IPL 2022: ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਭਾਰਤ 'ਚ IPL ਦਾ 15ਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (CSK) ਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਚਾਲੇ ਖੇਡਿਆ ਗਿਆ। ਕੇਕੇਆਰ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ। ਮੈਚ ਦੀ ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਟੀ-20 ਫਾਰਮੈਟ, ਜਿਸ ਨੂੰ ਨੌਜਵਾਨਾਂ ਦੀ ਖੇਡ ਕਿਹਾ ਜਾਂਦਾ ਹੈ, 'ਚ ਦਿੱਗਜਾਂ ਦਾ ਜਲਵਾ ਵੇਖਣ ਨੂੰ ਮਿਲਿਆ।


ਦੋਵਾਂ ਟੀਮਾਂ ਦੇ ਸੀਨੀਅਰ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੀ ਪਾਰੀ 'ਚ ਕੇਕੇਆਰ ਦੇ ਗੇਂਦਬਾਜ਼ ਉਮੇਸ਼ ਯਾਦਵ ਤੇ ਸੀਐਸਕੇ ਦੇ ਬੱਲੇਬਾਜ਼ ਧੋਨੀ ਦਾ ਦਬਦਬਾ ਰਿਹਾ, ਜਦਕਿ ਦੂਜੀ ਪਾਰੀ 'ਚ ਕੇਕੇਆਰ ਦੇ ਸਲਾਮੀ ਬੱਲੇਬਾਜ਼ ਅਜਿੰਕਿਆ ਰਹਾਣੇ ਤੇ ਸੀਐਸਕੇ ਦੇ ਗੇਂਦਬਾਜ਼ ਡਵੇਨ ਬ੍ਰਾਵੋ ਨੇ ਸੁਰਖੀਆਂ ਬਟੋਰੀਆਂ।

1. ਉਮੇਸ਼ ਯਾਦਵ : 34 ਸਾਲਾ ਇਸ ਤੇਜ਼ ਗੇਂਦਬਾਜ਼ ਨੇ ਕੇਕੇਆਰ ਨੂੰ ਸ਼ੁਰੂਆਤੀ ਸਫ਼ਲਤਾ ਦਿਵਾਈ। ਉਮੇਸ਼ ਨੇ ਸੀਐਸਕੇ ਦੇ ਦੋਵਾਂ ਸਲਾਮੀ ਬੱਲੇਬਾਜ਼ਾਂ ਨੂੰ ਸਿਰਫ਼ 28 ਦੌੜਾਂ ਦੇ ਅੰਦਰ ਹੀ ਪੈਵੇਲੀਅਨ ਭੇਜ ਦਿੱਤਾ। ਉਨ੍ਹਾਂ ਨੇ ਆਪਣੇ 4 ਓਵਰਾਂ 'ਚ ਸਿਰਫ਼ 20 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਉਮੇਸ਼ 'ਪਲੇਅਰ ਆਫ਼ ਦੀ ਮੈਚ' ਵੀ ਰਿਹਾ।

2. ਮਹਿੰਦਰ ਸਿੰਘ ਧੋਨੀ: 40 ਸਾਲ ਦੇ ਧੋਨੀ ਨੇ CSK ਨੂੰ ਮੁਸ਼ਕਲ ਸਥਿਤੀ ਤੋਂ ਬਾਹਰ ਲਿਆਂਦਾ। ਧੋਨੀ ਨੇ CSK ਲਈ ਰਵਿੰਦਰ ਜਡੇਜਾ ਨਾਲ 70 ਦੌੜਾਂ ਦੀ ਅਜੇਤੂ ਭਾਈਵਾਲੀ ਕੀਤੀ, ਜਿਨ੍ਹਾਂ ਨੇ ਸਿਰਫ਼ 61 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ। ਧੋਨੀ ਨੇ 38 ਗੇਂਦਾਂ 'ਤੇ 50 ਦੌੜਾਂ ਦੀ ਪਾਰੀ ਖੇਡ ਕੇ CSK ਨੂੰ ਸ਼ਰਮਨਾਕ ਸਕੋਰ 'ਤੇ ਸਿਮਟਣ ਤੋਂ ਬਚਾਇਆ।

3. ਅਜਿੰਕਿਆ ਰਹਾਣੇ : 34 ਸਾਲ ਦੇ ਰਹਾਣੇ ਇਸ ਮੈਚ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਬੱਲੇਬਾਜ਼ੀ ਕਰਨ ਆਏ ਸਨ। ਉਨ੍ਹਾਂ ਨੇ 34 ਗੇਂਦਾਂ 'ਚ 44 ਦੌੜਾਂ ਦੀ ਪਾਰੀ ਖੇਡੀ। ਉਹ ਕੇਕੇਆਰ ਲਈ ਇੱਕ ਸਿਰੇ 'ਤੇ ਟਿਕੇ ਰਹੇ। ਭਾਰਤ ਲਈ ਪਿਛਲੀ ਟੈਸਟ ਲੜੀ 'ਚ ਫਲਾਪ ਪ੍ਰਦਰਸ਼ਨ ਤੋਂ ਬਾਅਦ ਕਿਸੇ ਨੂੰ ਵੀ ਰਹਾਣੇ ਤੋਂ ਕੇਕੇਆਰ ਲਈ ਮੈਚ ਜੇਤੂ ਪਾਰੀ ਖੇਡਣ ਦੀ ਉਮੀਦ ਨਹੀਂ ਸੀ।

4. ਡਵੇਨ ਬ੍ਰਾਵੋ: ਡਵੇਨ ਬ੍ਰਾਵੋ 38 ਸਾਲ ਦੇ ਹੋ ਗਏ ਹਨ, ਪਰ ਫਿਰ ਵੀ ਉਨ੍ਹਾਂ ਦੀ ਗੇਂਦਬਾਜ਼ੀ 'ਚ ਪਹਿਲਾਂ ਵਾਂਗ ਹੀ ਧਾਰ ਦਿਖਾਈ ਦਿੱਤੀ। ਇਸ ਮੈਚ 'ਚ ਉਨ੍ਹਾਂ ਨੇ 4 ਓਵਰਾਂ 'ਚ ਸਿਰਫ਼ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਹ ਹੁਣ ਆਈਪੀਐਲ 'ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਲਸਿਥ ਮਲਿੰਗਾ ਦੇ ਬਰਾਬਰ ਪਹੁੰਚ ਗਏ ਹਨ।