ICC Mens Cricketer of the Year, Jasprit Bumrah: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ICC ਮੈਨਜ਼ ਕਰਿਕਟਰ ਆਫ਼ ਦ ਯੀਰ ਬਣਨ 'ਤੇ ਪ੍ਰਤਿਸ਼ਠਿਤ ਸਰ ਗਾਰਫੀਲਡ ਸੋਬਰਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ ਵਿੱਚ ਜਸਪ੍ਰੀਤ ਬੁਮਰਾਹ ਨੂੰ ਇਸ ਸਨਮਾਨ ਲਈ ਚੁਣਿਆ ਗਿਆ ਸੀ। ਇਸ ਲਈ ਉਨ੍ਹਾਂ ਦੇ ਨਾਲ ਇੰਗਲੈਂਡ ਦੇ ਹੈਰੀ ਬਰੂਕ, ਜੋ ਰੂਟ ਅਤੇ ਆਸਟ੍ਰੇਲੀਆ ਦੇ ਟ੍ਰੇਵਿਸ ਹੈੱਡ ਨੂੰ ਨਾਮਜ਼ਦ ਕੀਤਾ ਗਿਆ ਸੀ, ਪਰ ਜਸਪ੍ਰੀਤ ਬੁਮਰਾਹ ਨੇ ਸਾਰੇ ਪ੍ਰਤਿਦੰਦੀਆਂ ਨੂੰ ਪਿੱਛੇ ਛੱਡਦੇ ਹੋਏ ਇਹ ਅਵਾਰਡ ਆਪਣੇ ਨਾਮ ਕਰ ਲਿਆ।



ਜਸਪ੍ਰੀਤ ਬੁਮਰਾਹ ਨੇ ਸਰ ਗਾਰਫੀਲਡ ਸੋਬਰਸ ਅਵਾਰਡ ਜਿੱਤ ਕੇ ਇਤਿਹਾਸ ਰਚਿਆ


ਜਸਪ੍ਰੀਤ ਬੁਮਰਾਹ ਤੋਂ ਪਹਿਲਾਂ ਭਾਰਤ ਲਈ ਰਾਹੁਲ ਦ੍ਰਾਵਿੜ ਤੋਂ ਇਲਾਵਾ ਸਚਿਨ ਤੇਂਦੁਲਕਰ, ਰਵੀ ਅਸ਼ਵਿਨ ਅਤੇ ਵਿਰਾਟ ਕੋਹਲੀ ਨੇ ਪ੍ਰਤਿਸ਼ਠਿਤ ਸਰ ਗਾਰਫੀਲਡ ਸੋਬਰਸ ਅਵਾਰਡ ਜਿੱਤਿਆ ਹੈ। ਵਿਰਾਟ ਕੋਹਲੀ ਨੇ ਇਹ ਅਵਾਰਡ 2 ਵਾਰ ਜਿੱਤਿਆ ਸੀ। ਪਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਭਾਰਤੀ ਤੇਜ਼ ਗੇਂਦਬਾਜ਼ ਨੇ ਸਰ ਗਾਰਫੀਲਡ ਸੋਬਰਸ ਅਵਾਰਡ ਆਪਣੇ ਨਾਮ ਕੀਤਾ ਹੈ।



ਜਸਪ੍ਰੀਤ ਤੋਂ ਪਹਿਲਾਂ ਇਹ ਵਾਲੇ ਖਿਡਾਰੀਆਂ ਦੀ ਝੋਲੀ ਪੈ ਚੁੱਕਿਆ ਇਹ ਅਵਾਰਡ


ਸਰ ਗਾਰਫੀਲਡ ਸੋਬਰਸ ਅਵਾਰਡ ਜਿੱਤਣ ਵਾਲੇ ਪਹਿਲੇ ਭਾਰਤੀ ਰਾਹੁਲ ਦ੍ਰਾਵਿੜ ਹਨ। ਰਾਹੁਲ ਦ੍ਰਾਵਿੜ ਨੂੰ 2004 ਵਿੱਚ ਇਸ ਅਵਾਰਡ ਨਾਲ ਨਵਾਜਿਆ ਗਿਆ ਸੀ। ਇਸ ਤੋਂ ਬਾਅਦ ਸਚਿਨ ਤੇਂਦੁਲਕਰ ਨੂੰ 2010 ਵਿੱਚ ਇਹ ਅਵਾਰਡ ਮਿਲਿਆ। ਵਿਰਾਟ ਕੋਹਲੀ ਨੇ ਲਗਾਤਾਰ 2 ਸਾਲ 2017 ਅਤੇ 2018 ਵਿੱਚ ਇਹ ਪੁਰਸਕਾਰ ਆਪਣੇ ਨਾਮ ਕੀਤਾ।


ਜਸਪ੍ਰੀਤ ਬੁਮਰਾਹ ਨੇ 2024 ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਪਿਛਲੇ ਸਾਲ ਜਸਪ੍ਰੀਤ ਬੁਮਰਾਹ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ। ਬੁਮਰਾਹ ਨੇ 13 ਟੈਸਟ ਮੈਚਾਂ ਵਿੱਚ 14.92 ਦੀ ਔਸਤ ਨਾਲ 71 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ, ਆਸਟ੍ਰੇਲੀਆ ਵਿਰੁੱਧ ਬਾਰਡਰ-ਗਾਵਸਕਰ ਟ੍ਰਾਫੀ ਵਿੱਚ ਉਨ੍ਹਾਂ ਨੇ 32 ਵਿਕਟਾਂ ਲਈਆਂ। ਇਸ ਸੀਰੀਜ਼ ਵਿੱਚ ਬੁਮਰਾਹ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਸਿਖਰ 'ਤੇ ਰਹੇ।



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।