Anant Radhika Wedding: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਨੂੰ ਲੈ ਕੇ ਕਈ ਮਹੀਨਿਆਂ ਤੋਂ ਚਰਚਾਵਾਂ ਚੱਲ ਰਹੀਆਂ ਹਨ। ਆਖਿਰਕਾਰ ਜੋੜਾ 12 ਜੁਲਾਈ ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਇਸ ਵਿਆਹ ਸਮਾਰੋਹ 'ਚ ਰਜਨੀਕਾਂਤ ਅਤੇ ਅਨਿਲ ਕਪੂਰ ਅਤੇ ਬੋਰਿਸ ਜਾਨਸਨ ਸਮੇਤ ਦੁਨੀਆ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਖੇਡਾਂ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਵੀ ਅਨੰਤ ਅੰਬਾਨੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਹੁੰਚੀਆਂ ਹਨ।



ਹਾਰਦਿਕ, ਕਰੁਣਾਲ ਅਤੇ ਈਸ਼ਾਨ ਇਕੱਠੇ ਪਹੁੰਚੇ


ਪਾਂਡਿਆ ਭਰਾਵਾਂ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਵੀ ਕਹਿਰ ਢਾਉਂਦੇ ਨਜ਼ਰ ਆਏ। ਹਾਰਦਿਕ ਪਾਂਡਿਆ ਦੇ ਨਾਲ ਕਰੁਣਾਲ ਪਾਂਡਿਆ ਅਤੇ ਉਨ੍ਹਾਂ ਦੀ ਪਤਨੀ ਪੰਖੁਰੀ ਸ਼ਰਮਾ ਵੀ ਪਹੁੰਚੀ। ਪਾਂਡਿਆ ਭਰਾਵਾਂ ਦੇ ਨਾਲ ਇਕ ਹੋਰ ਭਾਰਤੀ ਕ੍ਰਿਕਟਰ ਈਸ਼ਾਨ ਕਿਸ਼ਨ ਨੇ ਵੀ ਜ਼ਬਰਦਸਤ ਐਂਟਰੀ ਕੀਤੀ। ਈਸ਼ਾਨ ਕਿਸ਼ਨ ਨੇ ਸੂਟ ਪਾਇਆ ਹੋਇਆ ਹੈ, ਜਦਕਿ ਕਰੁਣਾਲ ਪਾਂਡਿਆ ਨੇ ਵੀ ਚਿੱਟੇ ਰੰਗ ਦਾ ਸੂਟ ਪਾਇਆ ਹੋਇਆ ਹੈ। ਹਾਰਦਿਕ ਦੀ ਡਰੈੱਸ ਇਕ ਵਾਰ ਫਿਰ ਸੁਰਖੀਆਂ 'ਚ ਹੈ ਕਿਉਂਕਿ ਉਸ ਨੇ ਚਿੱਟੇ ਰੰਗ ਦਾ ਪਾਰਦਰਸ਼ੀ ਕੁੜਤਾ ਪਾਇਆ ਹੋਇਆ ਹੈ।


ਤਿਲਕ ਵਰਮਾ ਅਤੇ ਕ੍ਰਿਸ ਸ਼੍ਰੀਕਾਂਤ


ਤਿਲਕ ਵਰਮਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਤਿਲਕ ਵਰਮਾ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਫ੍ਰੈਂਚਾਇਜ਼ੀ ਲਈ ਖੇਡਦੇ ਹਨ। ਉਨ੍ਹਾਂ ਤੋਂ ਇਲਾਵਾ 1983 ਕ੍ਰਿਕਟ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਕ੍ਰਿਸ ਸ਼੍ਰੀਕਾਂਤ ਵੀ ਸੁਨਹਿਰੀ ਰੰਗ ਦੀ ਸ਼ੇਰਵਾਨੀ ਪਹਿਨ ਕੇ ਵਿਆਹ ਸਮਾਗਮ 'ਚ ਪਹੁੰਚੇ ਸਨ। ਉਨ੍ਹਾਂ ਦੀ ਪਤਨੀ ਵਿਦਿਆ ਵੀ ਸਾੜ੍ਹੀ ਵਿੱਚ ਬੇਹੱਦ ਖੂਬਸੂਰਤ ਲੱਗ ਰਹੀ ਹੈ।


ਐੱਮਐੱਸ ਧੋਨੀ ਪਰਿਵਾਰ ਸਮੇਤ ਪਹੁੰਚੇ


ਟੀਮ ਇੰਡੀਆ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਨੇ ਆਪਣੇ ਪਰਿਵਾਰ ਸਮੇਤ ਅਨੰਤ-ਰਾਧਿਕਾ ਦੇ ਵਿਆਹ 'ਚ ਸ਼ਿਰਕਤ ਕੀਤੀ। ਧੋਨੀ ਨੇ ਗੋਲਡਨ ਰੰਗ ਦਾ ਪਠਾਨੀ ਸੂਟ ਪਾਇਆ ਹੋਇਆ ਹੈ, ਉਨ੍ਹਾਂ ਦੀ ਪਤਨੀ ਸਾਕਸ਼ੀ ਨੇ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਉਨ੍ਹਾਂ ਦੀ ਬੇਟੀ ਜੀਵਾ ਵੀ ਪੀਲੇ ਰੰਗ ਦੀ ਡਰੈੱਸ 'ਚ ਕਾਫੀ ਕਿਊਟ ਲੱਗ ਰਹੀ ਹੈ।