ਪੜਚੋਲ ਕਰੋ

Watch: KKR ਦੀ ਹਾਰ ਤੋਂ ਬਾਅਦ ਉਦਾਸ ਨਹੀਂ ਹੋਏ ਸ਼ਾਹਰੁਖ ਖਾਨ, ਰਾਜਸਥਾਨ ਦੀ ਜਿੱਤ ਤੇ ਬਟਲਰ ਨੂੰ ਲਗਾਇਆ ਗਲ੍ਹੇ

KKR vs RR IPL 2024: ਕੋਲਕਾਤਾ ਨਾਈਟ ਰਾਈਡਰਜ਼ ਨੂੰ ਰਾਜਸਥਾਨ ਰਾਇਲਜ਼ ਖਿਲਾਫ ਆਈਪੀਐਲ 2024 ਦੇ 31ਵੇਂ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਦੀ ਜਿੱਤ ਦੇ ਹੀਰੋ ਰਹੇ ਜੋਸ ਬਟਲਰ ਨੇ ਸੈਂਕੜਾ ਜੜਿਆ।

KKR vs RR IPL 2024: ਕੋਲਕਾਤਾ ਨਾਈਟ ਰਾਈਡਰਜ਼ ਨੂੰ ਰਾਜਸਥਾਨ ਰਾਇਲਜ਼ ਖਿਲਾਫ ਆਈਪੀਐਲ 2024 ਦੇ 31ਵੇਂ ਮੁਕਾਬਲੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਦੀ ਜਿੱਤ ਦੇ ਹੀਰੋ ਰਹੇ ਜੋਸ ਬਟਲਰ ਨੇ ਸੈਂਕੜਾ ਜੜਿਆ। ਰਾਜਸਥਾਨ ਦੀ ਜਿੱਤ ਤੋਂ ਬਾਅਦ ਕੇਕੇਆਰ ਦੇ ਮਾਲਕ ਸ਼ਾਹਰੁਖ ਖਾਨ ਨੇ ਬਟਲਰ ਨੂੰ ਵਧਾਈ ਦਿੱਤੀ। ਸ਼ਾਹਰੁਖ ਨੇ ਜਦੋਂ ਬਟਲਰ ਨੂੰ ਦੇਖਿਆ ਤਾਂ ਉਸ ਨੇ ਖੁਦ ਹੀ ਉਸ ਨੂੰ ਰੋਕਿਆ ਅਤੇ ਗਲ੍ਹੇ ਲਗਾਇਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਬਟਲਰ ਰਾਜਸਥਾਨ ਲਈ ਓਪਨਿੰਗ ਕਰਨ ਆਏ। ਉਨ੍ਹਾਂ ਨੇ 60 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅਜੇਤੂ 107 ਦੌੜਾਂ ਬਣਾਈਆਂ। ਬਟਲਰ ਦੀ ਇਸ ਪਾਰੀ 'ਚ 9 ਚੌਕੇ ਅਤੇ 6 ਛੱਕੇ ਸ਼ਾਮਲ ਸਨ, ਉਨ੍ਹਾਂ ਨੇ ਰਾਜਸਥਾਨ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਮੈਚ ਦੇ ਸਾਰੇ ਖਿਡਾਰੀਆਂ ਨੂੰ ਮਿਲ ਰਹੇ ਸਨ। ਉਨ੍ਹਾਂ ਨੇ ਬਲਟਰ ਨੂੰ ਦੇਖਿਆ ਤਾਂ ਉਹ ਆਪ ਹੀ ਉਸ ਵੱਲ ਵੱਧ ਗਏ। ਸ਼ਾਹਰੁਖ ਨੇ ਬਟਲਰ ਨੂੰ ਜਿੱਤ 'ਤੇ ਵਧਾਈ ਦਿੱਤੀ ਅਤੇ ਗਲੇ ਵੀ ਲਗਾਇਆ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਬਟਲਰ ਅਤੇ ਸ਼ਾਹਰੁਖ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਰਾਜਸਥਾਨ ਰਾਇਲਜ਼ ਨੂੰ ਆਖਰੀ ਓਵਰ ਵਿੱਚ ਜਿੱਤ ਲਈ 9 ਦੌੜਾਂ ਦੀ ਜ਼ਰੂਰਤ ਸੀ। ਕੋਲਕਾਤਾ ਨੇ ਇਹ ਓਵਰ ਵਰੁਣ ਚੱਕਰਵਰਤੀ ਨੂੰ ਸੌਂਪਿਆ। ਪਰ ਵਰੁਣ ਕੇਕੇਆਰ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ। ਬਟਲਰ ਨੇ ਆਖਰੀ ਓਵਰ ਦੀ ਪਹਿਲੀ ਹੀ ਗੇਂਦ 'ਤੇ ਛੱਕਾ ਲਗਾਇਆ ਸੀ। ਇਸ ਤੋਂ ਬਾਅਦ ਲਗਾਤਾਰ ਤਿੰਨ ਗੇਂਦਾਂ ਡਾਟ ਰਹੀਆਂ। ਉਨ੍ਹਾਂ ਨੇ ਪੰਜਵੀਂ ਗੇਂਦ 'ਤੇ ਦੋ  ਦੌੜਾਂ ਅਤੇ ਆਖਰੀ ਗੇਂਦ 'ਤੇ ਸਿੰਗਲ ਲੈ ਲਿਆ। ਇਸ ਤਰ੍ਹਾਂ ਰਾਜਸਥਾਨ ਨੇ ਜਿੱਤ ਦਰਜ ਕੀਤੀ।

