Video: IPL 2023 ਤੋਂ ਪਹਿਲਾ ਦਿੱਸਿਆ ਧੋਨੀ ਦਾ ਪੁਰਾਣਾ ਅਵਤਾਰ, ਜੰਮ ਕੇ ਮਾਰੇ ਚੌਕੇ-ਛੱਕੇ
ਮਹਿੰਦਰ ਸਿੰਘ ਧੋਨੀ ਦਾ ਨੈੱਟ 'ਤੇ ਅਭਿਆਸ ਕਰਦੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਧੋਨੀ ਨੂੰ ਨੈੱਟ 'ਤੇ ਲੰਬੇ ਛੱਕੇ ਮਾਰਦੇ ਦੇਖਿਆ ਜਾ ਸਕਦਾ ਹੈ।
MS Dhoni Practice Video, IPL 2023: ਇੰਡੀਅਨ ਪ੍ਰੀਮੀਅਰ ਲੀਗ 2023 ਦਾ ਸੀਜ਼ਨ ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਸ਼ੁਰੂ ਵਿੱਚ ਸ਼ੁਰੂ ਹੋ ਸਕਦਾ ਹੈ। ਇਸ ਦੇ ਲਈ ਭਾਵੇਂ ਸਾਰੀਆਂ ਫਰੈਂਚਾਇਜ਼ੀ ਦੇ ਖਿਡਾਰੀਆਂ ਨੇ ਅਭਿਆਸ ਸ਼ੁਰੂ ਨਹੀਂ ਕੀਤਾ ਹੈ ਪਰ ਚੇਨਈ ਸੁਪਰ ਕਿੰਗਜ਼ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਮਹਿੰਦਰ ਸਿੰਘ ਧੋਨੀ ਦਾ ਨੈੱਟ 'ਤੇ ਅਭਿਆਸ ਕਰਦੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਧੋਨੀ ਨੂੰ ਨੈੱਟ 'ਤੇ ਲੰਬੇ ਛੱਕੇ ਮਾਰਦੇ ਦੇਖਿਆ ਜਾ ਸਕਦਾ ਹੈ। ਧੋਨੀ ਸਪਿਨ ਗੇਂਦਬਾਜ਼ਾਂ ਦੇ ਖਿਲਾਫ ਹਮਲਾਵਰ ਖੇਡਦੇ ਨਜ਼ਰ ਆਏ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਆਈਪੀਐਲ ਦੇ ਆਗਾਮੀ ਸੀਜ਼ਨ ਤੋਂ ਪਹਿਲਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਲੈਅ ਵਿੱਚ ਲਿਆਉਣਾ ਚਾਹੁੰਦੇ ਹਨ।
ਸਾਲ 2020 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਧੋਨੀ ਹੁਣ ਤੱਕ ਸਿਰਫ IPL 'ਚ ਹੀ ਖੇਡਦੇ ਨਜ਼ਰ ਆਏ ਹਨ। ਪਿਛਲੇ ਆਈਪੀਐੱਲ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਧੋਨੀ ਨੇ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਜਡੇਜਾ ਨੂੰ ਸੌਂਪੀ ਸੀ ਪਰ ਟੀਮ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੀਜ਼ਨ ਦੇ ਮੱਧ 'ਚ ਕਪਤਾਨੀ ਦੀ ਜ਼ਿੰਮੇਵਾਰੀ ਮੁੜ ਤੋਂ ਸੰਭਾਲਣੀ ਪਈ।
ਇਹ ਧੋਨੀ ਦਾ ਆਖਰੀ ਆਈਪੀਐਲ ਸੀਜ਼ਨ ਹੋ ਸਕਦਾ ਹੈ
ਪਿਛਲੇ ਸੀਜ਼ਨ 'ਚ ਜਦੋਂ ਧੋਨੀ ਨੇ ਟੀਮ ਦੀ ਕਪਤਾਨੀ ਰਵਿੰਦਰ ਜਡੇਜਾ ਨੂੰ ਸੌਂਪੀ ਸੀ, ਉਸ ਸਮੇਂ ਸਾਰਿਆਂ ਨੂੰ ਲੱਗਾ ਸੀ ਕਿ ਇਹ ਧੋਨੀ ਦਾ ਆਖਰੀ ਸੀਜ਼ਨ ਹੋਵੇਗਾ। ਹਾਲਾਂਕਿ ਧੋਨੀ ਨੇ ਆਪਣੇ ਬਿਆਨ 'ਚ ਸਪੱਸ਼ਟ ਕੀਤਾ ਸੀ ਕਿ ਉਹ ਆਪਣਾ ਆਖਰੀ ਆਈ.ਪੀ.ਐੱਲ ਮੈਚ ਚੇਨਈ ਸੁਪਰ ਕਿੰਗਜ਼ ਦੇ ਘਰੇਲੂ ਮੈਦਾਨ ਐੱਮ.ਏ.ਚਿਦੰਬਰਮ ਸਟੇਡੀਅਮ 'ਚ ਖੇਡਣਗੇ।
ਦੱਸ ਦੇਈਏ ਕਿ ਪਿਛਲੇ ਆਈਪੀਐਲ ਸੀਜ਼ਨ ਵਿੱਚ ਧੋਨੀ ਨੇ 14 ਮੈਚਾਂ ਵਿੱਚ 33.14 ਦੀ ਔਸਤ ਨਾਲ ਕੁੱਲ 232 ਦੌੜਾਂ ਬਣਾਈਆਂ ਸਨ, ਜਿਸ ਵਿੱਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਸੀ। ਹਾਲ ਹੀ 'ਚ ਧੋਨੀ ਰਾਂਚੀ 'ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ ਨੂੰ ਦੇਖਣ ਵੀ ਪਹੁੰਚੇ ਸਨ, ਉਥੇ ਹੀ ਉਨ੍ਹਾਂ ਨੇ ਭਾਰਤ ਅਤੇ ਕੀਵੀ ਟੀਮ ਦੇ ਖਿਡਾਰੀਆਂ ਨਾਲ ਵੀ ਸਮਾਂ ਬਿਤਾਇਆ ਸੀ।