Jasprit Bumrah, Asia Cup 2023: 2023 ਏਸ਼ੀਆ ਕੱਪ 'ਚ ਭਾਰਤੀ ਟੀਮ ਸੋਮਵਾਰ ਨੂੰ ਨੇਪਾਲ ਖਿਲਾਫ ਮੈਦਾਨ 'ਚ ਉਤਰੇਗੀ। ਸੁਪਰ-4 'ਚ ਪਹੁੰਚਣ ਲਈ ਟੀਮ ਇੰਡੀਆ ਨੂੰ ਇਹ ਮੈਚ ਕਿਸੇ ਵੀ ਕੀਮਤ 'ਚ ਜਿੱਤਣਾ ਹੋਵੇਗਾ। ਹਾਲਾਂਕਿ ਇਸ ਮੈਚ ਤੋਂ ਪਹਿਲਾਂ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਏਸ਼ੀਆ ਕੱਪ ਵਿਚਾਲੇ ਛੱਡ ਕੇ ਘਰ ਪਰਤ ਆਏ ਹਨ। ਬੁਮਰਾਹ ਦੇ ਮੁੰਬਈ ਪਰਤਣ ਦਾ ਕਾਰਨ ਖੁਸ਼ ਕਰਨ ਵਾਲਾ ਹੈ।


ਸਿਰਫ ਤਿੰਨ ਦਿਨ ਲਈ ਆਏ ਹਨ ਬੁਮਰਾਹ


ਮੀਡੀਆ ਰਿਪੋਰਟਾਂ ਮੁਤਾਬਕ ਜਸਪ੍ਰੀਤ ਬੁਮਰਾਹ ਸਿਰਫ ਤਿੰਨ ਦਿਨਾਂ ਲਈ ਘਰ ਆਏ ਹਨ। ਉਹ ਨੇਪਾਲ ਖਿਲਾਫ ਨਹੀਂ ਖੇਡਣਗੇ ਪਰ ਇਸ ਤੋਂ ਬਾਅਦ ਸੁਪਰ-4 ਮੈਚਾਂ 'ਚ ਉਪਲਬਧ ਹੋਣਗੇ। ਦਰਅਸਲ, ਬੁਮਰਾਹ ਪਿਤਾ ਬਣਨ ਵਾਲੇ ਹਨ ਅਤੇ ਇਸੇ ਲਈ ਉਹ ਏਸ਼ੀਆ ਕੱਪ 2023 ਵਿਚਾਲੇ ਛੱਡ ਕੇ ਘਰ ਪਰਤ ਆਏ ਹਨ।


ਇਹ ਵੀ ਪੜ੍ਹੋ: Sunil Gavaskar: ਭਾਰਤੀ ਟੀਮ ਦੇ ਟਾਪ ਆਰਡਰ ਦੇ ਬੱਲਬਾਜ਼ਾਂ 'ਤੇ ਭੜਕੇ ਸੁਨੀਲ ਗਾਵਸਕਰ, ਦੱਸਿਆ- ਅਫਰੀਦੀ ਦੇ ਖਿਲਾਫ ਰੋਹਿਤ-ਵਿਰਾਟ ਤੋਂ ਕੀ ਗਲਤੀ ਹੋਈ


ਪਿਤਾ ਬਣਨ ਵਾਲੇ ਹਨ ਬੁਮਰਾਹ


ਜਸਪ੍ਰੀਤ ਬੁਮਰਾਹ ਦੇ ਘਰ ਜਲਦ ਹੀ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਇੱਕ ਟੀਵੀ ਪੇਸ਼ਕਾਰ ਹਨ। ਦੋਵਾਂ ਦੀ ਮੁਲਾਕਾਤ 2019 ਵਿਸ਼ਵ ਕੱਪ ਦੌਰਾਨ ਹੋਈ ਸੀ। ਬੁਮਰਾਹ ਅਤੇ ਸੰਜਨਾ ਗਣੇਸ਼ਨ ਦਾ ਵਿਆਹ 15 ਮਾਰਚ 2021 ਨੂੰ ਹੋਇਆ ਸੀ।


ਆਇਰਲੈਂਡ ਸੀਰੀਜ਼ ਤੋਂ ਹੋਈ ਵਾਪਸੀ...


ਹਾਲ ਹੀ 'ਚ ਜਸਪ੍ਰੀਤ ਬੁਮਰਾਹ ਨੇ ਆਇਰਲੈਂਡ ਖਿਲਾਫ ਸੀਰੀਜ਼ ਤੋਂ ਵਾਪਸੀ ਕੀਤੀ ਹੈ। ਇਸ ਸੀਰੀਜ਼ 'ਚ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੇ ਕਪਤਾਨ ਸਨ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਸੱਟ ਕਾਰਨ ਮੈਦਾਨ ਤੋਂ ਦੂਰ ਸਨ। ਇਸ ਕਾਰਨ ਉਹ IPL 2023 ਦਾ ਹਿੱਸਾ ਨਹੀਂ ਸੀ। ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ 'ਚ ਵਾਪਸੀ ਤੋਂ ਬਾਅਦ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਸੀ ਪਰ ਹੁਣ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ।


ਇਹ ਵੀ ਪੜ੍ਹੋ: Asia Cup 2023, IND Vs NEP: ਅਜਿਹੀ ਹੋ ਸਕਦੀ ਭਾਰਤ-ਨੇਪਾਲ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਰਿਪੋਰਟ ਤੇ ਮੈਚ ਪ੍ਰਿਡਿਕਸ਼ਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।