ਰਾਜਸਥਾਨ ਰਾਇਲਜ਼ ਨੇ ਇਸ ਜਿੱਤ ਨਾਲ ਹੀ 2 ਹੋਰ ਪੁਆਇੰਟ ਹਾਸਲ ਕਰ ਲਏ। ਉਹ IPL 2024 ਦੇ ਪੁਆਇੰਟ ਟੇਬਲ ਵਿੱਚ ਸਿਖਰ 'ਤੇ ਹੈ। ਰਾਜਸਥਾਨ ਨੇ 7 ਵਿੱਚੋਂ 6 ਮੈਚ ਜਿੱਤੇ ਹਨ। ਉਸ ਦੇ 12 ਅੰਕ ਹਨ। ਕੋਲਕਾਤਾ ਨਾਈਟ ਰਾਈਡਰਜ਼ 8 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਉਸ ਨੇ 6 ਵਿੱਚੋਂ 4 ਮੈਚ ਜਿੱਤੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ

PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ

School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ

Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ

for smartphones
and tablets

ਵੀਡੀਓਜ਼

CM Bhagwant Mann ਦੇ ਜੀਰਾ ਚ ਰੋਡ ਸ਼ੋਅ ਦੋਰਾਨ ਲੋਕਾਂ ਦੀ ਭੀੜJira 'ਚ ਮੁੱਖ ਮੰਤਰੀ Bhagwant Mann ਨੇ Laljit Bhullar ਦੇ ਹੱਕ ਕੀਤਾ ਚੋਣ ਪ੍ਰਚਾਰBarnala 'ਚ ਕਿਸਾਨਾਂ ਤੇ ਵਪਾਰੀਆਂ ਵਿਚਾਲੇ ਨਹੀਂ ਬਣੀ ਸਹਿਮਤੀ, 22.5 ਲੱਖ ਦੀ ਠੱਗੀ ਦਾ ਮਾਮਲਾBarnala 'ਚ ਵਪਾਰੀਆਂ ਦਾ ਕਿਸਾਨਾਂ ਖਿਲਾਫ਼ ਪ੍ਰਦਰਸ਼ਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ
Ravikaran Singh Kahlon: ਸ਼੍ਰੋਮਣੀ ਅਕਾਲੀ ਦਲ ਵਲੋਂ ਰਵੀਕਰਨ ਸਿੰਘ ਕਾਹਲੋਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ, ਜਾਣੋ ਵਜ੍ਹਾ
PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ
PM Modi: 2024 ਦੀਆਂ ਚੋਣਾਂ ਬਦਲ ਸਕਦੀਆਂ ਇਤਿਹਾਸ? ਇਸ ਸਵਾਲ 'ਤੇ ABP ਨਾਲ ਖਾਸ ਗੱਲਬਾਤ 'ਚ ਜਾਣੋ ਕੀ ਬੋਲੇ PM ਮੋਦੀ
School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
School Teacher Murder Case: ਸਰਕਾਰੀ ਸਕੂਲ ਦੇ ਅਧਿਆਪਕ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਸੁਲਝਾਇਆ, ਹੈਰਾਨ ਕਰਨ ਵਾਲੀ ਵਜ੍ਹਾ ਆਈ ਸਾਹਮਣੇ
Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ
Heart Attack Pre Symptoms: ਜ਼ਿਆਦਾ ਪਸੀਨਾ ਆਉਣਾ ਹੋ ਸਕਦਾ ਹਾਰਟ ਅਟੈਕ ਦਾ ਸੰਕੇਤ, ਸਰੀਰ 'ਚ 2 ਦਿਨ ਪਹਿਲਾਂ ਨਜ਼ਰ ਆਉਣ ਲੱਗਦੇ ਇਹ ਬਦਲਾਅ
Heat Stroke: ਬੱਚਿਆਂ ਨੂੰ ਹੀਟ ਸਟ੍ਰੋਕ ਤੋਂ ਕਿਵੇਂ ਬਚਾਇਆ ਜਾਵੇ? ਲੱਛਣ ਪਛਾਣ ਇੰਝ ਕਰੋ ਬਚਾਅ

Heat Wave Alert: ਕੱਲ੍ਹ ਤੋਂ ਗਰਮੀ ਦਾ ਕਹਿਰ! ਚੰਡੀਗੜ੍ਹ 'ਚ ਪਾਰਾ ਹੋਏਗਾ 44 ਡਿਗਰੀ ਤੋਂ ਪਾਰ, ਹੀਟ ਵੇਵ ਦਾ ਅਲਰਟ

Mint Benefits: ਗਰਮੀਆਂ ‘ਚ ਪੁਦੀਨੇ ਨੂੰ ਇੰਝ ਕਰੋ ਡਾਈਟ ‘ਚ ਸ਼ਾਮਿਲ, ਸਰੀਰ ਨੂੰ ਠੰਡਕ ਦੇ ਨਾਲ ਮਿਲਣਗੇ ਕਈ ਫਾਇਦੇ

Arvind Kejriwal: ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਕੇਜਰੀਵਾਲ

Embed widget