(Source: ECI/ABP News)
World Cup: ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕੁਲਦੀਪ ਯਾਦਵ ਦੀ ਕੀਤੀ ਤਾਰੀਫ, ਸਰਹੱਦ ਪਾਰੋਂ ਭਾਰਤੀ ਕ੍ਰਿਕਟਰ ਲਈ ਬੋਲੇ ਇਹ ਸ਼ਬਦ
2023 ODI World Cup: ਭਾਰਤ ਵਿੱਚ ਖੇਡੇ ਜਾਣ ਵਾਲੇ 2023 ਵਨਡੇ ਵਿਸ਼ਵ ਕੱਪ ਵਿੱਚ ਸਪਿਨਰਸ ਵੱਲੋਂ ਧਮਾਕਾ ਵੇਖਣ ਨੂੰ ਮਿਲੇਗਾ। 2023 ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਭਾਰਤ ਵਿੱਚ ਸ਼ੁਰੂ ਹੋਵੇਗਾ। ਭਾਰਤੀ ਪਿੱਚਾਂ
![World Cup: ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕੁਲਦੀਪ ਯਾਦਵ ਦੀ ਕੀਤੀ ਤਾਰੀਫ, ਸਰਹੱਦ ਪਾਰੋਂ ਭਾਰਤੀ ਕ੍ਰਿਕਟਰ ਲਈ ਬੋਲੇ ਇਹ ਸ਼ਬਦ Kuldeep Yadav best spinner going into World Cup former Pakistan captain Intikhab Alam World Cup: ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕੁਲਦੀਪ ਯਾਦਵ ਦੀ ਕੀਤੀ ਤਾਰੀਫ, ਸਰਹੱਦ ਪਾਰੋਂ ਭਾਰਤੀ ਕ੍ਰਿਕਟਰ ਲਈ ਬੋਲੇ ਇਹ ਸ਼ਬਦ](https://feeds.abplive.com/onecms/images/uploaded-images/2023/10/01/460a843873ec2fd8698e64dc3f027bf41696124701417709_original.jpg?impolicy=abp_cdn&imwidth=1200&height=675)
2023 ODI World Cup: ਭਾਰਤ ਵਿੱਚ ਖੇਡੇ ਜਾਣ ਵਾਲੇ 2023 ਵਨਡੇ ਵਿਸ਼ਵ ਕੱਪ ਵਿੱਚ ਸਪਿਨਰਸ ਵੱਲੋਂ ਧਮਾਕਾ ਵੇਖਣ ਨੂੰ ਮਿਲੇਗਾ। 2023 ਵਨਡੇ ਵਿਸ਼ਵ ਕੱਪ 5 ਅਕਤੂਬਰ ਤੋਂ ਭਾਰਤ ਵਿੱਚ ਸ਼ੁਰੂ ਹੋਵੇਗਾ। ਭਾਰਤੀ ਪਿੱਚਾਂ 'ਤੇ ਸਪਿਨਰਾਂ ਦਾ ਦਬਦਬਾ ਰਹੇਗਾ। ਕ੍ਰਿਕਟ ਦੇ ਇਸ ਮਹਾਕੁੰਭ ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ। ਇਸ ਦੌਰਾਨ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਤਿਖਾਬ ਆਲਮ ਨੇ ਭਾਰਤੀ ਚਾਈਨਾਮੈਨ ਸਪਿਨਰ ਕੁਲਦੀਪ ਯਾਦਵ ਦੀ ਤਾਰੀਫ ਕੀਤੀ ਹੈ।
