਜਦੋਂ ਰੋਹਿਤ ਸ਼ਰਮਾ ਤੇ ਐਮਐਸ ਧੋਨੀ ਦੀ ਟੀਮ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀ ਸੀ। ਆਈਪੀਐਲ ਦੇ ਇਨ੍ਹਾਂ 28 ਮੈਚਾਂ ਵਿੱਚ ਮੁੰਬਈ ਦੀ ਵੱਡੀ ਪਾਰੀ ਹੈ ਤੇ ਟੀਮ ਨੇ 17 ਮੈਚ ਜਿੱਤੇ। ਦੂਜੇ ਪਾਸੇ ਚੇਨਈ ਦੀ ਟੀਮ ਨੇ 11 ਮੈਚ ਜਿੱਤੇ ਹਨ। ਇਨ੍ਹਾਂ ਦੋਵਾਂ ਟੀਮਾਂ ਦਰਮਿਆਨ ਹੋਏ ਮੈਚਾਂ ਵਿੱਚ ਮੁੰਬਈ ਇੰਡੀਅਨਜ਼ ਨੇ ਸਭ ਤੋਂ ਵੱਧ 202 ਦਾ ਸਕੋਰ ਬਣਾਇਆ। ਇਸ ਤੋਂ ਇਲਾਵਾ ਚੇਨਈ ਸੁਪਰ ਕਿੰਗਜ਼ ਨੇ ਮੁੰਬਈ ਖਿਲਾਫ ਸਭ ਤੋਂ ਵੱਧ 208 ਦੌੜਾਂ ਬਣਾਈਆਂ ਹਨ। ਜਦੋਂਕਿ ਦੋਵਾਂ ਟੀਮਾਂ ਦੇ ਘੱਟੋ ਘੱਟ ਸਕੋਰ ਕ੍ਰਮਵਾਰ 141 ਤੇ 79 ਹਨ।
ਫਾਈਨਲ ਮੈਚ ਵਿੱਚ ਕੌਣ ਕਿਸ 'ਤੇ ਭਾਰੀ ਸੀ?
ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਵਿਚਾਲੇ ਜ਼ਬਰਦਸਤ ਮੈਚ ਆਈਪੀਐਲ ਦੇ ਫਾਈਨਲ 'ਚ ਵੀ ਦੇਖਣ ਨੂੰ ਮਿਲਿਆ ਹੈ। ਆਈਪੀਐਲ ਦੇ ਇਤਿਹਾਸ ਵਿੱਚ ਚੇਨਈ ਤੇ ਮੁੰਬਈ ਵਿੱਚ 4 ਵਾਰ ਫਾਈਨਲ ਵਿੱਚ ਮੁਕਾਬਲਾ ਹੋਇਆ ਹੈ ਜਿਸ ਵਿੱਚ ਮੁੰਬਈ ਦੀ ਟੀਮ 3-1 ਨਾਲ ਅੱਗੇ ਹੈ। ਆਈਪੀਐਲ ਦੇ ਫਾਈਨਲ ਵਿੱਚ ਪਹਿਲੀ ਵਾਰ ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਦੀ 2010 ਵਿੱਚ ਟੱਕਰ ਹੋਈ ਸੀ, ਜਿਸ ਵਿੱਚ ਧੋਨੀ ਦੀ ਟੀਮ ਜੇਤੂ ਰਹੀ ਸੀ। ਇਸ ਤੋਂ ਬਾਅਦ ਇਹ ਦੋਵੇਂ ਟੀਮਾਂ ਆਈਪੀਐਲ ਦੇ ਫਾਈਨਲ ਦੌਰਾਨ ਸਾਲ 2013, 2015 ਤੇ 2019 ਵਿਚ ਆਹਮੋ-ਸਾਹਮਣੇ ਹੋਈਆਂ ਹਨ ਤੇ ਮੁੰਬਈ ਇੰਡੀਅਨਜ਼ ਨੇ ਤਿੰਨ ਵਾਰ ਜਿੱਤ ਹਾਸਲ ਕੀਤੀ।
IPL 2020 ਲਈ ਦੋਵਾਂ ਟੀਮਾਂ ਦੀ ਪੂਰੀ ਸੂਚੀ-
