IPL 2024: ਹਾਰਦਿਕ ਪੰਡਯਾ ਨੇ ਮੁੰਬਈ ਇੰਡੀਅਨਜ਼ ਦੀ ਜਰਸੀ ‘ਚ ਸ਼ੇਅਰ ਕੀਤੀ ਤਸਵੀਰ, ਦੇਖੋ, ਫੈਂਸ ਨੇ ਕੀ ਦਿੱਤਾ ਰਿਐਕਸ਼ਨ
Hardik Pandya Mumbai Indians: ਹਾਰਦਿਕ ਪੰਡਯਾ ਇਕ ਵਾਰ ਫਿਰ ਮੁੰਬਈ ਇੰਡੀਅਨਜ਼ ਵਿੱਚ ਵਾਪਸੀ ਕਰ ਲਈ ਹੈ। ਉਨ੍ਹਾਂ ਨੇ ਮੁੰਬਈ ਦੀ ਜਰਸੀ 'ਚ ਇਕ ਫੋਟੋ ਸ਼ੇਅਰ ਕੀਤੀ ਹੈ।
Hardik Pandya Mumbai Indians: ਹਾਰਦਿਕ ਪੰਡਯਾ ਇਕ ਵਾਰ ਫਿਰ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋ ਗਏ ਹਨ। ਮੁੰਬਈ ਨੇ ਪੰਡਯਾ ਨੂੰ ਆਈਪੀਐਲ 2024 ਲਈ ਟੀਮ ਵਿੱਚ ਸ਼ਾਮਲ ਕੀਤਾ ਹੈ। ਹਾਰਦਿਕ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨਾਲ ਸਨ। ਉਨ੍ਹਾਂ ਨੇ ਬਤੌਰ ਕਪਤਾਨ ਟੀਮ ਨੂੰ ਚੈਂਪੀਅਨ ਬਣਾ ਚੁੱਕੇ ਹਨ। ਪਰ ਹੁਣ ਉਨ੍ਹਾਂ ਮੁੰਬਈ ਇੰਡੀਅਨਸ ਵਿੱਚ ਵਾਪਸੀ ਕਰ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਟੀਮ ਦੀ ਜਰਸੀ ਪਾ ਕੇ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ 'ਤੇ ਪ੍ਰਸ਼ੰਸਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਹਾਰਦਿਕ ਨੂੰ 2022 ਵਿੱਚ ਗੁਜਰਾਤ ਦਾ ਕਪਤਾਨ ਬਣਾਇਆ ਗਿਆ ਸੀ। ਇਹ ਸੀਜ਼ਨ ਉਨ੍ਹਾਂ ਲਈ ਕਾਫੀ ਚੰਗਾ ਰਿਹਾ। ਪੰਡਯਾ ਨੇ 15 ਮੈਚਾਂ 'ਚ 487 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ 4 ਅਰਧ ਸੈਂਕੜੇ ਲਗਾਏ ਸਨ। ਇਸ ਤੋਂ ਬਾਅਦ ਪੰਡਯਾ ਨੇ 2023 'ਚ 16 ਮੈਚ ਖੇਡੇ ਅਤੇ ਇਸ ਦੌਰਾਨ 346 ਦੌੜਾਂ ਬਣਾਈਆਂ। ਪੰਡਯਾ ਨੇ 2 ਅਰਧ ਸੈਂਕੜੇ ਲਗਾਏ ਸਨ। ਬਤੌਰ ਕਪਤਾਨ ਉਨ੍ਹਾਂ ਨੇ 2022 ਵਿੱਚ ਟੀਮ ਨੂੰ ਚੈਂਪੀਅਨ ਬਣਾਇਆ ਸੀ। ਜਦੋਂ ਕਿ 2023 ਵਿੱਚ ਟੀਮ ਫਾਈਨਲ ਵਿੱਚ ਪਹੁੰਚੀ ਸੀ। IPL 2023 ਦਾ ਫਾਈਨਲ ਮੈਚ ਗੁਜਰਾਤ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਗਿਆ।
ਇਹ ਵੀ ਪੜ੍ਹੋ: Watch: ਮੁੰਬਈ ਇੰਡੀਅਨਜ਼ 'ਚ ਵਾਪਸੀ ਤੋਂ ਬਾਅਦ ਹਾਰਦਿਕ ਪੰਡਯਾ ਨੇ ਕਹੀ ਦਿਲ ਦੀ ਗੱਲ, ਵੀਡੀਓ ਹੋਈ ਵਾਇਰਲ
ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵਿੱਚ ਉਨ੍ਹਾਂ ਦਾ ਕਰੀਅਰ ਦਿਖਾਇਆ ਗਿਆ ਹੈ। ਵੀਡੀਓ 'ਚ ਹਾਰਦਿਕ ਦੀਆਂ ਕਈ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ। ਪੰਡਯਾ ਦੀ ਪੋਸਟ 'ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲੀਆਂ। ਮੁੰਬਈ ਦੇ ਪ੍ਰਸ਼ੰਸਕਾਂ ਨੇ ਪੰਡਯਾ ਦਾ ਸਵਾਗਤ ਕੀਤਾ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਹੈ।
ਦੱਸ ਦੇਈਏ ਕਿ ਹਾਰਦਿਕ ਪੰਡਯਾ ਦਾ ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 123 ਆਈਪੀਐਲ ਮੈਚਾਂ ਵਿੱਚ 2309 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 10 ਅਰਧ ਸੈਂਕੜੇ ਲਗਾਏ ਹਨ। ਪੰਡਯਾ ਨੇ ਵੀ 53 ਵਿਕਟਾਂ ਲਈਆਂ ਹਨ। ਉਨ੍ਹਾਂ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ 17 ਦੌੜਾਂ ਦੇ ਕੇ 3 ਵਿਕਟਾਂ ਰਿਹਾ ਹੈ। ਪੰਡਯਾ ਨੇ 2015 ਵਿੱਚ ਆਈਪੀਐਲ ਵਿੱਚ ਡੈਬਿਊ ਕੀਤਾ ਸੀ। ਇਸ ਸੀਜ਼ਨ 'ਚ ਉਨ੍ਹਾਂ ਨੂੰ ਸਿਰਫ 3 ਪਾਰੀਆਂ 'ਚ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਹਾਰਦਿਕ ਨੇ 112 ਦੌੜਾਂ ਬਣਾਈਆਂ ਸਨ। ਇਸ ਵਿੱਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: IPL 2024 'ਚ ਗੁਜਰਾਤ ਟਾਈਟਨਜ਼ ਦੀ ਕਪਤਾਨੀ ਕਰਨਗੇ ਸ਼ੁਭਮਨ ਗਿੱਲ, ਹਾਰਦਿਕ ਦੀ ਮੁੰਬਈ ਇੰਡੀਅਨਜ਼ 'ਚ ਵਾਪਸੀ ਤੋਂ ਬਾਅਦ ਫੈਸਲਾ: ਰਿਪੋਰਟਾਂ
𝗛𝗢𝗠𝗘. 𝕄𝕀 𝗛𝗢𝗠𝗘 💙 pic.twitter.com/zNeCJN4Oqt
— hardik pandya (@hardikpandya7) November 27, 2023