ਕਈ ਮੁਸ਼ਕਲਾਂ ਵਿੱਚੋਂ ਨਿਕਲ ਕੇ ਸੀਐਸਕੇ ਦੀ ਟੀਮ ਲਈ ਰਾਹਤ ਦੀ ਖ਼ਬਰ ਹੈ ਕਿ ਉਨ੍ਹਾਂ ਦਾ ਸਟਾਰ ਤੇਜ਼ ਗੇਦਬਾਜ਼ ਦੀਪਕ ਚਾਹਰ ਕੋਰੋਨਾ ਨੂੰ ਮਾਤ ਦੇਣ 'ਚ ਕਾਮਯਾਬ ਰਿਹਾ ਹੈ। ਜੀ ਹਾਂ, ਦੀਪਕ ਦੀ ਤੀਜੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ। ਇਸ ਦੇ ਨਾਲ ਹੀ ਦੀਪਕ ਨੇ ਬੁੱਧਵਾਰ ਨੂੰ ਪ੍ਰੈਕਟਿਸ ਵੀ ਸ਼ੁਰੂ ਕਰ ਦਿੱਤੀ ਹੈ।
ਚੇਨਈ ਸੁਪਰ ਕਿੰਗਜ਼ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਚਾਹਰ ਦੀ ਮੈਦਾਨ 'ਤੇ ਅਭਿਆਸ ਕਰਨ ਦੀ ਵਾਪਸੀ ਦੀ ਤਸਵੀਰ ਸਾਂਝੀ ਕੀਤੀ ਹੈ। ਸੀਐਸਕੇ ਨਾਲ ਜੁੜੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਖਿਡਾਰੀਆਂ ਦੀ ਕੋਵਿਡ-19 ਰਿਪੋਰਟ ਨੈਗਟਿਵ ਆਈ ਹੈ।
ਦੁਬਈ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਦੋ ਖਿਡਾਰੀ ਦੀਪਕ ਚਾਹਰ ਤੇ ਰਿਤੂਰਾਜ ਗਾਇਕਵਾੜ ਸਮੇਤ 13 ਮੈਂਬਰਾਂ ਦੀ ਕੋਰੋਨਾਵਾਇਰਸ ਦੀ ਰਿਪੋਰਟ ਪੌਜ਼ੇਟਿਵ ਆਈ। ਇਸ ਕਰਕੇ ਪੂਰੀ ਟੀਮ ਦੀ ਕੁਆਰੰਟੀਨ ਅਵਧੀ 4 ਸਤੰਬਰ ਤੱਕ ਵਧਾ ਦਿੱਤੀ ਗਈ ਸੀ। ਹਾਲਾਂਕਿ ਦੋ ਕੋਵਿਡ-19 ਟੈਸਟ ਦੇ ਨੈਗਟਿਵ ਹੋਣ ਤੋਂ ਬਾਅਦ ਬਾਕੀ ਸਾਰੇ ਖਿਡਾਰੀਆਂ ਨੇ 5 ਸਤੰਬਰ ਤੋਂ ਆਪਣਾ ਪ੍ਰੈਕਟਿਸ ਸ਼ੁਰੂ ਕਰ ਦਿੱਤੀ।
ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਦੇ ਸਫਰ ਦਾ ਆਗਾਜ਼ 19 ਸਤੰਬਰ ਨੂੰ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਸਾਹਮਣਾ ਕਰਕੇ ਸ਼ੁਰੂ ਹੋਵੇਗਾ। ਸੀਐਸਕੇ ਤਿੰਨ ਵਾਰ ਦੀ ਚੈਂਪੀਅਨ ਹੈ ਤੇ ਆਖਰੀ ਵਾਰ ਉਹ ਇਸ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904