ਪੜਚੋਲ ਕਰੋ

IPL 2023 Match 1: ਚੇਨਈ ਅਤੇ ਗੁਜਰਾਤ ਦਾ ਇੰਝ ਹੋ ਸਕਦਾ ਹੈ ਪਲੇਇੰਗ 11, ਜਾਣੋ ਪਿੱਚ ਰਿਪੋਰਟ ਅਤੇ ਮੈਚ ਦੀ ਭਵਿੱਖਬਾਣੀ

CSK vs GT: IPL 2023 ਸੀਜ਼ਨ 31 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। 16ਵੇਂ ਸੀਜ਼ਨ ਦੇ ਪਹਿਲੇ ਮੈਚ 'ਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

Chennai Super Kings vs Gujarat Titans: ਆਈਪੀਐਲ 2023 ਸੀਜ਼ਨ ਸ਼ੁਰੂ ਹੋਣ ਵਿੱਚ ਸਿਰਫ਼ ਇੱਕ ਦਿਨ ਬਾਕੀ ਹੈ। 16ਵੇਂ ਸੀਜ਼ਨ ਦਾ ਪਹਿਲਾ ਮੈਚ 31 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਵਿਚਾਲੇ ਹੋਵੇਗਾ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਸੀਜ਼ਨ ਦੇ ਪਹਿਲੇ ਹੀ ਮੈਚ 'ਚ ਦੋਵਾਂ ਟੀਮਾਂ ਵਿਚਾਲੇ ਸਖਤ ਟੱਕਰ ਹੋਵੇਗੀ। ਐਮਐਸ ਧੋਨੀ ਦੀ ਟੀਮ ਸੀਐਸਕੇ ਪਿਛਲੇ ਸਾਲ ਦੇ ਪ੍ਰਦਰਸ਼ਨ ਨੂੰ ਭੁੱਲ ਕੇ ਮੈਦਾਨ ਵਿੱਚ ਉਤਰੇਗੀ। ਇਸ ਦੇ ਨਾਲ ਹੀ ਹਾਰਦਿਕ ਪੰਡਯਾ ਦੀ ਗੁਜਰਾਤ ਟਾਈਟਨਸ ਟੀਮ ਆਪਣਾ ਰਾਜ ਕਾਇਮ ਰੱਖਣਾ ਚਾਹੇਗੀ। ਆਓ ਤੁਹਾਨੂੰ CSK ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡੇ ਜਾਣ ਵਾਲੇ ਮੈਚ ਲਈ ਸੰਭਾਵਿਤ ਪਲੇਇੰਗ 11, ਪਿੱਚ ਰਿਪੋਰਟ ਅਤੇ ਮੈਚ ਦੀ ਭਵਿੱਖਬਾਣੀ ਬਾਰੇ ਦੱਸਦੇ ਹਾਂ।

CSK ਬਨਾਮ GT ਸਖ਼ਤ ਮੁਕਾਬਲਾ

ਗੁਜਰਾਤ ਟਾਈਟਨਸ ਦੀ ਟੀਮ ਦਾ IPL ਵਿੱਚ ਕੋਈ ਬਹੁਤ ਪੁਰਾਣਾ ਇਤਿਹਾਸ ਨਹੀਂ ਹੈ। ਪਿਛਲੇ ਸਾਲ ਗੁਜਰਾਤ ਦੀ ਟੀਮ ਨੇ ਆਈ.ਪੀ.ਐੱਲ. ਵਿੱਚ ਦਸਤਕ ਦਿੱਤ ਸੀ। ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਕਾਰ 2 ਮੈਚ ਖੇਡੇ ਗਏ। ਹਾਰਦਿਕ ਪੰਡਯਾ ਦੀ ਟੀਮ ਇਹ ਦੋਵੇਂ ਮੈਚ ਜਿੱਤਣ 'ਚ ਸਫਲ ਰਹੀ। ਇਸ ਤਰ੍ਹਾਂ ਜੇਕਰ ਅੰਕੜਿਆਂ ਦੇ ਆਧਾਰ 'ਤੇ ਦੇਖਿਆ ਜਾਵੇ ਤਾਂ ਗੁਜਰਾਤ ਦੀ ਟੀਮ ਸੀਐੱਸਕੇ 'ਤੇ ਭਾਰੀ ਹੈ।

