ਦੁਬਈ: ਆਈਪੀਐਲ ਵਿੱਚ ਅੱਜ ਤੀਜਾ ਮੈਚ ਸਨਰਾਈਜ਼ਰਸ ਹੈਦਰਾਬਾਦ (SRH) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਕਾਰ ਦੁਬਈ ਵਿੱਚ ਖੇਡਿਆ ਜਾਵੇਗਾ। ਅੰਕੜਿਆਂ ਦੀ ਗੱਲ ਕਰੀਏ ਤਾਂ ਹੈਦਰਾਬਾਦ ਬੰਗਲੁਰੂ ਤੋਂ ਇੱਕ ਮਜ਼ਬੂਤ ਟੀਮ ਹੈ। ਦੋਵਾਂ ਟੀਮਾਂ ਵਿਚ ਹੁਣ ਤਕ 15 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ਚੋਂ ਹੈਦਰਾਬਾਦ ਨੇ 8 ਜਾਂ 53% ਮੈਚ ਜਿੱਤੇ। ਇਸ ਦੇ ਨਾਲ ਹੀ ਬੈਂਗਲੁਰੂ ਨੇ 6 ਮੈਚਾਂ ਵਿੱਚ ਜਿੱਤ ਹਾਸਲ ਕੀਤੀ ਹੈ। ਜਦਕਿ ਦੋਵਾਂ 'ਚ ਇੱਕ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।
ਦੱਸ ਦਈਏ ਪਿਛਲਾ ਸੀਜ਼ਨ ਦੋਵਾਂ ਟੀਮਾਂ ਲਈ ਕੁਝ ਖਾਸ ਨਹੀਂ ਰਿਹਾ। ਆਰਸੀਬੀ ਸਭ ਤੋਂ ਹੇਠਲੇ ਯਾਨੀ 8ਵੇਂ ਸਥਾਨ 'ਤੇ ਰਹੀ। ਉਧਰ ਹੈਦਰਾਬਾਦ ਐਲੀਮੀਨੇਟਰ 'ਤੇ ਪਹੁੰਚੀ ਸੀ।
ਕਿਸ ਨੇ ਕਿੰਨੀ ਵਾਰ ਖ਼ਿਤਾਬ ਜਿੱਤਿਆ:
ਆਈਪੀਐਲ ਦੇ ਖਿਤਾਬ ਦੀ ਗੱਲ ਕਰੀਏ ਤਾਂ ਆਰਸੀਬੀ ਇੱਕ ਵੀ ਵਾਰ ਨਹੀਂ ਜਿੱਤੀ। ਆਰਸੀਬੀ ਨੇ 2011, 2016 ਅਤੇ 2009 ਵਿਚ ਫਾਈਨਲ ਖੇਡੇ, ਪਰ ਤਿੰਨੋਂ ਵਿਚ ਹਾਰ ਹੀ ਹੱਥ ਲੱਗੀ। ਜਦੋਂ ਕਿ ਹੈਦਰਾਬਾਦ ਨੇ 2009 ਅਤੇ 2016 ਵਿਚ ਆਈਪੀਐਲ ਖਿਤਾਬ ਜਿੱਤੇ ਸੀ।
ਪਿਛਲੇ 5 ਮੈਚਾਂ 'ਚ ਕਿਵੇਂ ਦਾ ਰਿਹਾ ਪ੍ਰਦਰਸ਼ਨ:
ਆਰਸੀਬੀ ਅਤੇ ਹੈਦਰਾਬਾਦ ਦੇ ਆਖਰੀ 5 ਮੈਚਾਂ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ ਨੇ ਦੋ-ਦੋ ਜਿੱਤੇ। ਇੱਕ ਮੈਚ ਬਾਰਸ਼ ਕਰਕੇ ਖੇਡਿਆ ਨਹੀਂ ਗਿਆ। ਇਨ੍ਹਾਂ ਮੈਚਾਂ ਵਿਚ ਖਾਸ ਗੱਲ ਇਹ ਹੈ ਕਿ ਚਾਰ ਚੋਂ ਤਿੰਨ ਮੈਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਜਿੱਤੇ ਗਏ, ਜਦੋਂਕਿ ਇੱਕ ਮੈਚ ਬਾਅਦ 'ਚ ਬੱਲੇਬਾਜ਼ੀ ਕਰਨ ਵਾਲੀ ਟੀਮ ਜਿੱਤੀ ਸੀ।
ਯੂਏਈ ਵਿੱਚ ਦੋਵੇਂ ਟੀਮਾਂ ਇੱਕ ਵੀ ਮੈਚ ਨਹੀਂ ਖੇਡਿਆਂ।
