Rinku Singh: ਰਿੰਕੂ ਸਿੰਘ ਨੇ ਕੋਚ ਨਾਲ ਲਗਾਏ ਜ਼ਬਰਦਸਤ ਠੁਮਕੇ, ਸੋਸ਼ਲ ਮੀਡੀਆ 'ਤੇ ਮਜ਼ੇਦਾਰ ਵੀਡੀਓ ਵਾਇਰਲ
Rinku Singh Viral Dance Video: ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਆਪਣੇ ਸੀਜ਼ਨ ਦੀ ਸ਼ੁਰੂਆਤ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਕਰੇਗੀ। ਦੋਵੇਂ ਟੀਮਾਂ 23 ਮਾਰਚ ਨੂੰ
Rinku Singh Viral Dance Video: ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਆਪਣੇ ਸੀਜ਼ਨ ਦੀ ਸ਼ੁਰੂਆਤ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਕਰੇਗੀ। ਦੋਵੇਂ ਟੀਮਾਂ 23 ਮਾਰਚ ਨੂੰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਰਿੰਕੂ ਸਿੰਘ ਆਪਣੇ ਕੋਚ ਚੰਦਰਕਾਂਤ ਪੰਡਿਤ ਨਾਲ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਰਿੰਕੂ ਸਿੰਘ ਅਤੇ ਚੰਦਰਕਾਂਤ ਪੰਡਿਤ 'ਓਲੇ-ਓਲੇ' ਗੀਤ 'ਤੇ ਠੁਮਕੇ ਲਗਾਉਂਦੇ ਹੋਏ ਨਜ਼ਰ ਆਏ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਮਜ਼ੇਦਾਰ ਵੀਡੀਓ
ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਸ਼ੇਅਰ ਕੀਤੀ ਹੈ। ਹਾਲਾਂਕਿ ਰਿੰਕੂ ਸਿੰਘ ਅਤੇ ਚੰਦਰਕਾਂਤ ਪੰਡਿਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਫੈਨਜ਼ ਦੋਵਾਂ ਦੇ ਡਾਂਸ ਮੂਵ ਨੂੰ ਕਾਫੀ ਪਸੰਦ ਕਰ ਰਹੇ ਹਨ। ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
Dancing with the stars! 😂🫶 pic.twitter.com/RhohD3iGCA
— KolkataKnightRiders (@KKRiders) March 20, 2024
ਅਜਿਹਾ ਰਿਹਾ ਰਿੰਕੂ ਸਿੰਘ ਦਾ ਆਈਪੀਐਲ ਕਰੀਅਰ
ਰਿੰਕੂ ਸਿੰਘ ਦੇ ਆਈਪੀਐਲ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਹੁਣ ਤੱਕ 31 ਮੁਕਾਬਲੇ ਖੇਡ ਚੁੱਕੇ ਹਨ। ਜਿਸ 'ਚ 142.16 ਦੀ ਸਟ੍ਰਾਈਕ ਰੇਟ ਅਤੇ 36.25 ਦੀ ਔਸਤ ਨਾਲ 725 ਦੌੜਾਂ ਬਣਾਈਆਂ ਹਨ। ਇਸ ਖਿਡਾਰੀ ਨੇ 4 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਇਸ ਦੇ ਨਾਲ ਹੀ ਆਈਪੀਐਲ ਵਿੱਚ ਰਿੰਕੂ ਸਿੰਘ ਦਾ ਸਰਵੋਤਮ ਸਕੋਰ 67 ਦੌੜਾਂ ਹੈ। ਇਸ ਤੋਂ ਇਲਾਵਾ ਰਿੰਕੂ ਸਿੰਘ ਨੇ 2 ਵਨਡੇ ਅਤੇ 15 ਟੀ-20 ਮੈਚਾਂ 'ਚ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਹੈ। ਭਾਰਤ ਲਈ ਟੀ-20 ਮੈਚਾਂ 'ਚ ਰਿੰਕੂ ਸਿੰਘ ਨੇ 176.24 ਦੀ ਸਟ੍ਰਾਈਕ ਰੇਟ ਅਤੇ 89 ਦੀ ਔਸਤ ਨਾਲ 365 ਦੌੜਾਂ ਬਣਾਈਆਂ ਹਨ। ਰਿੰਕੂ ਸਿੰਘ ਦਾ ਅੰਤਰਰਾਸ਼ਟਰੀ ਮੈਚਾਂ ਵਿੱਚ ਸਭ ਤੋਂ ਵੱਧ ਸਕੋਰ 69 ਦੌੜਾਂ ਹੈ। ਇਸ ਦੇ ਨਾਲ ਹੀ ਇਹ ਖਿਡਾਰੀ ਦੋ ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕਰ ਚੁੱਕਿਆ ਹੈ।
Read More: Cricketer Died: ਕ੍ਰਿਕਟ ਜਗਤ 'ਚ ਸੋਗ ਦੀ ਲਹਿਰ, ਦਿੱਗਜ ਕ੍ਰਿਕਟਰ ਨੇ ਦੁਨੀਆ ਨੂੰ ਕਿਹਾ ਅਲਵਿਦਾ
Read More: Virat Kohli: ਵਿਰਾਟ ਕੋਹਲੀ ਆਈਪੀਐੱਲ ਖੇਡਣ ਲਈ ਤਿਆਰ, ਜਾਣੋ ਬਾਬਰ-ਰਿਜ਼ਵਾਨ ਦਾ ਕਿਉਂ ਉਡਾਇਆ ਗਿਆ ਮਜ਼ਾਕ ?