Ireland Tour of India: IPL 2022 ਤੋਂ ਬਾਅਦ ਟੀਮ ਇੰਡੀਆ ਜੂਨ ਦੇ ਆਖਰੀ ਹਫਤੇ ਆਇਰਲੈਂਡ ਦਾ ਦੌਰਾ ਕਰੇਗੀ। ਇੱਥੇ ਦੋਵਾਂ ਟੀਮਾਂ ਵਿਚਾਲੇ ਦੋ ਟੀ-20 ਮੈਚ ਖੇਡੇ ਜਾਣਗੇ। ਪਹਿਲਾ ਮੈਚ 26 ਜੂਨ ਅਤੇ ਦੂਜਾ ਮੈਚ 28 ਜੂਨ ਨੂੰ ਖੇਡਿਆ ਜਾਵੇਗਾ। ਇਹ ਦੋਵੇਂ ਮੈਚ ਮਾਲਾਹਾਈਡ ਵਿੱਚ ਖੇਡੇ ਜਾਣਗੇ। ਕ੍ਰਿਕਟ ਆਇਰਲੈਂਡ ਨੇ ਸੋਸ਼ਲ ਮੀਡੀਆ 'ਤੇ ਭਾਰਤ-ਆਇਰਲੈਂਡ ਟੀ-20 ਸੀਰੀਜ਼ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।

ਭਾਰਤ ਦੇ ਨਾਲ-ਨਾਲ ਨਿਊਜ਼ੀਲੈਂਡ ਤੇ ਅਫਗਾਨਿਸਤਾਨ ਦੀਆਂ ਟੀਮਾਂ ਵੀ ਇਸ ਗਰਮੀਆਂ 'ਚ ਆਇਰਲੈਂਡ ਦਾ ਦੌਰਾ ਕਰਨਗੀਆਂ। ਆਇਰਲੈਂਡ ਦੀ ਟੀਮ ਦੱਖਣੀ ਅਫਰੀਕਾ ਖਿਲਾਫ ਸੀਮਤ ਓਵਰਾਂ ਦੀ ਸੀਰੀਜ਼ ਵੀ ਖੇਡੇਗੀ।

4 ਸਾਲ ਬਾਅਦ ਆਇਰਲੈਂਡ ਦਾ ਦੌਰਾ
ਟੀਮ ਇੰਡੀਆ ਨੇ ਸਾਲ 2018 ਵਿੱਚ ਆਇਰਲੈਂਡ ਦਾ ਦੌਰਾ ਕੀਤਾ ਸੀ। ਇਸ ਦੌਰੇ 'ਚ ਵੀ ਭਾਰਤ ਨੇ ਆਇਰਲੈਂਡ ਖਿਲਾਫ 2 ਮੈਚ ਖੇਡੇ ਸਨ। ਦੋਵਾਂ ਮੈਚਾਂ ਵਿੱਚ ਭਾਰਤੀ ਟੀਮ ਜੇਤੂ ਰਹੀ। ਇਸ ਤੋਂ ਪਹਿਲਾਂ ਸਾਲ 2007 ਵਿੱਚ ਭਾਰਤੀ ਟੀਮ ਨੇ ਪਹਿਲੀ ਵਾਰ ਆਇਰਲੈਂਡ ਦਾ ਦੌਰਾ ਕੀਤਾ ਸੀ। ਦੋਵਾਂ ਟੀਮਾਂ ਵਿਚਾਲੇ ਇਕਲੌਤਾ ਟੀ-20 ਖੇਡਿਆ ਗਿਆ ਸੀ, ਜਿਸ ਨੂੰ ਭਾਰਤੀ ਟੀਮ ਨੇ 9 ਵਿਕਟਾਂ ਨਾਲ ਜਿੱਤ ਲਿਆ ਸੀ। ਭਾਰਤ ਅਤੇ ਆਇਰਲੈਂਡ ਵਿਚਾਲੇ ਤਿੰਨ ਵਨਡੇ ਮੈਚ ਵੀ ਖੇਡੇ ਗਏ ਸੀ। ਇਨ੍ਹਾਂ ਤਿੰਨਾਂ ਮੈਚਾਂ ਵਿੱਚ ਟੀਮ ਇੰਡੀਆ ਨੂੰ ਇੱਕ ਤਰਫਾ ਜਿੱਤ ਮਿਲੀ।

ਆਇਰਲੈਂਡ ਦੌਰੇ 'ਤੇ ਨੌਜਵਾਨ ਖਿਡਾਰੀਆਂ ਨੂੰ ਮਿਲੇਗਾ ਮੌਕਾ!
IPL 2022 ਤੋਂ ਬਾਅਦ ਅਤੇ ਆਇਰਲੈਂਡ ਦੌਰੇ ਤੋਂ ਠੀਕ ਪਹਿਲਾਂ, ਟੀਮ ਇੰਡੀਆ ਦੱਖਣੀ ਅਫਰੀਕਾ ਦੇ ਖਿਲਾਫ 5 ਮੈਚਾਂ ਦੀ T20 ਸੀਰੀਜ਼ ਖੇਡੇਗੀ। ਇਹ ਸੀਰੀਜ਼ ਭਾਰਤ 'ਚ ਹੀ ਖੇਡੀ ਜਾਵੇਗੀ। ਇਸ ਸੀਰੀਜ਼ ਦੇ ਸਾਰੇ ਮੈਚ 9 ਜੂਨ ਤੋਂ 15 ਜੂਨ ਤੱਕ ਖੇਡੇ ਜਾਣਗੇ। ਫਿਰ ਆਇਰਲੈਂਡ ਦੌਰੇ ਤੋਂ ਬਾਅਦ ਟੀਮ ਇੰਡੀਆ ਨੂੰ ਇੰਗਲੈਂਡ ਦੇ ਖਿਲਾਫ ਵੀ ਸੀਮਤ ਓਵਰਾਂ ਦੀ ਸੀਰੀਜ਼ ਖੇਡਣੀ ਹੈ। ਅਜਿਹੇ ਵਿਅਸਤ ਸ਼ਡਿਊਲ 'ਚ ਸੰਭਵ ਹੈ ਕਿ ਭਾਰਤ ਆਇਰਲੈਂਡ ਦੌਰੇ ਲਈ ਯੁਵਾ ਟੀਮ ਭੇਜੇ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