ਸਭ ਤੋਂ ਵੱਧ ਸਕੋਰ ਕਰਨ ਵਾਲੇ ਖਿਡਾਰੀ
ਡੇਵਿਡ ਵਾਰਨਰ - 562 ਦੌੜਾਂ (ਆਰਸੀਬੀ ਦੇ ਵਿਰੁੱਧ)
ਵਿਰਾਟ ਕੋਹਲੀ - 504 ਦੌੜਾਂ (ਹੈਦਰਾਬਾਦ ਦੇ ਵਿਰੁੱਧ)
ਜ਼ਿਆਦਾਤਰ ਵਿਕਟਾਂ
ਹੈਦਰਾਬਾਦ - ਭੁਵਨੇਸ਼ਵਰ ਕੁਮਾਰ (14)
ਬੰਗਲੁਰੂ - ਯਜੁਵੇਂਦਰ ਚਾਹਲ (10)
ਦੋਵੇਂ ਟੀਮਾਂ ਦੇ ਮਹਿੰਗੇ ਖਿਡਾਰੀ:
ਵਾਰਨਰ ਹੈਦਰਾਬਾਦ ਦਾ ਸਭ ਤੋਂ ਮਹਿੰਗਾ ਖਿਡਾਰੀ ਹੈ। ਇਸ ਸੀਜ਼ਨ ਵਿੱਚ ਉਸਨੂੰ 12.50 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਇਸ ਤੋਂ ਇਲਾਵਾ ਮਨੀਸ਼ ਨੂੰ 11 ਕਰੋੜ ਰੁਪਏ ਵਿੱਚ ਖਰੀਦਿਆ ਗਿਆ। ਇਸ ਦੇ ਨਾਲ ਹੀ ਕੋਹਲੀ ਨੂੰ ਆਰਸੀਬੀ ਵਿਖੇ 17 ਕਰੋੜ ਅਤੇ ਏਬੀ ਡੀਵਿਲੀਅਰਜ਼ ਨੂੰ 11 ਕਰੋੜ ਵਿਚ ਖਰੀਦਿਆ।
ਦੁਬਈ ਵਿੱਚ ਕੁੱਲ ਟੀ20- 62
ਪਹਿਲੀ ਬੱਲੇਬਾਜ਼ੀ ਟੀਮ ਜਿੱਤੀ: 35
ਪਹਿਲੀ ਗੇਂਦਬਾਜ਼ੀ ਟੀਮ ਜਿੱਤੀ: 26
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
IPL 2020, RCB vs SRH Records: SRH ਬਨਾਮ RCB ਨੇ ਹੁਣ ਤੱਕ 15 ਮੈਚ ਖੇਡੇ, ਜਿਨ੍ਹਾਂ ਚੋਂ ਹੈਦਰਾਬਾਦ ਨੇ 53% ਜਿੱਤੇ, ਜਾਣੇ ਦੋਵਾਂ ਟੀਮਾਂ ਬਾਰੇ ਕੁਝ ਖਾਸ ਗੱਲਾਂ
ਮਨਵੀਰ ਕੌਰ ਰੰਧਾਵਾ
Updated at:
21 Sep 2020 05:33 PM (IST)
Match Preview Sunrisers Hyderabad vs Royal Challengers Bangalore IPL 2020 UAE: ਆਈਪੀਐਲ ਦਾ ਅੱਜ ਤੀਜਾ ਮੈਚ ਸਨਰਾਈਜ਼ਰਸ ਹੈਦਰਾਬਾਦ (SRH) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਕਾਰ ਦੁਬਈ ਵਿੱਚ ਖੇਡਿਆ ਜਾਵੇਗਾ। ਅੰਕੜਿਆਂ ਦੀ ਗੱਲ ਕਰੀਏ ਤਾਂ ਹੈਦਰਾਬਾਦ ਬੰਗਲੁਰੂ ਤੋਂ ਇੱਕ ਮਜ਼ਬੂਤ ਟੀਮ ਹੈ। ਦੋਵਾਂ ਟੀਮਾਂ ਵਿਚ ਹੁਣ ਤਕ 15 ਮੈਚ ਖੇਡੇ ਜਾ ਚੁੱਕੇ ਹਨ।
- - - - - - - - - Advertisement - - - - - - - - -