IPL Auction List: ਆਈਪੀਐਲ 2024 ਦੀ ਨਿਲਾਮੀ ਲਈ ਖਿਡਾਰੀਆਂ ਦੀ ਸੂਚੀ ਨੂੰ ਫਾਈਨਲ ਕਰ ਦਿੱਤਾ ਗਿਆ ਹੈ। 1166 ਖਿਡਾਰੀਆਂ ਨੇ ਇਸ ਨਿਲਾਮੀ ਲਈ  ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 333 ਦੇ ਨਾਂ ਚੁਣੇ ਗਏ ਹਨ। 19 ਦਸੰਬਰ ਨੂੰ ਦੁਬਈ ਵਿੱਚ ਇਨ੍ਹਾਂ 333 ਖਿਡਾਰੀਆਂ ਦੀ ਨਿਲਾਮੀ ਹੋਵੇਗੀ। ਇਨ੍ਹਾਂ ਵਿੱਚੋਂ ਸਿਰਫ਼ 77 ਖਿਡਾਰੀਆਂ ਦੀ ਕਿਸਮਤ ਚਮਕੇਗੀ। ਅਜਿਹਾ ਇਸ ਲਈ ਹੈ ਕਿਉਂਕਿ 10 ਫ੍ਰੈਂਚਾਇਜ਼ੀਜ਼ ਕੋਲ ਸਿਰਫ਼ 77 ਉਪਲਬਧ ਸਲਾਟ ਬਚੇ ਹਨ।


ਫਾਈਨਲ ਕੀਤੇ ਗਏ 333 ਨਾਵਾਂ 'ਚੋਂ 214 ਭਾਰਤੀ ਖਿਡਾਰੀ ਹਨ, ਜਦਕਿ 119 ਵਿਦੇਸ਼ੀ ਹਨ। ਵਿਦੇਸ਼ੀ ਖਿਡਾਰੀਆਂ ਦੀ ਇਸ ਗਿਣਤੀ ਵਿੱਚ ਸਹਿਯੋਗੀ ਦੇਸ਼ਾਂ ਦੇ ਦੋ ਖਿਡਾਰੀ ਵੀ ਸ਼ਾਮਲ ਹਨ। ਸਭ ਤੋਂ ਵੱਧ ਆਧਾਰ ਕੀਮਤ 2 ਕਰੋੜ ਹੈ। ਇਸ ਸ਼੍ਰੇਣੀ ਵਿੱਚ 23 ਖਿਡਾਰੀ ਹਨ। ਇਸ ਤੋਂ ਬਾਅਦ ਡੇਢ ਕਰੋੜ ਰੁਪਏ ਦੀ ਬੇਸ ਪ੍ਰਾਈਸ 'ਚ 13 ਖਿਡਾਰੀਆਂ ਦਾ ਨਾਂ ਹੈ। ਇਸੇ ਤਰ੍ਹਾਂ, 1 ਕਰੋੜ ਰੁਪਏ ਦੇ ਅਧਾਰ ਮੁੱਲ ਵਿੱਚ 14 ਖਿਡਾਰੀ ਅਤੇ 75 ਲੱਖ ਰੁਪਏ ਦੇ ਬਰੈਕਟ ਵਿੱਚ 11 ਖਿਡਾਰੀ ਹਨ।