ਪਿੱਚ ਰਿਪੋਰਟ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਨੂੰ ਬੱਲੇਬਾਜ਼ਾਂ ਦੇ ਅਨੁਕੂਲ ਮੰਨਿਆ ਜਾਂਦਾ ਹੈ। ਪਰ ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਸਪਿਨਰ ਪ੍ਰਭਾਵਸ਼ਾਲੀ ਸਾਬਤ ਹੋਣ ਲੱਗਦੇ ਹਨ। ਇੱਥੇ ਪਿੱਚ 'ਤੇ ਪਹਿਲੀ ਪਾਰੀ ਦਾ ਔਸਤ ਸਕੋਰ 170 ਦੌੜਾਂ ਰਿਹਾ ਹੈ। ਅੰਕੜੇ ਗਵਾਹ ਹਨ ਕਿ ਨਰਿੰਦਰ ਮੋਦੀ ਸਟੇਡੀਅਮ 'ਚ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਮੈਚ ਜਿੱਤਣ 'ਚ ਜ਼ਿਆਦਾ ਸਫਲ ਰਹੀ ਹੈ। ਇਸ ਲਈ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਫਾਇਦੇ ਵਿੱਚ ਰਹੇਗੀ।

ਮੈਚ ਦੀ ਭਵਿੱਖਬਾਣੀ

ਵੈਸੇ, ਇਹ ਕਿਹਾ ਜਾਂਦਾ ਹੈ ਕਿ ਕ੍ਰਿਕਟ ਮੈਚ ਵਿੱਚ, ਆਖਰੀ ਗੇਂਦ ਦੇ ਹੋਣ ਤੱਕ ਭਵਿੱਖਬਾਣੀ ਕਰਨ ਤੋਂ ਬਚਣਾ ਚਾਹੀਦਾ ਹੈ। CSK ਅਤੇ ਗੁਜਰਾਤ ਵਿਚਾਲੇ ਖੇਡੇ ਜਾਣ ਵਾਲੇ ਮੈਚ ਨੂੰ ਕੋਈ ਵੀ ਜਿੱਤ ਸਕਦਾ ਹੈ। ਪਰ ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਮੈਚ ਵਿੱਚ ਹਾਰਦਿਕ ਪੰਡਯਾ ਦੀ ਟੀਮ ਸੀਐਸਕੇ ਨੂੰ ਪਛਾੜ ਸਕਦੀ ਹੈ। ਗੁਜਰਾਤ ਟਾਈਟਨਸ ਦੀ ਟੀਮ ਕਾਫੀ ਸੰਤੁਲਿਤ ਹੈ। ਉਨ੍ਹਾਂ ਕੋਲ ਕਈ ਉਪਯੋਗੀ ਆਲਰਾਊਂਡਰ ਹਨ। ਗੁਜਰਾਤ ਟਾਈਟਨਸ ਨੂੰ ਵੀ ਘਰੇਲੂ ਮੈਦਾਨ 'ਤੇ ਖੇਡਣ ਦਾ ਫਾਇਦਾ ਮਿਲੇਗਾ। ਕੁੱਲ ਮਿਲਾ ਕੇ ਗੁਜਰਾਤ ਟਾਈਟਨਸ ਕੋਲ ਪਹਿਲੇ ਮੈਚ 'ਚ ਜਿੱਤ ਦੇ ਜ਼ਿਆਦਾ ਮੌਕੇ ਹਨ।

ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਦੇ ਸੰਭਾਵਿਤ 11 ਖਿਡਾਰੀ

ਚੇਨਈ ਸੁਪਰ ਕਿੰਗਜ਼ ਦੇ ਸੰਭਾਵਿਤ 11 ਖਿਡਾਰੀ

ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਮੋਈਨ ਅਲੀ, ਅੰਬਾਤੀ ਰਾਇਡੂ, ਬੇਨ ਸਟੋਕਸ, ਸ਼ਿਵਮ ਦੁਬੇ, ਮਹਿੰਦਰ ਸਿੰਘ ਧੋਨੀ (ਕਪਤਾਨ ਅਤੇ ਵਿਕਟਕੀਪਰ), ਰਵਿੰਦਰ ਜਡੇਜਾ, ਦੀਪਕ ਚਾਹਰ, ਮੁਕੇਸ਼ ਚੌਧਰੀ ਅਤੇ ਡਵੇਨ ਪ੍ਰੀਟੋਰੀਅਸ।

ਗੁਜਰਾਤ ਟਾਈਟਨਸ ਪੋਸੀਬਲ ਪਲੇਇੰਗ 11

ਸ਼ੁਭਮਨ ਗਿੱਲ, ਮੈਥਿਊ ਵੇਡ (ਵਿਕਟਕੀਪਰ), ਕੇਨ ਵਿਲੀਅਮਸਨ, ਹਾਰਦਿਕ ਪੰਡਯਾ (ਕਪਤਾਨ), ਅਭਿਨਵ ਮਨੋਹਰ, ਰਾਹੁਲ ਤਿਵਾਤੀਆ, ਓਡਿਯਨ ਸਮਿਥ, ਰਾਸ਼ਿਦ ਖਾਨ, ਸ਼ਿਵਮ ਮਾਵੀ, ਯਸ਼ ਦਿਆਲ ਅਤੇ ਮੁਹੰਮਦ ਸ਼ਮੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ
Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ
Punjab News: ਕਾਨੂੰਗੋ ਤੇ ਪਟਵਾਰੀਆਂ ਦੀ ਸ਼ਾਮਤ!  ਹਾਈਕੋਰਟ ਦਾ ਵੱਡਾ ਫੈਸਲਾ...ਪੁਲਿਸ ਨੂੰ ਸਿੱਧੇ ਐਕਸ਼ਨ ਦੀ ਮਿਲੀ ਪਾਵਰ
Punjab News: ਕਾਨੂੰਗੋ ਤੇ ਪਟਵਾਰੀਆਂ ਦੀ ਸ਼ਾਮਤ! ਹਾਈਕੋਰਟ ਦਾ ਵੱਡਾ ਫੈਸਲਾ...ਪੁਲਿਸ ਨੂੰ ਸਿੱਧੇ ਐਕਸ਼ਨ ਦੀ ਮਿਲੀ ਪਾਵਰ
Share Market Opening 13 September: ਮੁਨਾਫਾਵਸੂਲੀ ਦੇ ਦਬਾਅ 'ਚ ਆਲਟਾਈਮ ਤੋਂ ਫਿਸਲਿਆ ਬਾਜ਼ਾਰ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ
Share Market Opening 13 September: ਮੁਨਾਫਾਵਸੂਲੀ ਦੇ ਦਬਾਅ 'ਚ ਆਲਟਾਈਮ ਤੋਂ ਫਿਸਲਿਆ ਬਾਜ਼ਾਰ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?ਸਰਕਾਰੀ ਹਸਪਤਾਲ ਦਾ ਬੁਰਾ ਹਾਲ, ਹਸਪਤਾਲ ਦਾ ਵੀ ਕਰੋ ਕੋਈ ਇਲਾਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Tanman Singh Dhesi: ਯੂਕੇ 'ਚ ਸਰਦਾਰਾਂ ਦਾ ਡੰਕਾ! ਤਨਮਨਜੀਤ ਢੇਸੀ ਨੇ ਸਿਰਜਿਆ ਇਤਿਹਾਸ
Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ
Panchayat Elections: ਪੰਜਾਬ ਸਰਕਾਰ ਵੱਲੋਂ ਪੰਚਾਇਤ ਸੰਮਤੀਆਂ ਭੰਗ, ਅਗਲੇ ਮਹੀਨੇ ਪੰਚਾਇਤੀ ਚੋਣਾਂ
Punjab News: ਕਾਨੂੰਗੋ ਤੇ ਪਟਵਾਰੀਆਂ ਦੀ ਸ਼ਾਮਤ!  ਹਾਈਕੋਰਟ ਦਾ ਵੱਡਾ ਫੈਸਲਾ...ਪੁਲਿਸ ਨੂੰ ਸਿੱਧੇ ਐਕਸ਼ਨ ਦੀ ਮਿਲੀ ਪਾਵਰ
Punjab News: ਕਾਨੂੰਗੋ ਤੇ ਪਟਵਾਰੀਆਂ ਦੀ ਸ਼ਾਮਤ! ਹਾਈਕੋਰਟ ਦਾ ਵੱਡਾ ਫੈਸਲਾ...ਪੁਲਿਸ ਨੂੰ ਸਿੱਧੇ ਐਕਸ਼ਨ ਦੀ ਮਿਲੀ ਪਾਵਰ
Share Market Opening 13 September: ਮੁਨਾਫਾਵਸੂਲੀ ਦੇ ਦਬਾਅ 'ਚ ਆਲਟਾਈਮ ਤੋਂ ਫਿਸਲਿਆ ਬਾਜ਼ਾਰ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ
Share Market Opening 13 September: ਮੁਨਾਫਾਵਸੂਲੀ ਦੇ ਦਬਾਅ 'ਚ ਆਲਟਾਈਮ ਤੋਂ ਫਿਸਲਿਆ ਬਾਜ਼ਾਰ, 150 ਅੰਕ ਡਿੱਗ ਕੇ ਖੁੱਲ੍ਹਿਆ ਸੈਂਸੈਕਸ
iPhone 16 ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ, ਮਿਲ ਰਿਹੈ ₹5000 ਦਾ ਕੈਸ਼ਬੈਕ, ਚੈੱਕ ਕਰੋ ਆਫਰ, ਡੀਲ ਅਤੇ ਡਿਸਕਾਊਂਟ
iPhone 16 ਦੀ ਪ੍ਰੀ-ਬੁਕਿੰਗ ਅੱਜ ਤੋਂ ਸ਼ੁਰੂ, ਮਿਲ ਰਿਹੈ ₹5000 ਦਾ ਕੈਸ਼ਬੈਕ, ਚੈੱਕ ਕਰੋ ਆਫਰ, ਡੀਲ ਅਤੇ ਡਿਸਕਾਊਂਟ
ਪੰਜਾਬ 'ਚ ਨਸ਼ਾ ਤਸਕਰੀ 'ਚ ਸ਼ਾਮਲ Drug Inspector ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼
ਪੰਜਾਬ 'ਚ ਨਸ਼ਾ ਤਸਕਰੀ 'ਚ ਸ਼ਾਮਲ Drug Inspector ਗ੍ਰਿਫ਼ਤਾਰ, ਲੱਗੇ ਗੰਭੀਰ ਦੋਸ਼
Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
NIA Raid at supporter of Amritpal Singh: ਪੰਜਾਬ ਸਰਕਾਰ ਮਗਰੋਂ ਹੁਣ NIA ਦਾ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਖਿਲਾਫ ਵੱਡਾ ਐਕਸ਼ਨ, ਮੋਗਾ ਤੇ ਅੰਮ੍ਰਿਤਸਰ 'ਚ ਰੇਡ
NIA Raid at supporter of Amritpal Singh: ਪੰਜਾਬ ਸਰਕਾਰ ਮਗਰੋਂ ਹੁਣ NIA ਦਾ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਖਿਲਾਫ ਵੱਡਾ ਐਕਸ਼ਨ, ਮੋਗਾ ਤੇ ਅੰਮ੍ਰਿਤਸਰ 'ਚ ਰੇਡ
Embed widget