(Source: ECI/ABP News/ABP Majha)
Asia Cup 2023: ਟੀਮ ਇੰਡੀਆ ਨੂੰ ਲੱਗਿਆ ਵੱਡਾ ਝਟਕਾ, ਅਚਾਨਕ ਮੁੰਬਈ ਪਰਤੇ ਜਸਪ੍ਰੀਤ ਬੁਮਰਾਹ, ਏਸ਼ੀਆ ਕੱਪ ਤੋਂ ਹੋਏ ਬਾਹਰ
IND vs NEP: ਜਸਪ੍ਰੀਤ ਬੁਮਰਾਹ ਆਪਣੇ ਨਿੱਜੀ ਕਾਰਨਾਂ ਕਰਕੇ ਮੁੰਬਈ ਆਏ ਹਨ। ਸ਼੍ਰੀਲੰਕਾ 'ਚ ਏਸ਼ੀਆ ਕੱਪ ਖੇਡਣ ਵਾਲੀ ਟੀਮ ਇੰਡੀਆ ਲਈ ਇਸ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸੋਮਵਾਰ ਨੂੰ ਭਾਰਤ ਦਾ ਸਾਹਮਣਾ ਨੇਪਾਲ ਨਾਲ ਹੋਣਾ ਹੈ।
Jasprit Bumrah Latest: ਏਸ਼ੀਆ ਕੱਪ ਖੇਡ ਰਹੀ ਟੀਮ ਇੰਡੀਆ (Team india) ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕੋਲੰਬੋ ਤੋਂ ਮੁੰਬਈ ਆ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜਸਪ੍ਰੀਤ ਬੁਮਰਾਹ ਆਪਣੇ ਨਿੱਜੀ ਕਾਰਨਾਂ ਕਰਕੇ ਭਾਰਤ ਪਰਤੇ ਹਨ। ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ 'ਤੇ ਇਹ ਨਹੀਂ ਦੱਸਿਆ ਗਿਆ ਹੈ ਕਿ ਜਸਪ੍ਰੀਤ ਬੁਮਰਾਹ ਦੇ ਕੋਲੰਬੋ ਤੋਂ ਅਚਾਨਕ ਮੁੰਬਈ ਪਰਤਣ ਦਾ ਕਾਰਨ ਕੀ ਹੈ ਪਰ ਤੇਜ਼ ਗੇਂਦਬਾਜ਼ ਦੀ ਭਾਰਤ ਵਾਪਸੀ ਨੂੰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਨਾਲ-ਨਾਲ ਪ੍ਰਸ਼ੰਸਕਾਂ ਲਈ ਵੀ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਭਾਰਤੀ ਟੀਮ ਨੂੰ ਲੱਗਿਆ ਵੱਡਾ ਝਟਕਾ
ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਜਸਪ੍ਰੀਤ ਬੁਮਰਾਹ (Jasprit bumrah) ਪਾਕਿਸਤਾਨ ਖਿਲਾਫ ਬੱਲੇਬਾਜ਼ੀ ਕਰਨ ਆਏ। ਹਾਲਾਂਕਿ ਜਸਪ੍ਰੀਤ ਬੁਮਰਾਹ ਨੂੰ ਮੀਂਹ ਕਾਰਨ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ। ਭਾਰਤੀ ਟੀਮ ਸੋਮਵਾਰ ਨੂੰ ਨੇਪਾਲ ਨਾਲ ਖੇਡੇਗੀ। ਉੱਥੇ ਹੀ ਇਸ ਤੋਂ ਬਾਅਦ ਸੁਪਰ-4 ਰਾਉਂਡ ਖੇਡੇ ਜਾਣਗੇ। ਏਸ਼ੀਆ ਕੱਪ ਦੇ ਸੁਪਰ-4 ਰਾਉਂਡ ਦੇ ਮੈਚ 6 ਸਤੰਬਰ ਤੋਂ ਖੇਡੇ ਜਾਣਗੇ।
ਆਇਰਲੈਂਡ ਸੀਰੀਜ਼ ਤੋਂ ਹੋਈ ਸੀ ਵਾਪਸੀ
ਹਾਲ ਹੀ 'ਚ ਜਸਪ੍ਰੀਤ ਬੁਮਰਾਹ ਨੇ ਆਇਰਲੈਂਡ ਖਿਲਾਫ ਸੀਰੀਜ਼ ਤੋਂ ਵਾਪਸੀ ਕੀਤੀ ਸੀ। ਇਸ ਸੀਰੀਜ਼ 'ਚ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੇ ਕਪਤਾਨ ਸਨ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ ਸੱਟ ਕਾਰਨ ਮੈਦਾਨ ਤੋਂ ਦੂਰ ਸਨ। ਇਸ ਕਾਰਨ ਉਹ IPL 2023 ਦਾ ਹਿੱਸਾ ਨਹੀਂ ਬਣ ਸਕੇ ਸਨ। ਜਸਪ੍ਰੀਤ ਬੁਮਰਾਹ ਦੀ ਭਾਰਤੀ ਟੀਮ 'ਚ ਵਾਪਸੀ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਸਨ ਪਰ ਹੁਣ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਭਾਰਤੀ ਗੇਂਦਬਾਜ਼ੀ ਹਮਲਾ ਕਾਫੀ ਮਜ਼ਬੂਤ ਮੰਨਿਆ ਜਾਂਦਾ ਸੀ ਪਰ ਹੁਣ ਟੀਮ ਇੰਡੀਆ ਨੂੰ ਜਸਪ੍ਰੀਤ ਬੁਮਰਾਹ ਤੋਂ ਬਿਨਾਂ ਖੇਡਣਾ ਹੋਵੇਗਾ।
ਇਹ ਵੀ ਪੜ੍ਹੋ: Asia Cup 2023: ਏਸ਼ੀਆ ਕੱਪ ਦੇ ਸੁਪਰ-4 ਰਾਉਂਡ ਦੇ ਸਥਾਨ 'ਚ ਹੋਵੇਗਾ ਬਦਲਾਅ! ਜਾਣੋ ਵਜ੍ਹਾ
Jasprit Bumrah has left for Mumbai today from Colombo for personal reasons. Seen here in the same flight with @Gurnamcricket #AsiaCup2023
— Debasis Sen (@debasissen) September 3, 2023