Krunal Pandya- Hardik Pandya Teenage Days: ਟੀਮ ਇੰਡੀਆ ਦੇ ਆਲਰਾਊਂਡਰ ਹਾਰਦਿਕ ਪੰਡਯਾ ਆਪਣੇ ਕ੍ਰਿਕਟ ਖੇਡਣ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ। ਉਹ ਆਪਣੇ ਖੇਡ ਜਗਤ ਨਾਲ ਜੁੜੀਆਂ ਹੀ ਨਹੀਂ ਸਗੋਂ ਪਰਿਵਾਰ ਨਾਲ ਵੀ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ। ਜੋ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਉਨ੍ਹਾਂ ਦੇ ਭਰਾ ਕਰੁਣਾਲ ਪੰਡਯਾ ਵੀ ਕਿਸੀ ਫਿਲਮੀ ਸਿਤਾਰੇ ਤੋਂ ਘੱਟ ਨਹੀਂ ਹਨ। ਉਹ ਵੀ ਆਪਣੇ ਖੇਡ ਜਗਤ ਤੋਂ ਵੱਖ ਕਈ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸਾਂਝੇ ਕਰਦੇ ਹਨ। ਇਸ ਵਿਚਕਾਰ ਉਨ੍ਹਾਂ ਹਾਰਦਿਕ ਨਾਲ ਆਪਣੇ ਕਿਸ਼ੋਰ ਦਿਨਾਂ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਦੌਰਾਨ ਉਨ੍ਹਾਂ ਖੇਡ ਦੇ ਮੈਦਾਨ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤੁਸੀ ਵੀ ਵੇਖੋ ਇਹ ਤਸਵੀਰ...





ਦਰਅਸਲ, ਕਰੁਣਾਲ ਪੰਡਯਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਭਰਾ ਹਾਰਦਿਕ ਨਾਲ ਆਪਣੀ ਕ੍ਰਿਕਟਰ ਵਿੱਚ ਸ਼ੁਰੂਆਤੀ ਦਿਨਾਂ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਹੇਠਾਂ ਤੋਂ ਸ਼ੁਰੂ ਕੀਤਾ ਅਤੇ ਹੁਣ ਅਸੀਂ ਇੱਥੇ ਹਾਂ... ਜੇਕਰ ਅਸੀਂ ਇਹ ਕਰ ਸਕਦੇ ਹਾਂ, ਕੋਈ ਵੀ ਕਰ ਸਕਦਾ ਹੈ। ਆਪਣੇ ਸੁਪਨਿਆਂ ਦਾ ਪਿੱਛਾ ਕਰੋ ਅਤੇ ਕਦੇ ਪਿੱਛੇ ਮੁੜ ਕੇ ਨਾ ਦੇਖੋ @hardikpandya93... 





ਦਰਅਸਲ, ਆਪਣੀ ਇਸ ਪੋਸਟ ਰਾਹੀ ਕਰੁਣਾਲ ਨੇ ਆਪਣੇ ਫੈਨਜ਼ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇਸ ਉਮਰ ਵਿੱਚ ਅਸੀ ਇਸ ਮੁਕਾਮ ਤੱਕ ਪਹੁੰਚ ਸਕਦੇ ਹਾਂ। ਤਾਂ ਤੁਸੀ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਮੇਹਨਤ ਕਰੋ ਅਤੇ ਆਪਣੇ ਸੁਪਨਿਆਂ ਦੇ ਪਿੱਛੇ ਲੱਗ ਜਾਓ। ਹਮੇਸ਼ਾ ਅੱਗੇ ਵੱਧਦੇ ਰਹੇ ਅਤੇ ਪਿੱਛੇ ਮੁੜ ਕੇ ਨਾ ਦੇਖੋ। ਕਰੁਣਾਲ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਵੀ ਖੂਬ ਕਮੈਂਟ ਕਰ ਰਹੇ ਹਨ।