ICC Womens world cup 2022: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ICC ਮਹਿਲਾ ਵਿਸ਼ਵ ਕੱਪ 2022 ਦੇ ਪਹਿਲੇ ਲੀਗ ਮੈਚ ਵਿੱਚ ਪਾਕਿਸਤਾਨੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ ਮੈਦਾਨ ਵਿੱਚ ਉਤਰਦੇ ਹੀ ਇਤਿਹਾਸ ਰਚ ਦਿੱਤਾ। ਮਿਤਾਲੀ ਰਾਜ ਹੁਣ ਸਭ ਤੋਂ ਵੱਧ ਆਈਸੀਸੀ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਖੇਡਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਹਾਲਾਂਕਿ ਪਾਕਿਸਤਾਨ ਖਿਲਾਫ ਉਸ ਨੇ 36 ਗੇਂਦਾਂ 'ਚ ਸਿਰਫ ਛੇ ਦੌੜਾਂ ਬਣਾਈਆਂ।
ਮਿਤਾਲੀ ਰਾਜ ਨੇ ਰਚਿਆ ਇਤਿਹਾਸ, 6 ਵਿਸ਼ਵ ਕੱਪ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣੀ
ਮਿਤਾਲੀ ਰਾਜ ਹੁਣ ਤਕ ਕੁੱਲ ਛੇ ਆਈਸੀਸੀ ਮਹਿਲਾ ਵਿਸ਼ਵ ਕੱਪਾਂ ਵਿੱਚ ਹਿੱਸਾ ਲੈਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਮਿਤਾਲੀ ਰਾਜ ਨੇ ਮਿਲ ਕੇ ਡੇਬੀ ਹਾਕਲੇ ਅਤੇ ਸ਼ਾਰਲੋਟ ਐਡਵਰਡਸ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ ਪੰਜ-ਪੰਜ ਮਹਿਲਾ ਵਿਸ਼ਵ ਕੱਪ ਖੇਡੇ। ਇਸ ਦੇ ਨਾਲ ਹੀ ਝੂਲਨ ਗੋਸਵਾਮੀ ਅਤੇ ਕੈਥਰੀਨ ਬਰੰਟ ਦਾ ਵੀ ਇਹ ਪੰਜਵਾਂ ਮਹਿਲਾ ਵਿਸ਼ਵ ਕੱਪ ਟੂਰਨਾਮੈਂਟ ਹੈ। ਮਿਤਾਲੀ ਰਾਜ 2022 ਤੋਂ ਪਹਿਲਾਂ 2000, 2005, 2009, 2013 ਅਤੇ 2017 ਮਹਿਲਾ ਵਿਸ਼ਵ ਕੱਪ ਵਿੱਚ ਹਿੱਸਾ ਲੈ ਚੁੱਕੀ ਹੈ।
ਮਿਤਾਲੀ ਰਾਜ ਨੇ ਸਚਿਨ ਤੇਂਦੁਲਕਰ ਤੇ ਜਾਵੇਦ ਮੀਆਂਦਰ ਦੀ ਬਰਾਬਰੀ ਕੀਤੀ
ਮਿਤਾਲੀ ਰਾਜ ਬਿਨਾਂ ਸ਼ੱਕ ਵਿਸ਼ਵ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਜਿਸ ਨੇ ਛੇ ਮਹਿਲਾ ਵਿਸ਼ਵ ਕੱਪਾਂ ਵਿੱਚ ਹਿੱਸਾ ਲਿਆ ਹੈ, ਜਦਕਿ ਪੁਰਸ਼ ਖਿਡਾਰੀਆਂ ਵਿੱਚੋਂ ਸਚਿਨ ਤੇਂਦੁਲਕਰ ਅਤੇ ਪਾਕਿਸਤਾਨ ਦੇ ਜਾਵੇਦ ਮੀਆਂਦਾਦ ਨੇ ਛੇ-ਛੇ ਇੱਕ ਰੋਜ਼ਾ ਵਿਸ਼ਵ ਕੱਪ ਖੇਡੇ ਹਨ। ਹੁਣ ਮਿਤਾਲੀ ਰਾਜ ਨੇ ਇਨ੍ਹਾਂ ਦੋਵਾਂ ਦੀ ਬਰਾਬਰੀ ਕਰ ਲਈ ਹੈ। ਤੇਂਦੁਲਕਰ ਨੇ ਭਾਰਤ ਲਈ 1992, 1996, 1999, 2003, 2007 ਤੇ 2011 ਵਨਡੇ ਵਿਸ਼ਵ ਕੱਪ ਖੇਡੇ।
ਮਿਤਾਲੀ ਰਾਜ ਦਾ ਵਨਡੇ ਕ੍ਰਿਕਟ ਕਰੀਅਰ
39 ਸਾਲਾ ਮਿਤਾਲੀ ਰਾਜ ਦਾ ਇਕ ਦਿਨਾ ਕ੍ਰਿਕਟ ਕਰੀਅਰ ਸ਼ਾਨਦਾਰ ਰਿਹਾ ਹੈ ਤੇ ਉਹ ਭਾਰਤ ਲਈ ਹੁਣ ਤੱਕ 226 ਵਨਡੇ ਖੇਡ ਚੁੱਕੀ ਹੈ। ਇਨ੍ਹਾਂ ਮੈਚਾਂ 'ਚ ਉਸ ਨੇ 51.56 ਦੀ ਔਸਤ ਨਾਲ 7632 ਦੌੜਾਂ ਬਣਾਈਆਂ ਹਨ, ਜਿਸ 'ਚ 7 ਸੈਂਕੜੇ ਸ਼ਾਮਲ ਹਨ। ਵਨਡੇ 'ਚ ਮਿਤਾਲੀ ਰਾਜ ਦਾ ਸਰਵੋਤਮ ਸਕੋਰ ਅਜੇਤੂ 125 ਹੈ।
ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਛੇ ਮਹਿਲਾ ਵਿਸ਼ਵ ਕੱਪ ਖੇਡਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣੀ
abp sanjha
Updated at:
06 Mar 2022 11:18 AM (IST)
Edited By: ravneetk
ICC Womens world cup: ਮਿਤਾਲੀ ਰਾਜ ਹੁਣ ਤਕ ਕੁੱਲ ਛੇ ਆਈਸੀਸੀ ਮਹਿਲਾ ਵਿਸ਼ਵ ਕੱਪਾਂ ਵਿੱਚ ਹਿੱਸਾ ਲੈਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। ਮਿਤਾਲੀ ਰਾਜ ਨੇ ਮਿਲ ਕੇ ਡੇਬੀ ਹਾਕਲੇ ਅਤੇ ਸ਼ਾਰਲੋਟ ਐਡਵਰਡਸ ਦਾ ਰਿਕਾਰਡ ਤੋੜਿਆ
mithali_raj
NEXT
PREV
Published at:
06 Mar 2022 11:18 AM (IST)
- - - - - - - - - Advertisement - - - - - - - - -