IPL Auction Update : ਇੰਡੀਅਨ ਪ੍ਰੀਮੀਅਰ ਲੀਗ (IPL 2022) ਦੀ ਮੈਗਾ ਨਿਲਾਮੀ 'ਚ ਇਸ ਵਾਰ ਅਨਕੈਪਡ ਖਿਡਾਰੀਆਂ 'ਤੇ ਪੈਸਿਆਂ ਦੀ ਬਾਰਿਸ਼ ਹੋ ਰਹੀ ਹੈ। ਇਨ੍ਹਾਂ ਖਿਡਾਰੀਆਂ ਨੂੰ ਉਮੀਦ ਤੋਂ ਕਈ ਗੁਣਾ ਵੱਧ ਪੈਸੇ ਦੇ ਕੇ ਖਰੀਦਿਆ ਜਾ ਰਿਹਾ ਹੈ। ਪਹਿਲਾਂ ਤਾਂ ਟੀਮਾਂ ਨੇ ਕਈ ਵੱਡੇ ਖਿਡਾਰੀਆਂ 'ਤੇ ਦਾਅ ਲਗਾਇਆ , ਫਿਰ ਸ਼ਾਮ ਤੱਕ ਕਈ ਅਨਕੈਪਡ ਖਿਡਾਰੀਆਂ ਦੀ ਨਿਲਾਮੀ ਹੋ ਗਈ। ਸਾਰੀਆਂ ਫ੍ਰੈਂਚਾਈਜ਼ੀ ਇਨ੍ਹਾਂ ਨੂੰ ਖਰੀਦਣ ਲਈ ਬਹੁਤ ਉਤਸ਼ਾਹਿਤ ਸਨ ਅਤੇ ਇਹੀ ਕਾਰਨ ਸੀ ਕਿ ਇਨ੍ਹਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਆਓ ਜਾਣਦੇ ਹਾਂ ਕੁਝ ਅਜਿਹੇ ਅਨਕੈਪਡ ਖਿਡਾਰੀਆਂ ਅਤੇ ਉਨ੍ਹਾਂ ਦੀ ਕੀਮਤ ਬਾਰੇ।

 

ਇਨ੍ਹਾਂ ਅਨਕੈਪਡ ਖਿਡਾਰੀਆਂ 'ਤੇ ਹੋਈ ਪੈਸਿਆਂ ਦੀ ਬਰਸਾਤ


ਸ਼ਾਹਰੁਖ ਖਾਨ (ਭਾਰਤ)- ਪੰਜਾਬ ਕਿੰਗਜ਼ ਨੇ 9 ਕਰੋੜ ਰੁਪਏ ਵਿੱਚ ਖਰੀਦਿਆ।

ਰਾਹੁਲ ਟੀਓਟੀਆ  (ਭਾਰਤ) ਗੁਜਰਾਤ ਨੇ ਟੀਓਟੀਆ 'ਤੇ 9 ਕਰੋੜ ਰੁਪਏ ਲਗਾਇਆ।  

 

