IPL 2023 : IPL ਨਿਲਾਮੀ 'ਚ ਕੁਝ ਹੀ ਦਿਨ ਬਾਕੀ, ਇਹ ਖਿਡਾਰੀ ਨਿਲਾਮੀ ਦੇ ਸਾਰੇ ਤੋੜ ਸਕਦੇ ਨੇ ਰਿਕਾਰਡ
IPL Auction: ਇੰਡੀਅਨ ਪ੍ਰੀਮੀਅਰ ਲੀਗ 2023 ਲਈ ਖਿਡਾਰੀਆਂ ਦੀ ਨਿਲਾਮੀ 23 ਦਸੰਬਰ ਨੂੰ ਹੋਵੇਗੀ। ਇਸ ਵਾਰ 87 ਸਲਾਟਾਂ ਲਈ 405 ਖਿਡਾਰੀਆਂ ਦੀ ਨਿਲਾਮੀ ਕੀਤੀ ਜਾਵੇਗੀ।
IPL Auction 2023 : ਆਈਪੀਐਲ 2023 ਲਈ ਮਿੰਨੀ ਨਿਲਾਮੀ 23 ਦਸੰਬਰ ਨੂੰ ਹੋਵੇਗੀ। ਇਸ ਵਾਰ ਦੁਨੀਆ ਭਰ ਦੇ 991 ਖਿਡਾਰੀਆਂ ਨੇ ਨਿਲਾਮੀ 'ਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਅੰਤਿਮ ਸੂਚੀ ਵਿੱਚ 405 ਖਿਡਾਰੀ ਹਨ। ਇਨ੍ਹਾਂ 405 ਖਿਡਾਰੀਆਂ ਵਿੱਚੋਂ 273 ਭਾਰਤੀ ਅਤੇ 132 ਬਾਹਰੋਂ ਹਨ। ਆਈਪੀਐਲ 2023 ਲਈ 87 ਸਲਾਟ ਖਾਲੀ ਹਨ, ਜਿਨ੍ਹਾਂ ਨੂੰ ਭਰਨ ਲਈ 405 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਇਸ ਮਿੰਨੀ ਨਿਲਾਮੀ 'ਚ ਖਿਡਾਰੀਆਂ 'ਤੇ ਕਾਫੀ ਧਨ ਦੀ ਬਰਸਾਤ ਹੋਵੇਗੀ। ਪਰ ਕੁਝ ਖਿਡਾਰੀ ਅਜਿਹੇ ਹਨ ਜੋ ਇਸ ਵਾਰ ਨਿਲਾਮੀ ਦੇ ਸਾਰੇ ਰਿਕਾਰਡ ਤੋੜ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕ੍ਰਿਕਟਰਾਂ ਬਾਰੇ।
ਬੇਨ ਸਟੋਕਸ ਸਭ ਤੋਂ ਅੱਗੇ
ਆਈਪੀਐਲ 2023 ਦੀ ਮਿੰਨੀ ਨਿਲਾਮੀ ਵਿੱਚ, ਸਾਰੀਆਂ ਫਰੈਂਚਾਇਜ਼ੀ ਬੇਨ ਸਟੋਕਸ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨਾ ਚਾਹੁਣਗੇ। ਪੁਰਾਣੀ ਫ੍ਰੈਂਚਾਇਜ਼ੀ ਰਾਜਸਥਾਨ ਰਾਇਲਸ ਵੀ ਉਸ 'ਤੇ ਸੱਟਾ ਲਗਾ ਸਕਦੀ ਹੈ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਫ੍ਰੈਂਚਾਇਜ਼ੀ ਬੇਨ ਸਟੋਕਸ ਨੂੰ ਖਰੀਦਣ ਲਈ ਪਾਣੀ ਵਾਂਗ ਪੈਸਾ ਖਰਚ ਕਰਨਗੀਆਂ। ਫਿਲਹਾਲ ਬੇਨ ਸਟੋਕਸ ਸ਼ਾਨਦਾਰ ਫਾਰਮ 'ਚ ਹਨ। ਉਸ ਨੇ ਹਾਲ ਹੀ ਵਿੱਚ ਆਪਣੀ ਟੀਮ ਨੂੰ ਟੀ-20 ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਪਹਿਲਾਂ ਸਾਲ 2019 ਵਿੱਚ ਵੀ ਉਸ ਨੇ ਆਪਣੀ ਟੀਮ ਨੂੰ 50 ਓਵਰਾਂ ਦਾ ਵਿਸ਼ਵ ਕੱਪ ਜਿਤਾਇਆ ਸੀ। ਸਟੋਕਸ ਬੱਲੇਬਾਜ਼ੀ ਤੋਂ ਇਲਾਵਾ ਗੇਂਦਬਾਜ਼ੀ 'ਚ ਵੀ ਕਮਾਲ ਕਰਦੇ ਹਨ। ਇਸ ਲਈ ਸਾਰੀਆਂ ਫ੍ਰੈਂਚਾਇਜ਼ੀ ਉਸ 'ਤੇ ਨਜ਼ਰ ਰੱਖਣਗੀਆਂ।
ਇਨ੍ਹਾਂ ਖਿਡਾਰੀਆਂ 'ਤੇ ਵੀ ਪੈਸਿਆਂ ਦੀ ਹੋਵੇਗੀ ਬਰਸਾਤ
ਸਟੋਕਸ ਤੋਂ ਇਲਾਵਾ IPL 2023 ਦੀ ਨਿਲਾਮੀ 'ਚ ਸ਼ਾਕਿਬ ਅਲ ਹਸਨ, ਸੈਮ ਕਰਨ, ਸਿਕੰਦਰ ਰਜ਼ਾ, ਕੈਮਰਨ ਗ੍ਰੀਨ, ਜੇਸਨ ਹੋਲਡਰ ਅਤੇ ਓਡਿਯਨ ਸਮਿਥ ਅਜਿਹੇ ਕ੍ਰਿਕਟਰ ਹਨ, ਜਿਨ੍ਹਾਂ 'ਤੇ ਨਿਲਾਮੀ ਦੌਰਾਨ ਪੈਸੇ ਦੀ ਬਰਸਾਤ ਹੋ ਸਕਦੀ ਹੈ। ਇਹ ਸਾਰੇ ਖਿਡਾਰੀ ਹਰਫਨਮੌਲਾ ਹਨ ਅਤੇ ਇਕੱਲੇ-ਇਕੱਲੇ ਮੈਚ ਜਿੱਤਣ ਦੀ ਸਮਰੱਥਾ ਰੱਖਦੇ ਹਨ। ਕੈਮਰਨ ਗ੍ਰੀਨ ਅਤੇ ਸਿਕੰਦਰ ਰਜ਼ਾ ਭਾਵੇਂ ਹੀ ਆਈਪੀਐਲ ਵਿੱਚ ਨਵੇਂ ਹੋਣ ਪਰ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਕ੍ਰਿਕਟ ਖੇਡ ਰਹੇ ਹਨ। ਉਨ੍ਹਾਂ ਤੋਂ ਇਲਾਵਾ ਸ਼ਾਕਿਬ ਅਲ ਹਸਨ, ਜੇਸਨ ਹੋਲਡਰ ਓਡਿਯਨ ਸਮਿਥ ਸਾਰਿਆਂ ਕੋਲ ਆਈਪੀਐਲ ਖੇਡਣ ਦਾ ਤਜਰਬਾ ਹੈ। ਕੁੱਲ ਮਿਲਾ ਕੇ, ਇਹ ਸੱਤ ਖਿਡਾਰੀ ਹਨ ਜੋ ਇਸ ਵਾਰ ਆਈਪੀਐਲ ਨਿਲਾਮੀ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਵਜੋਂ ਵਿਕ ਸਕਦੇ ਹਨ।