Achraf Hakimi: ਪੈਰਿਸ ਸੇਂਟ-ਜਰਮੇਨ ਯਾਨੀ PSG ਅਤੇ ਮੋਨੈਕ ਦੇ ਡਿਫੈਂਡਰ ਅਸ਼ਰਫ ਹਕੀਮੀ 'ਤੇ ਬਲਾਤਕਾਰ ਦਾ ਦੋਸ਼ ਲੱਗਿਆ ਹੈ, ਜੋ ਕਿ ਫਰਾਂਸ 'ਚ ਅਪਰਾਧਿਕ ਜਾਂਚ ਦਾ ਵਿਸ਼ਾ ਬਣ ਚੁੱਕਿਆ ਹੈ ਅਤੇ ਦੁਨੀਆ ਭਰ 'ਚ ਸੁਰਖੀਆਂ ਬਟੋਰ ਰਿਹਾ ਹੈ। ਉਨ੍ਹਾਂ ਦੇ ਵਕੀਲ ਮੁਤਾਬਕ ਮੋਰੱਕੋ ਦੇ ਅੰਤਰਰਾਸ਼ਟਰੀ ਖਿਡਾਰੀ ਹਕੀਮੀ ਨੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ।
ਨਾਨਟੇਰੇ ਦੇ ਸਰਕਾਰੀ ਵਕੀਲ ਦੇ ਦਫ਼ਤਰ ਦੇ ਅਨੁਸਾਰ, ਹਕੀਮੀ ਨੂੰ ਪੁਲਿਸ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਕਥਿਤ ਪੀੜਤ ਨਾਲ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਹੈ। ਫਰਾਂਸ ਦੇ ਨਿਊਜ਼ ਪੇਪਰ ਲੇ ਪੈਰਿਸੀਅਨ ਦੀ ਖਬਰ ਮੁਤਾਬਕ 24 ਸਾਲਾ ਔਰਤ ਨੇ ਪਿਛਲੇ ਐਤਵਾਰ ਹਕੀਮੀ 'ਤੇ ਦੋਸ਼ ਲਾਉਂਦਿਆਂ ਪੁਲਿਸ ਨੂੰ ਦੱਸਿਆ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ। ਇਸ ਦੋਸ਼ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਹਿਲੀ ਵਾਰ ਸੈਮੀਫਾਈਨਲ 'ਚ ਪਹੁੰਚੀ ਅਰਬ ਟੀਮ
ਹਾਲ ਹੀ 'ਚ ਹੋਏ ਫੀਫਾ ਵਿਸ਼ਵ ਕੱਪ 'ਚ ਪਹਿਲੀ ਵਾਰ ਕਿਸੇ ਅਰਬ ਟੀਮ ਯਾਨੀ ਮੋਰੱਕੋ ਨੇ ਫਾਈਨਲ-4 'ਚ ਜਗ੍ਹਾ ਬਣਾਈ ਅਤੇ ਉਸ ਟੀਮ ਦੇ ਸਭ ਤੋਂ ਮਹੱਤਵਪੂਰਨ ਖਿਡਾਰੀਆਂ 'ਚੋਂ ਇਕ ਅਸ਼ਰਫ ਹਕੀਮੀ ਸੀ, ਜੋ ਇਸ ਸਮੇਂ ਬਲਾਤਕਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫਰਾਂਸ ਦੇ ਕਾਨੂੰਨ ਮੁਤਾਬਕ ਦੋਸ਼ੀ ਹੋਣ ਨਾਲ ਇਸ ਗੱਲ ਦੀ ਗਾਰੰਟੀ ਨਹੀਂ ਮਿਲਦੀ ਕਿ ਕੇਸ ਦੀ ਸੁਣਵਾਈ ਹੋਵੇਗੀ।
ਸਰਕਾਰੀ ਵਕੀਲ ਦੇ ਦਫ਼ਤਰ ਦੇ ਅਨੁਸਾਰ, ਮੋਰੱਕੋ ਦੇ ਅੰਤਰਰਾਸ਼ਟਰੀ ਸਟਾਰ ਨੂੰ ਪੁਲਿਸ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ ਅਤੇ ਫਿਲਹਾਲ ਕਥਿਤ ਪੀੜਤਾਂ ਨੂੰ ਮਿਲਣ ਤੋਂ ਮਨ੍ਹਾ ਕੀਤਾ ਗਿਆ ਹੈ। ਸਰਕਾਰੀ ਵਕੀਲਾਂ ਨੇ ਕਿਹਾ ਕਿ ਅਸ਼ਰਫ ਹਕੀਮੀ ਨੂੰ ਫਰਾਂਸ ਛੱਡਣ ਦੀ ਮਨਾਹੀ ਨਹੀਂ ਹੈ। ਉਹ ਫਰਾਂਸੀਸੀ ਖੇਤਰ ਛੱਡਣ ਲਈ ਆਜ਼ਾਦ ਹੈ।
ਇਹ ਵੀ ਪੜ੍ਹੋ: IND vs AUS: ICC ਨੇ ਇੰਦੌਰ ਦੀ ਪਿਚ ਨੂੰ ਦੱਸਿਆ ਖਰਾਬ, ਜਾਣੋ ਹੁਣ ਕੀ ਹੋਵੇਗਾ?
ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਫੁੱਟਬਾਲ ਵਿਸ਼ਵ ਕੱਪ 'ਚ ਇਹ ਸ਼ਾਨਦਾਰ ਖਿਡਾਰੀ ਸ਼ਨੀਵਾਰ ਨੂੰ ਨੈਨਟੇਸ ਖਿਲਾਫ ਆਪਣੇ ਕਲੱਬ ਦੇ ਲੀਗ ਮੈਚ ਲਈ ਉਪਲੱਬਧ ਹੋ ਸਕਦਾ ਹੈ। 24 ਸਾਲਾ ਫੁਟਬਾਲਰ ਨੇ ਸੋਮਵਾਰ ਨੂੰ ਪੈਰਿਸ ਵਿੱਚ ਫੀਫਾ ਸਰਵੋਤਮ ਅਵਾਰਡ ਸਮਾਰੋਹ ਵਿੱਚ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੂੰ 2022 ਫਿਫਪ੍ਰੋ ਵਰਲਡ ਇਲੈਵਨ ਵਿੱਚ ਸ਼ਾਮਲ ਕੀਤਾ ਗਿਆ।
ਉਨ੍ਹਾਂ ਨੇ ਇਸ ਸਾਲ ਮੋਰੱਕੋ ਨੂੰ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਣ 'ਚ ਅਹਿਮ ਭੂਮਿਕਾ ਨਿਭਾਈ ਸੀ। ਅਜਿਹੇ 'ਚ ਹੁਣ ਉਨ੍ਹਾਂ 'ਤੇ ਲੱਗੇ ਦੋਸ਼ਾਂ 'ਤੇ ਪੂਰੀ ਦੁਨੀਆ ਦੀ ਨਜ਼ਰ ਹੈ।