Indian Premier League, Jofra Archer: ਇੰਡੀਅਨ ਪ੍ਰੀਮੀਅਰ ਲੀਗ 2023 ਲਈ ਫ੍ਰੈਂਚਾਈਜ਼ੀਜ਼ ਨੇ ਪਹਿਲਾਂ ਤੋਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਸੀਸੀਆਈ ਨੇ ਇਸ ਗ੍ਰੈਂਡ ਲੀਗ ਦੇ ਪ੍ਰੋਗਰਾਮ ਅਤੇ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਇਸ ਮਹੀਨੇ ਦੇ ਆਖਰੀ ਦਿਨ 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਉੱਥੇ ਹੀ ਇਸ ਤੋਂ ਪਹਿਲਾਂ ਚੈਂਪੀਅਨ ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ ਲਈ ਵੱਡੀ ਖਬਰ ਆ ਰਹੀ ਹੈ। ਦਰਅਸਲ, ਇੰਗਲੈਂਡ ਟੀਮ ਦੇ ਸਟਾਰ ਖਿਡਾਰੀ ਅਤੇ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਜੋਫਰਾ ਆਰਚਰ IPL ਦੇ ਪੂਰੇ ਸੀਜ਼ਨ ਲਈ ਉਪਲਬਧ ਰਹਿਣਗੇ।


ਮੁੰਬਈ ਇੰਡੀਅਨਜ਼ ਲਈ ਵੱਡੀ ਰਾਹਤ


ਮੁੰਬਈ ਇੰਡੀਅਨਜ਼ ਨੂੰ IPL 2023 ਤੋਂ ਪਹਿਲਾਂ ਵੱਡੀ ਰਾਹਤ ਮਿਲੀ ਹੈ। ਇੰਗਲੈਂਡ ਕ੍ਰਿਕਟ ਬੋਰਡ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜੋਫਰਾ ਆਰਚਰ IPL ਦੇ ਪੂਰੇ ਸੀਜ਼ਨ 'ਚ ਖੇਡਦੇ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੂੰ ਹਾਲ ਹੀ ਵਿੱਚ ਸਟਾਰ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਬਾਹਰ ਹੋਣ ਕਾਰਨ ਵੱਡਾ ਝਟਕਾ ਲੱਗਾ ਹੈ। ਇਸ ਦੇ ਨਾਲ ਹੀ ਆਰਚਰ ਦੀ ਫਿਟਨੈੱਸ ਨੇ ਵੀ ਮੁੰਬਈ ਦੀ ਟੈਨਸ਼ਨ ਵਧਾ ਦਿੱਤੀ ਸੀ। ਪਰ ਹੁਣ ਪੂਰੇ ਸੀਜ਼ਨ ਲਈ ਆਰਚਰ ਦੇ ਉਪਲਬਧ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮੁੰਬਈ ਨੂੰ ਵੱਡੀ ਰਾਹਤ ਮਿਲੀ ਹੈ। ਹਾਲਾਂਕਿ, ਜੋਫਰਾ ਦੇ ਵਰਕਲੋਡ ਦੀ ਸਾਰੀ ਜ਼ਿੰਮੇਵਾਰੀ ਈਸੀਬੀ ਦੇ ਹੱਥਾਂ ਵਿੱਚ ਹੋਵੇਗੀ।


ਇਹ ਵੀ ਪੜ੍ਹੋ: Watch: ਭਾਰਤੀ ਟੀਮ ਦੀ ਖਰਾਬ ਪਰਫਾਰਮੈਂਸ ਦੇ ਵਿਚਕਾਰ ਨਜ਼ਰ ਆਇਆ ਵਿਰਾਟ ਦਾ ਡਾਂਸ, ਇਦਾਂ ਮਸਤੀ ਕਰਦੇ ਨਜ਼ਰ ਆਏ ਕਿੰਗ ਕੋਹਲੀ


ਬੁਮਰਾਹ ਹੋ ਚੁੱਕੇ ਹਨ ਆਈਪੀਐਲ ਤੋਂ ਬਾਹਰ


ਜਸਪ੍ਰੀਤ ਬੁਮਰਾਹ ਆਈਪੀਐਲ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਸਫਲ ਫ੍ਰੈਂਚਾਇਜ਼ੀ ਮੁੰਬਈ ਇੰਡੀਅਨਜ਼ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਦੇ ਬਾਹਰ ਹੋਣ ਕਾਰਨ ਇਸ ਦਾ ਅਸਰ ਟੀਮ ਦੇ ਗੇਂਦਬਾਜ਼ੀ ਕ੍ਰਮ 'ਤੇ ਸਾਫ ਦੇਖਿਆ ਜਾ ਸਕਦਾ ਹੈ। ਅਜਿਹੇ 'ਚ ਫਰੈਂਚਾਇਜ਼ੀ ਲਈ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਦਾ ਬਦਲ ਲੱਭਣਾ ਆਸਾਨ ਕੰਮ ਨਹੀਂ ਹੋਵੇਗਾ।


ਹਾਲਾਂਕਿ ਮੁੰਬਈ ਲਈ ਰਾਹਤ ਵਾਲੀ ਗੱਲ ਇਹ ਹੈ ਕਿ ਜੋਫਰਾ ਆਰਚਰ ਆਈਪੀਐਲ ਦੇ ਪੂਰੇ ਸੀਜ਼ਨ ਲਈ ਉਪਲਬਧ ਰਹਿਣਗੇ। ਬੁਮਰਾਹ ਦੀ ਗੈਰ-ਮੌਜੂਦਗੀ 'ਚ ਮੁੰਬਈ ਦੀ ਗੇਂਦਬਾਜ਼ੀ ਦੀ ਕਮਾਨ ਉਨ੍ਹਾਂ ਦੇ ਹੱਥਾਂ 'ਚ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸੀਜ਼ਨ ਵਿੱਚ ਵੀ ਜੋਫਰਾ ਨੂੰ ਮੁੰਬਈ ਲਈ ਚੁਣਿਆ ਗਿਆ ਸੀ। ਹਾਲਾਂਕਿ ਸੱਟ ਕਾਰਨ ਉਹ ਪਿਛਲੇ ਸੀਜ਼ਨ 'ਚ ਇਕ ਵੀ ਮੈਚ ਨਹੀਂ ਖੇਡ ਸਕੇ ਸਨ। ਪਰ ਹੁਣ ਮੁੰਬਈ ਨੂੰ ਉਨ੍ਹਾਂ ਦੇ ਠੀਕ ਹੋਣ ਨਾਲ ਕਾਫੀ ਫਾਇਦਾ ਹੋਵੇਗਾ।


ਇਹ ਵੀ ਪੜ੍ਹੋ: WPL 2023: ਮੁੰਬਈ ਇੰਡੀਅਨਜ਼ ਨੇ ਪਹਿਲੇ ਸੀਜ਼ਨ ਲਈ ਕਪਤਾਨ ਦਾ ਕੀਤਾ ਐਲਾਨ, ਹਰਮਨਪ੍ਰੀਤ ਕੌਰ ਨੂੰ ਦਿੱਤੀ ਜ਼ਿੰਮੇਵਾਰੀ