Mumbai Indians Squad 2020: ਰੋਹਿਤ ਸ਼ਰਮਾ (ਕਪਤਾਨ), ਦਿਗਵਿਜੇ ਦੇਸ਼ਮੁਖ, ਕੁਇੰਟਨ ਡੈੱਕ, ਆਦਿੱਤਿਆ ਤਾਰੀ, ਸੌਰਭ ਤਿਵਾੜੀ, ਜਸਪ੍ਰੀਤ ਬੁਮਰਾਹ, ਧਵਲ ਕੁਲਕਰਨੀ, ਨਾਥਨ ਕੁਲਪਰ ਨੀਲੇ, ਟ੍ਰੇਂਟ ਬੋਲਟ, ਜੈਅੰਤ ਯਾਦਵ, ਸੂਰਯਕੁਮਾਰ ਯਾਦਵ, ਕੁਨਾਲ ਪਾਂਡਿਆ, ਕਿਰਨ ਪੋਲਾਰਡ, ਰਾਹੁਲ ਚਾਹਰ , ਕ੍ਰਿਸ ਲੀਨ, ਹਾਰਦਿਕ ਪਾਂਡਿਆ, ਸ਼ੇਰਫੈਨ ਰਦਰਫੋਰਡ, ਅਨਮੋਲਪ੍ਰੀਤ ਸਿੰਘ, ਮੋਹਸਿਨ ਖਾਨ, ਮਿਸ਼ੇਲ ਮੈਕਲੀਨੀਗਨ, ਪ੍ਰਿੰਸ ਬਲਵੰਤ ਰਾਏ ਸਿੰਘ, ਸੁਚਿਤ ਰਾਏ, ਈਸ਼ਾਨ ਕਿਸ਼ਨ।
Chennai Super Kings Squad 2020: ਮਹਿੰਦਰ ਸਿੰਘ ਧੋਨੀ (ਕਪਤਾਨ), ਅੰਬਤੀ ਰਾਇਡੂ, ਕੇਐਮ ਆਸਿਫ, ਦੀਪਕ ਚਾਹਰ, ਡਵੇਨ ਬ੍ਰਾਵੋ, ਫਾਫ ਡੂ ਪਲੇਸੀ, ਇਮਰਾਨ ਤਾਹਿਰ, ਨਾਰਾਇਣ ਜਗਦੀਸ਼ਨ, ਕਰਨ ਸ਼ਰਮਾ, ਕੇਦਾਰ ਜਾਧਵ, ਲੂੰਗੀ ਐਂਗਿਡੀ, ਮਿਸ਼ੇਲ ਸੰਤਨਰ, ਮੋਨੂੰ ਕੁਮਾਰ, ਮੁਰਲੀ ਵਿਜੇ, ਰਵਿੰਦਰ ਜਡੇਜਾ, ਰਿਤੂਰਾਜ ਗਾਇਕਵਾੜ, ਸ਼ੇਨ ਵਾਟਸਨ, ਸ਼ਾਰਦੁਲ ਠਾਕੁਰ, ਸੈਮ ਕਰਨ, ਪਿਯੂਸ਼ ਚਾਵਲਾ, ਜੋਸ਼ ਹੇਜ਼ਲਵੁੱਡ, ਆਰ ਸਾਈ ਕਿਸ਼ੋਰ।
ਹਰਸਿਮਰਤ ਬਾਦਲ ਦਾ ਅਸਤੀਫਾ ਮਨਜ਼ੂਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
IPL 2020: ਚੇਨਈ ਸੁਪਰ ਕਿੰਗਜ਼-ਮੁੰਬਈ ਇੰਡੀਅਨਸ ਦੇ ਮੈਚ ਨਾਲ ਆਈਪੀਐਲ ਦੀ ਸ਼ੁਰੂਆਤ, ਜਾਣੋ ਕਿਸ 'ਤੇ ਕਿਹੜੀ ਟੀਮ ਭਾਰੀ
ਏਬੀਪੀ ਸਾਂਝਾ
Updated at:
18 Sep 2020 12:26 PM (IST)
ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਦੇ ਸ਼ੁਰੂ ਹੋਣ 'ਚ ਸਿਰਫ ਇੱਕ ਦਿਨ ਬਾਕੀ ਰਹਿ ਗਿਆ ਹੈ। ਟੂਰਨਾਮੈਂਟ ਇਸ ਸਾਲ ਭਾਰਤ ਵਿੱਚ ਕੋਵਿਡ-19 ਮਹਾਮਾਰੀ ਦੇ ਵਧ ਰਹੇ ਮਾਮਲਿਆਂ ਕਾਰਨ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋ ਰਿਹਾ ਹੈ।
- - - - - - - - - Advertisement - - - - - - - - -