Ishan Kishan Record: ਇਸ਼ਾਨ ਕਿਸ਼ਨ ਨੇ ਸੈਂਕੜੇ ਨਾਲ ਬਣਾਇਆ ਇਹ ਵੱਡਾ ਰਿਕਾਰਡ; ਰੋਹਿਤ-ਗਾਂਗੁਲੀ ਨੂੰ ਛੱਡਿਆ ਪਿੱਛੇ
India vs South Africa 2nd ODI: ਰਾਂਚੀ 'ਚ ਖੇਡੇ ਗਏ ਦੂਜੇ ਵਨਡੇ 'ਚ ਈਸ਼ਾਨ ਕਿਸ਼ਨ ਨੇ ਸਿਰਫ 84 ਗੇਂਦਾਂ 'ਤੇ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਤੋਂ 4 ਚੌਕੇ ਅਤੇ 7 ਛੱਕੇ ਲੱਗੇ।
India vs South Africa 2nd ODI, Ishan Kishan: ਭਾਰਤੀ ਟੀਮ ਨੇ ਐਤਵਾਰ ਨੂੰ ਰਾਂਚੀ 'ਚ ਖੇਡੇ ਗਏ ਦੂਜੇ ਵਨਡੇ 'ਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਕਰੋ ਜਾਂ ਮਰੋ ਦੇ ਇਸ ਮੈਚ ਵਿੱਚ ਟੀਮ ਇੰਡੀਆ ਟਾਸ ਹਾਰ ਗਈ। ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਪਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਉਸ ਦੀ ਟੀਮ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ 'ਤੇ 278 ਦੌੜਾਂ ਬਣਾਈਆਂ। ਹਾਲਾਂਕਿ ਟੀਮ ਇੰਡੀਆ ਨੇ 46ਵੇਂ ਓਵਰ 'ਚ ਆਸਾਨੀ ਨਾਲ ਟੀਚੇ ਦਾ ਪਿੱਛਾ ਕਰ ਲਿਆ। ਭਾਰਤ ਦੀ ਇਸ ਜਿੱਤ ਵਿੱਚ ਇਸ਼ਾਨ ਕਿਸ਼ਨ ਨੇ ਵੀ ਅਹਿਮ ਭੂਮਿਕਾ ਨਿਭਾਈ।ਈਸ਼ਾਨ ਕਿਸ਼ਨ ਨੇ ਸਿਰਫ 84 ਗੇਂਦਾਂ 'ਤੇ 93 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।
ਇਸ ਦੌਰਾਨ ਉਸ ਦੇ ਬੱਲੇ ਤੋਂ 4 ਚੌਕੇ ਅਤੇ 7 ਛੱਕੇ ਲੱਗੇ। ਭਾਵੇਂ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣਾ ਪਹਿਲਾ ਸੈਂਕੜਾ ਲਗਾਉਣ ਤੋਂ ਖੁੰਝ ਗਿਆ ਪਰ ਇਸ ਧਮਾਕੇਦਾਰ ਪਾਰੀ ਦੀ ਬਦੌਲਤ ਉਸ ਨੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਰੋਹਿਤ ਸ਼ਰਮਾ ਅਤੇ ਸੌਰਵ ਗਾਂਗੁਲੀ ਵਰਗੇ ਅਨੁਭਵੀ ਬੱਲੇਬਾਜ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਖੱਬੇ ਹੱਥ ਦੇ ਵਿਸਫੋਟਕ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਐਤਵਾਰ ਨੂੰ ਰਾਂਚੀ ਵਿੱਚ ਦੂਜੇ ਵਨਡੇ ਵਿੱਚ ਸੱਤ ਛੱਕੇ ਜੜੇ। ਇਸ ਨਾਲ ਉਹ ਦੱਖਣੀ ਅਫ਼ਰੀਕਾ ਖ਼ਿਲਾਫ਼ ਇੱਕ ਵਨਡੇ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ ਦੂਜਾ ਭਾਰਤੀ ਬੱਲੇਬਾਜ਼ ਬਣ ਗਿਆ। ਇਸ ਰਿਕਾਰਡ ਸੂਚੀ ਵਿੱਚ ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਰੋਹਿਤ ਸ਼ਰਮਾ ਅਤੇ ਸੌਰਵ ਗਾਂਗੁਲੀ ਨੂੰ ਪਿੱਛੇ ਛੱਡ ਦਿੱਤਾ ਹੈ।
ਦੱਖਣੀ ਅਫਰੀਕਾ ਖਿਲਾਫ਼ ਵਨਡੇ 'ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਭਾਰਤੀ ਬੱਲੇਬਾਜ਼
ਯੂਸਫ ਪਠਾਨ - 8 ਛੱਕੇ - ਸੈਂਚੁਰੀਅਨ, 2011
ਈਸ਼ਾਨ ਕਿਸ਼ਨ - 7 ਛੱਕੇ - ਰਾਂਚੀ, 2022
ਸੌਰਵ ਗਾਂਗੁਲੀ - 6 ਛੱਕੇ - ਨੈਰੋਬੀ, 2000
ਰੋਹਿਤ ਸ਼ਰਮਾ - 6 ਛੱਕੇ - ਕਾਨਪੁਰ, 2015
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।