IPL 2023 Schedule Announced : ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਲਈ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਲੀਗ ਦਾ 16ਵਾਂ ਸੀਜ਼ਨ 31 ਮਾਰਚ ਤੋਂ ਸ਼ੁਰੂ ਹੋਵੇਗਾ। IPL 2023 ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ।
IPL 2023 ਦਾ ਉਦਘਾਟਨੀ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ 16ਵੇਂ ਸੀਜ਼ਨ ਦੇ ਸ਼ੁਰੂਆਤੀ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦੀ ਮੇਜ਼ਬਾਨੀ ਕਰੇਗੀ। ਟੂਰਨਾਮੈਂਟ ਦਾ 16ਵਾਂ ਐਡੀਸ਼ਨ 31 ਮਾਰਚ ਤੋਂ ਸ਼ੁਰੂ ਹੋਵੇਗਾ ਅਤੇ ਆਖਰੀ ਲੀਗ ਮੈਚ 21 ਮਈ ਨੂੰ ਖੇਡਿਆ ਜਾਵੇਗਾ। ਹਾਲਾਂਕਿ, BCCI ਨੇ ਅਜੇ ਤੱਕ IPL 2023 ਦੇ ਪਲੇਆਫ ਮੈਚਾਂ ਦੀਆਂ ਤਰੀਕਾਂ ਦਾ ਖੁਲਾਸਾ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਰਿਸ਼ਵਤ ਕੇਸ 'ਆਪ' ਵਿਧਾਇਕ ਅਮਿਤ ਰਤਨ ਦੀਆਂ ਵਧੀਆਂ ਮੁਸ਼ਕਲਾਂ, ਸ਼ਿਕਾਇਤਕਰਤਾ ਪ੍ਰਿਤਪਾਲ ਵੱਲੋਂ ਵੱਡੇ ਖੁਲਾਸੇ
ਆਈਪੀਐਲ 2023 ਵਿੱਚ ਖੇਡੇ ਜਾਣਗੇ ਕੁੱਲ 74 ਮੈਚ
ਆਈਪੀਐਲ 2023 ਵਿੱਚ ਕੁੱਲ 74 ਮੈਚ ਖੇਡੇ ਜਾਣਗੇ। ਪਹਿਲੇ ਲੀਗ ਦੌਰ ਵਿੱਚ ਸਾਰੀਆਂ 10 ਟੀਮਾਂ 14-14 ਮੈਚ ਖੇਡਣਗੀਆਂ। ਇਸ ਤਰ੍ਹਾਂ ਲੀਗ ਦੌਰ ਵਿੱਚ ਕੁੱਲ 70 ਮੈਚ ਖੇਡੇ ਜਾਣਗੇ। ਫਿਰ ਪਲੇਆਫ ਦੇ ਚਾਰ ਮੈਚ ਖੇਡੇ ਜਾਣਗੇ। ਇਸ ਤਰ੍ਹਾਂ ਟੂਰਨਾਮੈਂਟ ਵਿੱਚ ਕੁੱਲ 74 ਮੈਚ ਖੇਡੇ ਜਾਣਗੇ। IPL 2023 ਦਾ ਆਯੋਜਨ ਭਾਰਤ ਵਿੱਚ ਹੀ ਹੋਵੇਗਾ। ਸਾਰੇ ਮੈਚ ਦੇਸ਼ ਭਰ ਦੇ ਕੁੱਲ 12 ਮੈਦਾਨਾਂ 'ਤੇ ਖੇਡੇ ਜਾਣਗੇ। ਇੱਕ ਟੀਮ ਲੀਗ ਪੜਾਅ ਵਿੱਚ ਸੱਤ ਮੈਚ ਆਪਣੇ ਘਰ 'ਤੇ ਅਤੇ ਸੱਤ ਮੈਚ ਵਿਰੋਧੀ ਟੀਮ ਦੇ ਘਰ ਖੇਡੇਗੀ।

ਇਹ ਵੀ ਪੜ੍ਹੋ : ਵਿਜੀਲੈਂਸ ਨੇ AAP ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਪੀ.ਏ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
ਬੀਸੀਸੀਆਈ ਨੇ ਕੁਝ ਦਿਨ ਪਹਿਲਾਂ ਹੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਦੇ ਪਹਿਲੇ ਐਡੀਸ਼ਨ ਦੇ ਸ਼ਡਿਊਲ ਦਾ ਐਲਾਨ ਕੀਤਾ ਸੀ। ਮਹਿਲਾ ਪ੍ਰੀਮੀਅਰ ਲੀਗ ਸੀਜ਼ਨ ਦਾ ਪਹਿਲਾ ਮੈਚ 4 ਮਾਰਚ ਨੂੰ ਖੇਡਿਆ ਜਾਵੇਗਾ, ਜਦਕਿ ਫਾਈਨਲ 26 ਮਾਰਚ ਨੂੰ ਹੋਵੇਗਾ। ਇਸ ਤੋਂ ਬਾਅਦ ਹੀ IPL ਸੀਜ਼ਨ ਸ਼ੁਰੂ ਹੋਵੇਗਾ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।