IPL 2022: ਭਾਰਤੀ ਕ੍ਰਿਕਟ ਬੋਰਡ (BCCI) ਇੰਡੀਅਨ ਪ੍ਰੀਮੀਅਰ ਲੀਗ ਦੇ ਮੀਡੀਆ ਰਾਈਟਸ ਨੂੰ ਵੇਚ ਕੇ ਬੰਪਰ ਕਮਾਈ ਕਰਨ ਵਾਲਾ ਹੈ। 2023 ਤੋਂ 2027 ਤੱਕ ਬੋਰਡ ਪੰਜ ਸੀਜ਼ਨਾਂ ਦੇ ਰਾਇਟਸ ਦੀ ਨਿਲਾਮੀ ਤੋਂ 7.2 ਅਰਬ ਡਾਲਰ (ਕਰੀਬ 54 ਹਜ਼ਾਰ ਕਰੋੜ ਰੁਪਏ) ਕਮਾਈ ਕਰ ਸਕਦਾ ਹੈ। ਫਿਲਹਾਲ ਟੈਂਡਰ ਡਾਕੂਮੈਂਟਸ ਦੀ ਵਿਕਰੀ ਚੱਲ ਰਹੀ ਹੈ। ਹੁਣ ਤੱਕ TV18 Viacom, Disney, Sony, Zee, Amazon ਤੇ ਇੱਕ ਹੋਰ ਕੰਪਨੀ ਨੇ ਦਸਤਾਵੇਜ਼ ਖਰੀਦੇ ਹਨ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਕੰਪਨੀ ਐਪਲ ਵੀ ਜਲਦ ਹੀ ਦਸਤਾਵੇਜ਼ ਖਰੀਦ ਸਕਦੀ ਹੈ।



1. ਡਾਕੂਮੈਂਟਸ 10 ਮਈ ਤੱਕ ਖਰੀਦੇ ਜਾ ਸਕਦੇ
ਮੀਡੀਆ ਰਾਈਟਸ ਲਈ ਟੈਂਡਰ ਡਾਕੂਮੈਂਟਸ 10 ਮਈ ਤੱਕ ਖਰੀਦੇ ਜਾ ਸਕਦੇ ਹਨ। ਇਸ ਤੋਂ ਬਾਅਦ ਕਰੀਬ ਇੱਕ ਮਹੀਨੇ ਤੱਕ ਜਮ੍ਹਾਂ ਕਰਵਾਏ ਗਏ ਡਾਕੂਮੈਂਟਸ ਦੀ ਪੜਤਾਲ ਕੀਤੀ ਜਾਵੇਗੀ ਤੇ ਜੂਨ ਦੇ ਦੂਜੇ ਹਫ਼ਤੇ ਨਿਲਾਮੀ ਜਿੱਤ ਕੇ ਰਾਇਟਸ ਹਾਸਲ ਕਰਨ ਵਾਲੀਆਂ ਕੰਪਨੀਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ।

2. ਚਾਰ ਵੱਖ-ਵੱਖ ਬਕੈਟਦੀ ਨਿਲਾਮੀ ਕੀਤੀ ਜਾਵੇਗੀ
ਇਸ ਵਾਰ BCCI ਮੀਡੀਆ ਰਾਈਟਸ ਦੀਆਂ ਚਾਰ ਵੱਖ-ਵੱਖ ਬਕੇਟ ਦੀ ਨਿਲਾਮੀ ਕਰ ਰਿਹਾ ਹੈ। ਪਹਿਲੀ ਬਕੇਟ ਭਾਰਤੀ ਉਪ ਮਹਾਂਦੀਪ ਵਿੱਚ ਟੀਵੀ ਰਾਇਟਸ ਦੀ ਹੈ। ਦੂਜੀ ਬਕੇਟ ਡਿਜੀਟਲ ਰਾਇਟਸ ਦਾ ਹੈ। ਤੀਜੀ ਬਕੇਟ ਵਿੱਚ 18 ਮੈਚ ਸ਼ਾਮਲ ਕੀਤੇ ਗਏ ਹਨ। ਇਹਨਾਂ 18 ਮੈਚਾਂ ਵਿੱਚ ਸੀਜ਼ਨ ਦਾ ਪਹਿਲਾ ਮੈਚ, ਹਰ ਵੀਕੈਂਡ ਡਬਲ-ਹੈਡਰ ਵਾਲਾ ਸ਼ਾਮ ਦਾ ਮੈਚ ਤੇ ਚਾਰ ਪਲੇਆਫ ਮੈਚ ਸ਼ਾਮਲ ਹਨ। ਚੌਥੀ ਬਕੇਟ ਵਿੱਚ ਭਾਰਤੀ ਉਪ ਮਹਾਂਦੀਪ ਤੋਂ ਬਾਹਰ ਪ੍ਰਸਾਰਣ ਅਧਿਕਾਰ ਸ਼ਾਮਲ ਹਨ।