ਪਾਕਿਸਤਾਨ ਦੇ ਸਾਬਕਾ ਕਪਤਾਨ ਇੰਤਿਖਾਬ ਆਲਮ ਦਾ ਮੰਨਣਾ ਹੈ ਕਿ ਕੁਲਦੀਪ ਯਾਦਵ ਆਗਾਮੀ ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲਾ ਸਰਵੋਤਮ ਸਪਿਨ ਗੇਂਦਬਾਜ਼ ਹੈ ਅਤੇ ਉਸ ਦੀ ਮੌਜੂਦਗੀ ਭਾਰਤ ਲਈ ਫਾਇਦੇਮੰਦ ਹੋਵੇਗੀ।
ਜ਼ਿਕਰਯੋਗ ਹੈ ਕਿ 28 ਸਾਲ ਦੇ ਇਸ ਚਾਇਨਾਮੈਨ ਸਪਿਨਰ ਨੂੰ ਵਿਸ਼ਵ ਕੱਪ ਦੌਰਾਨ ਘਰੇਲੂ ਮੈਦਾਨ 'ਤੇ ਭਾਰਤ ਦੇ ਟਰੰਪ ਕਾਰਡ ਵਜੋਂ ਦੇਖਿਆ ਜਾ ਰਿਹਾ ਹੈ। ਕੁਲਦੀਪ ਨੇ ਇਸ ਸਾਲ 17 ਵਨਡੇ ਮੈਚਾਂ 'ਚ 16.03 ਦੀ ਔਸਤ ਨਾਲ 33 ਵਿਕਟਾਂ ਲਈਆਂ ਹਨ।
ਗੋਡੇ ਦੀ ਸੱਟ ਤੋਂ ਪਰਤਣ ਤੋਂ ਬਾਅਦ, ਕੁਲਦੀਪ ਨੇ ਆਪਣੇ ਹੱਥ ਦੀ ਗਤੀ ਅਤੇ ਐਂਗਲ 'ਤੇ ਕੰਮ ਕੀਤਾ ਹੈ, ਜਿਸ ਨਾਲ ਉਸ ਨੂੰ ਮੱਧ ਓਵਰਾਂ ਵਿੱਚ ਵਿਕਟਾਂ ਲੈਣ ਵਿੱਚ ਮਦਦ ਮਿਲੀ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਕੁਲਦੀਪ ਦੀ ਮੌਜੂਦਗੀ ਕਾਰਨ 14 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਹੋਣ ਵਾਲੇ ਮੈਚ 'ਚ ਭਾਰਤ ਦੀ ਜਿੱਤ ਹੋਵੇਗੀ।
ਇੰਤਿਖਾਬ ਆਲਮ ਨੇ ਸਮਾਚਾਰ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਕਿਹਾ, "ਭਾਰਤ ਨੇ ਜਿਸ ਤਰ੍ਹਾਂ ਏਸ਼ੀਆ ਕੱਪ ਅਤੇ ਇਸ ਦਾ ਫਾਈਨਲ ਖੇਡਿਆ, ਉਸ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਹਰਾਉਣਾ ਬਹੁਤ ਮੁਸ਼ਕਲ ਹੋਵੇਗਾ। ਉਨ੍ਹਾਂ ਕੋਲ ਸ਼ਾਨਦਾਰ ਸਪਿਨ ਗੇਂਦਬਾਜ਼ ਹੈ। ਵਿਸ਼ਵ ਕੱਪ 'ਚ ਕੁਲਦੀਪ ਦੀ ਵੱਡੀ ਭੂਮਿਕਾ ਹੋਵੇਗੀ। ਉਹ ਟੀਮ ਦੇ ਹਰ ਬੱਲੇਬਾਜ਼ ਨੂੰ ਚੁਣੌਤੀ ਦੇਵੇਗਾ।''
ਉਸ ਨੇ ਅੱਗੇ ਕਿਹਾ, "ਰਵਿੰਦਰ ਜਡੇਜਾ ਅਤੇ ਕੁਲਦੀਪ ਦੀ ਜੋੜੀ ਖ਼ਤਰਨਾਕ ਹੈ। ਕੁਲਦੀਪ ਮੈਚ ਜਿੱਤਣ ਵਾਲਾ ਖਿਡਾਰੀ ਹੈ। ਮੇਰਾ ਮੰਨਣਾ ਹੈ ਕਿ ਉਹ ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵਧੀਆ ਸਪਿਨਰ ਹੈ। ਭਾਰਤ ਕੋਲ ਹੁਣ ਰਵੀਚੰਦਰਨ ਅਸ਼ਵਿਨ ਦਾ ਵਿਕਲਪ ਵੀ ਹੈ।"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)