ਰਾਹੁਲ ਤ੍ਰਿਪਾਠੀ (ਭਾਰਤ)- ਸਨਰਾਈਜ਼ਰਸ ਹੈਦਰਾਬਾਦ ਨੇ 8.50 ਕਰੋੜ ਰੁਪਏ 'ਚ ਨਾਲ ਜੋੜਿਆ।

ਸ਼ਿਵਮ ਮਾਵੀ (ਭਾਰਤ)- ਕੋਲਕਾਤਾ ਨਾਈਟ ਰਾਈਡਰਜ਼ ਨੇ 7.25 ਕਰੋੜ ਰੁਪਏ 'ਚ ਖਰੀਦਿਆ।

ਅਭਿਸ਼ੇਕ ਸ਼ਰਮਾ (ਭਾਰਤ)- ਸਨਰਾਈਜ਼ਰਸ ਹੈਦਰਾਬਾਦ 6.50 ਕਰੋੜ ਰੁਪਏ 'ਚ ਉਨ੍ਹਾਂ ਨਾਲ ਜੁੜ ਗਿਆ।

ਰਿਆਨ ਪਰਾਗ (ਭਾਰਤ)- ਰਾਜਸਥਾਨ ਰਾਇਲਸ ਨੇ 3.80 ਕਰੋੜ ਰੁਪਏ 'ਚ ਬੋਲੀ ਲਗਾ ਕੇ ਖਰੀਦਿਆ।

ਡੇਵੋਲਡ ਬ੍ਰੇਵਿਸ (ਦੱਖਣੀ ਅਫਰੀਕਾ)- ਮੁੰਬਈ ਇੰਡੀਅਨਜ਼ ਨੇ 3 ਕਰੋੜ ਰੁਪਏ 'ਚ ਦਾਅ ਲਗਾਇਆ ਹੈ।

ਅਭਿਨਵ ਮਨੋਹਰ (ਭਾਰਤ)- ਗੁਜਰਾਤ ਟਾਇਟਨਸ ਨੇ 2.60 ਕਰੋੜ ਰੁਪਏ ਵਿੱਚ ਖਰੀਦਿਆ।

 

 ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਮਿਲੀ ਵੱਡੀ ਰਕਮ  

ਈਸ਼ਾਨ ਕਿਸ਼ਨ- ਨੂੰ ਮੁੰਬਈ ਇੰਡੀਅਨਜ਼ ਨੇ 15.25 ਕਰੋੜ ਰੁਪਏ ਦੀ ਰਿਕਾਰਡ ਬੋਲੀ ਲਗਾ ਕੇ ਖਰੀਦਿਆ।

ਦੀਪਕ ਚਾਹਰ- ਚੇਨਈ ਸੁਪਰ ਕਿੰਗਜ਼ ਨੇ 14 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ।

ਸ਼ਾਰਦੁਲ ਠਾਕੁਰ ਨੂੰ ਦਿੱਲੀ ਕੈਪੀਟਲਸ ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ।

 

ਹਰਸ਼ਲ ਪਟੇਲ- ਆਰਸੀਬੀ ਨੇ ਪੁਰਾਣੀ ਫਰੈਂਚਾਇਜ਼ੀ ਨੂੰ 10.75 ਕਰੋੜ ਰੁਪਏ ਵਿੱਚ ਖਰੀਦਿਆ।

ਵਨਿੰਦੂ ਹਸਾਰੰਗਾ - ਆਰਸੀਬੀ ਨੇ 10.75 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ।

ਨਿਕੋਲਸ ਪੂਰਨ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 10.75 ਕਰੋੜ ਰੁਪਏ ਵਿੱਚ ਖਰੀਦਿਆ।

ਮਸ਼ਹੂਰ ਕ੍ਰਿਸ਼ਨਾ - ਰਾਜਸਥਾਨ ਰਾਇਲਸ ਨੇ 10 ਕਰੋੜ ਰੁਪਏ 'ਚ ਖਰੀਦਿਆ।

ਲਾਕੀ ਫਰਗੂਸਨ- ਗੁਜਰਾਤ ਟਾਈਟਨਸ ਨੇ 10 ਕਰੋੜ ਰੁਪਏ 'ਚ ਉਨ੍ਹਾਂ ਨਾਲ ਜੁੜਿਆ।


 

 



ਇਹ ਵੀ ਪੜ੍ਹੋ : Punjab Election 2022 : ਸੰਯੁਕਤ ਸਮਾਜ ਮੋਰਚੇ ਦੇ ਮਾਨਸਾ ਤੋਂ ਉਮੀਦਵਾਰ ਗੁਰਨਾਮ ਭੀਖੀ ਨੇ ਛੱਡਿਆ ਚੋਣ ਮੈਦਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490