3. ਮੂਲ ਕੀਮਤ 32,890 ਕਰੋੜ ਰੁਪਏ
BCCI ਨੇ ਸਾਰੀਆਂ ਚਾਰ ਬਕੇਟ ਵਿੱਚ ਕੁੱਲ ਆਧਾਰ ਕੀਮਤ 32,890 ਕਰੋੜ ਰੁਪਏ ਤੈਅ ਕੀਤੀ ਹੈ। ਹਰ ਮੈਚ ਲਈ ਟੈਲੀਵਿਜ਼ਨ ਰਾਇਟਸ ਦੀ ਮੂਲ ਕੀਮਤ 49 ਕਰੋੜ ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਮੈਚ ਦੇ ਡਿਜੀਟਲ ਰਾਇਟਸ ਦੀ ਬੇਸ ਕੀਮਤ 33 ਕਰੋੜ ਰੁਪਏ ਰੱਖੀ ਗਈ ਹੈ। 18 ਮੈਚਾਂ ਦੇ ਸਮੂਹ ਵਿੱਚ ਹਰੇਕ ਮੈਚ ਦੀ ਬੇਸ ਕੀਮਤ 16 ਕਰੋੜ ਰੁਪਏ ਹੈ। ਭਾਰਤੀ ਉਪ-ਮਹਾਂਦੀਪ ਤੋਂ ਬਾਹਰ ਅਧਿਕਾਰਾਂ ਲਈ ਪ੍ਰਤੀ ਮੈਚ ਅਧਾਰ ਕੀਮਤ 3 ਕਰੋੜ ਰੁਪਏ ਹੈ। ਇਸ ਤਰ੍ਹਾਂ ਕੁੱਲ ਰਕਮ 32,890 ਰੁਪਏ ਬਣਦੀ ਹੈ। ਬੋਰਡ ਨੂੰ ਉਮੀਦ ਹੈ ਕਿ ਇਸ ਨੂੰ ਲਗਭਗ 54 ਹਜ਼ਾਰ ਕਰੋੜ ਰੁਪਏ ਮਿਲਣਗੇ।

4. ਰਾਈਟਸ ਦੀ ਨਿਲਾਮੀ ਦੋ ਦਿਨਾਂ ਵਿੱਚ ਹੋਵੇਗੀ
ਬੋਰਡ ਨੇ ਦੱਸਿਆ ਕਿ ਪਹਿਲੀ ਅਤੇ ਦੂਜੀ ਬਕੇਟ ਦੀ ਨਿਲਾਮੀ ਇਕ ਦਿਨ ਹੋਵੇਗੀ। ਇਸ ਦੇ ਨਾਲ ਹੀ ਅਗਲੇ ਦਿਨ ਤੀਜੀ ਅਤੇ ਚੌਥੀ ਬਕੇਟ ਦੀ ਨਿਲਾਮੀ ਕੀਤੀ ਜਾਵੇਗੀ। ਇਹ ਪ੍ਰਕਿਰਿਆ ਈ-ਨਿਲਾਮੀ ਰਾਹੀਂ ਪੂਰੀ ਕੀਤੀ ਜਾਵੇਗੀ। ਪਹਿਲੀ ਬਕੇਟ ਦੀ ਜੇਤੂ ਕੰਪਨੀ ਨੂੰ ਦੂਜੀ ਬਕੇਟ ਲਈ ਦੁਬਾਰਾ ਬੋਲੀ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਯਾਨੀ ਜੇਕਰ ਦੂਸਰੀ ਬਕੇਟ ਕਿਸੇ ਹੋਰ ਕੰਪਨੀ ਨੇ ਖਰੀਦੀ ਹੈ ਤਾਂ ਪਹਿਲੀ ਬਕੇਟ ਖਰੀਦਣ ਵਾਲੀ ਕੰਪਨੀ ਉਸ ਤੋਂ ਵੱਧ ਪੈਸੇ ਦੇ ਕੇ ਪ੍ਰਾਪਤ ਕਰ ਸਕਦੀ ਹੈ। ਇਸੇ ਤਰ੍ਹਾਂ ਦੂਜੀ ਬਕੇਟ ਦੀ ਜੇਤੂ ਕੰਪਨੀ ਨੂੰ ਤੀਜੀ ਬਕੇਟ ਲਈ ਦੁਬਾਰਾ ਬੋਲੀ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

5. ਭਾਰਤੀ ਕੰਪਨੀ ਨੂੰ ਭਾਰਤੀ ਉਪ ਮਹਾਂਦੀਪ ਦੇ ਟੀਵੀ ਅਧਿਕਾਰ ਹੀ ਮਿਲਣਗੇ
BCCI ਨੇ ਦੱਸਿਆ ਹੈ ਕਿ ਸਿਰਫ ਅਜਿਹੀ ਕੰਪਨੀ ਹੀ ਭਾਰਤੀ ਉਪ ਮਹਾਂਦੀਪ ਦੇ ਟੀਵੀ ਰਾਇਸਟ ਲਈ ਬੋਲੀ ਲਗਾ ਸਕਦੀ ਹੈ ਜੋ ਭਾਰਤ ਵਿੱਚ ਇੱਕ ਰਜਿਸਟਰਡ ਬਰਾਡਕਾਸਟਰ ਹੈ ਅਤੇ ਜਿਸਦੀ ਕੁੱਲ ਕੀਮਤ 1 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਦੂਜੀ, ਤੀਜੀ ਤੇ ਚੌਥੀ ਬਕੇਟ ਲਈ ਬੋਲੀ ਦੇਣ ਵਾਲੇ ਦੀ ਕੁੱਲ ਕੀਮਤ ਘੱਟੋ-ਘੱਟ 500 ਕਰੋੜ ਰੁਪਏ ਹੋਣੀ ਚਾਹੀਦੀ ਹੈ।