MS Dhoni: ਇੰਡੀਅਨ ਪ੍ਰੀਮੀਅਰ ਲੀਗ (IPL) ਦਾ 16ਵਾਂ ਸੀਜ਼ਨ ਕੁਝ ਮਹੀਨਿਆਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੀ ਨਿਲਾਮੀ ਅਗਲੇ ਮਹੀਨੇ ਹੋਣ ਜਾ ਰਹੀ ਹੈ ਅਤੇ ਫਿਲਹਾਲ ਟੀਮਾਂ ਰਿਟੇਨ ਕੀਤੇ ਗਏ ਅਤੇ ਜਾਰੀ ਕੀਤੇ ਗਏ ਖਿਡਾਰੀਆਂ ਦੀ ਸੂਚੀ ਤਿਆਰ ਕਰ ਰਹੀਆਂ ਹਨ। ਚੇੱਨਈ ਸੁਪਰ ਕਿੰਗਜ਼ (CSK) ਦੇ ਕਪਤਾਨ ਐਮਐਸ ਧੋਨੀ ਦਾ ਇਹ ਆਖਰੀ ਸੀਜ਼ਨ ਹੋ ਸਕਦਾ ਹੈ। 2020 ਸੀਜ਼ਨ ਤੋਂ ਧੋਨੀ ਦੇ ਸੰਨਿਆਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਪਰ ਹਰ ਵਾਰ ਉਹ ਇਸ ਤੋਂ ਇਨਕਾਰ ਕਰਦੇ ਰਹੇ ਹਨ।
ਧੋਨੀ ਨੇ ਹਰ ਵਾਰ ਸੰਨਿਆਸ ਨੂੰ ਲੈ ਕੇ ਕਿਹਾ ਹੈ ਕਿ ਉਹ ਚੇੱਨਈ 'ਚ ਖੇਡਣ ਤੋਂ ਬਾਅਦ ਹੀ ਸੰਨਿਆਸ ਲੈਣਾ ਚਾਹੁੰਦੇ ਹਨ। ਇਸ ਸਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਹੋਮ ਅਤੇ ਅਵੇ ਫਾਰਮੈਟ ਨੂੰ ਵਾਪਸ ਲਿਆ ਰਿਹਾ ਹੈ। ਤਿੰਨ ਸਾਲ ਬਾਅਦ ਟੀਮਾਂ ਘਰੇਲੂ ਅਤੇ ਬਾਹਰ ਮੈਚ ਖੇਡਦੀਆਂ ਨਜ਼ਰ ਆਉਣਗੀਆਂ। ਅਜਿਹੇ 'ਚ ਧੋਨੀ ਕੋਲ ਚੇਨਈ ਦੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣ ਦਾ ਮੌਕਾ ਹੋਵੇਗਾ। ਧੋਨੀ ਜੋ ਪਿਛਲੇ ਤਿੰਨ ਸਾਲਾਂ ਤੋਂ ਸਿਰਫ ਆਈਪੀਐਲ ਖੇਡ ਰਹੇ ਹਨ, ਆਖਿਰਕਾਰ ਇਸ ਵਾਰ ਕ੍ਰਿਕਟ ਨੂੰ ਅਲਵਿਦਾ ਕਹਿ ਸਕਦੇ ਹਨ। ਧੋਨੀ 41 ਸਾਲ ਦੇ ਹੋ ਚੁੱਕੇ ਹਨ ਅਤੇ ਉਨ੍ਹਾਂ ਕੋਲ ਆਪਣੇ ਕਰੀਅਰ 'ਚ ਹਾਸਲ ਕਰਨ ਲਈ ਕੁਝ ਨਹੀਂ ਬਚਿਆ ਹੈ।
ਕੀ ਧੋਨੀ ਭਾਰਤੀ ਟੀਮ ਨਾਲ ਕੰਮ ਕਰਨਗੇ?
ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ IPL ਤੋਂ ਸੰਨਿਆਸ ਲੈਣ ਤੋਂ ਬਾਅਦ ਧੋਨੀ ਭਾਰਤੀ ਟੀਮ ਨਾਲ ਕੰਮ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਬੀਸੀਸੀਆਈ ਟੀ-20 ਟੀਮ ਨੂੰ ਮਜ਼ਬੂਤ ਕਰਨ ਲਈ ਧੋਨੀ ਦੇ ਤਜ਼ਰਬੇ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ। ਧੋਨੀ ਨੂੰ ਪਿਛਲੇ ਸਾਲ ਖੇਡੇ ਗਏ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਮੈਂਟਰ ਬਣਾਇਆ ਗਿਆ ਸੀ। ਹਾਲਾਂਕਿ ਇਸ ਵਾਰ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਧੋਨੀ ਨੂੰ ਕੁਝ ਖਾਸ ਖਿਡਾਰੀਆਂ ਨਾਲ ਕੰਮ ਕਰਨ ਲਈ ਕਿਹਾ ਜਾ ਸਕਦਾ ਹੈ ਤਾਂ ਕਿ ਟੀਮ ਟੀ-20 'ਚ ਨਿਡਰ ਹੋ ਕੇ ਖੇਡਣਾ ਸ਼ੁਰੂ ਕਰ ਸਕੇ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।