2 ਕਰੋੜ ਬੇਸ ਪ੍ਰਾਈਸ ਵਿੱਚ ਤਿੰਨ ਭਾਰਤੀ ਖਿਡਾਰੀ


ਸਭ ਤੋਂ ਜ਼ਿਆਦਾ ਬੇਸ ਪ੍ਰਾਈਸ ਵਿੱਚ ਜਿਨ੍ਹਾਂ ਤਿੰਨ ਭਾਰਤੀ ਖਿਡਾਰੀਆਂ ਦੇ ਨਾਂ ਹਨ, ਉਹ ਹਨ ਹਰਸ਼ਲ ਪਟੇਲ, ਉਮੇਸ਼ ਯਾਦਵ ਅਤੇ ਸ਼ਾਰਦੁਲ ਠਾਕੁਰ। ਇਸ ਵਾਰ ਤਿੰਨਾਂ ਨੂੰ ਫ੍ਰੈਂਚਾਇਜ਼ੀਜ਼ ਨੇ ਰਿਲੀਜ਼ ਲਿਸਟ 'ਚ ਰੱਖਿਆ ਸੀ। ਇਨ੍ਹਾਂ ਤੋਂ ਇਲਾਵਾ 20 ਵਿਦੇਸ਼ੀ ਖਿਡਾਰੀਆਂ ਨੇ ਆਪਣਾ ਆਧਾਰ ਮੁੱਲ 2 ਕਰੋੜ ਰੁਪਏ ਰੱਖਿਆ ਹੈ। ਇਨ੍ਹਾਂ 'ਚੋਂ 7 ਖਿਡਾਰੀ ਆਸਟ੍ਰੇਲੀਆ ਅਤੇ 7 ਖਿਡਾਰੀ ਇੰਗਲੈਂਡ ਦੇ ਹਨ। ਟ੍ਰੈਵਿਸ ਹੈੱਡ, ਹੈਰੀ ਬਰੂਕ, ਰਿਲੀ ਰੋਸੋ, ਸਟੀਵ ਸਮਿਥ, ਗੇਰਾਲਡ ਕੋਏਟਜ਼ੀ, ਪੈਟ ਕਮਿੰਸ, ਕ੍ਰਿਸ ਵੋਕਸ, ਜੋਸ਼ ਇੰਗਲਿਸ, ਲਾਕੀ ਫਰਗੂਸਨ, ਜੋਸ਼ ਹੇਜ਼ਲਵੁੱਡ, ਮਿਸ਼ੇਲ ਸਟਾਰਕ, ਮੁਜੀਬ ਉਰ ਰਹਿਮਾਨ, ਆਦਿਲ ਰਸ਼ੀਦ, ਰੈਸੀ ਵੈਨ ਡੇਰ ਡੁਸਨ, ਜੇਮਸ ਵਿਨਸ, ਸ਼ਾਨ ਐਬਬੋਟ ਜੈਮੀ ਓਵਰਟਨ, ਡੇਵਿਡ ਵਿਲੀ, ਬੇਨ ਡੁਕੇਟ ਅਤੇ ਮੁਸਤਫਿਜ਼ੁਰ ਰਹਿਮਾਨ ਦੇ ਨਾਮ ਇਸ ਸਭ ਤੋਂ ਉੱਚੇ ਬਰੈਕਟ ਵਿੱਚ ਸ਼ਾਮਲ ਹਨ।


1.5 ਕਰੋੜ ਰੁਪਏ ਦੀ ਬੇਸ ਪ੍ਰਾਈਜ਼ ਵਿੱਚ ਸਾਰੇ ਵਿਦੇਸ਼ੀ ਖਿਡਾਰੀ 


ਵਨਿੰਦੂ ਹਸਾਰੰਗਾ, ਫਿਲਿਪ ਸਾਲਟ, ਕੋਲਿਨ ਮੁਨਰੋ, ਸ਼ੇਰਫੇਨ ਰਦਰਫੋਰਡ, ਟੌਮ ਕੁਰਾਨ, ਜੇਸਨ ਹੋਲਡਰ, ਮੁਹੰਮਦ ਨਬੀ, ਜੇਮਸ ਨੀਸ਼ਮ, ਡੈਨੀਅਲ ਸੇਮਸ, ਕ੍ਰਿਸ ਜੌਰਡਨ, ਟਾਇਮਲ ਮਿਲਜ਼, ਝਾਈ ਰਿਚਰਡਸਨ, ਟਿਮ ਸਾਊਥੀ।


262.95 ਕਰੋੜ ਰੁਪਏ ਦਾਅ 'ਤੇ ਲੱਗਣਗੇ


19 ਦਸੰਬਰ ਨੂੰ ਦੁਬਈ ਦੇ ਕੋਕਾ-ਕੋਲਾ ਅਰੇਨਾ 'ਚ ਦੁਪਹਿਰ 2.30 ਵਜੇ ਇਹ ਨਿਲਾਮੀ ਸ਼ੁਰੂ ਹੋਵੇਗੀ। ਇੱਥੇ ਆਈਪੀਐਲ ਦੀਆਂ ਸਾਰੀਆਂ 10 ਫ੍ਰੈਂਚਾਇਜ਼ੀ 262.95 ਕਰੋੜ ਰੁਪਏ ਨਾਲ ਨਿਲਾਮੀ ਹਾਲ ਵਿੱਚ ਆਉਣਗੀਆਂ। ਇਸ ਰਕਮ ਨਾਲ ਵੱਧ ਤੋਂ ਵੱਧ 77 ਖਿਡਾਰੀ ਖਰੀਦੇ ਜਾ ਸਕਦੇ ਹਨ। ਵਿਦੇਸ਼ੀ ਖਿਡਾਰੀਆਂ ਦੀ ਵੱਧ ਤੋਂ ਵੱਧ ਗਿਣਤੀ 30 ਹੋ ਸਕਦੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਕੋਲ ਸਭ ਤੋਂ ਵੱਧ (12) ਸਲਾਟ ਖਾਲੀ ਹਨ। ਇਸ ਦੇ ਨਾਲ ਹੀ ਸਭ ਤੋਂ ਵੱਧ ਰਕਮ (38.15 ਕਰੋੜ) ਗੁਜਰਾਤ ਟਾਇਟਨਸ ਦੇ ਪਰਸ ਵਿੱਚ ਬਚੀ ਹੈ।