MS Dhoni: 'ਤੁਸੀਂ ਕਦੋਂ ਲਓਗੇ ਰਿਟਾਇਰਮੈਂਟ...' ਦਿਨੇਸ਼ ਕਾਰਤਿਕ ਦੇ ਸੰਨਿਆਸ ਤੋਂ ਬਾਅਦ ਆਲੋਚਕਾਂ ਦੇ ਨਿਸ਼ਾਨੇ 'ਤੇ MS ਧੋਨੀ
IPL 2024: ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਪੋਸਟਾਂ ਰਾਹੀਂ ਆਲੋਚਕ ਮਹਿੰਦਰ ਸਿੰਘ ਧੋਨੀ ਨੂੰ ਪੁੱਛ ਰਹੇ ਹਨ ਕਿ ਹੁਣ ਦਿਨੇਸ਼ ਕਾਰਤਿਕ ਵੀ ਸੰਨਿਆਸ ਲੈ ਚੁੱਕੇ ਹਨ, ਤੁਸੀਂ ਕਦੋਂ ਸੰਨਿਆਸ ਲਓਗੇ?
Social Media Reactions On MSD Retirement: ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਰਾਜਸਥਾਨ ਰਾਇਲਜ਼ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ। ਇਸ ਹਾਰ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸੀਜ਼ਨ ਖਤਮ ਹੋ ਗਿਆ ਹੈ। ਇਸ ਤੋਂ ਇਲਾਵਾ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਵੀ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਦਿਨੇਸ਼ ਕਾਰਤਿਕ ਦੇ ਲਗਭਗ 20 ਸਾਲ ਲੰਬੇ ਕਰੀਅਰ ਦਾ ਅੰਤ ਹੋ ਗਿਆ। ਹਾਲਾਂਕਿ ਦਿਨੇਸ਼ ਕਾਰਤਿਕ ਦੇ ਸੰਨਿਆਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਟ੍ਰੋਲਸ ਦਾ ਨਿਸ਼ਾਨਾ ਬਣ ਗਏ ਹਨ।
ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਕੀ ਕਿਹਾ?
ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਪੋਸਟਾਂ ਰਾਹੀਂ ਆਲੋਚਕ ਮਹਿੰਦਰ ਸਿੰਘ ਧੋਨੀ ਨੂੰ ਪੁੱਛ ਰਹੇ ਹਨ ਕਿ ਹੁਣ ਦਿਨੇਸ਼ ਕਾਰਤਿਕ ਵੀ ਸੰਨਿਆਸ ਲੈ ਚੁੱਕੇ ਹਨ, ਤੁਸੀਂ ਕਦੋਂ ਸੰਨਿਆਸ ਲਓਗੇ? ਦਰਅਸਲ, ਮੰਨਿਆ ਜਾ ਰਿਹਾ ਸੀ ਕਿ ਮਾਹੀ IPL 2024 ਤੋਂ ਬਾਅਦ ਸੰਨਿਆਸ ਲੈ ਸਕਦਾ ਹੈ, ਪਰ ਹੁਣ ਤੱਕ ਇਸ ਮੁੱਦੇ 'ਤੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਮਤਿਸ਼ਾ ਪਥੀਰਾਨਾ ਅਤੇ ਡੇਰਿਲ ਮਿਸ਼ੇਲ ਨੇ ਕਿਹਾ ਕਿ ਮਾਹੀ ਸੰਨਿਆਸ ਨਹੀਂ ਲਵੇਗਾ ਪਰ ਉਹ ਅਗਲੇ ਸੀਜ਼ਨ 'ਚ ਖੇਡਣ ਲਈ ਤਿਆਰ ਹੈ।
- Playing his last season
— Virat de Villiers (@imVKohli83) May 20, 2024
- No retirement drama
- No 40 years old drama
- Not hiding himself when RRR is 10+
- Not coming to bat when RRR is below 6
Dinesh Karthik - The Greatest Finisher of IPL
DK - The Boss 😎 pic.twitter.com/ys38yTMbpq
Dinesh Karthik deserved a better farewell , RCB and RR players should have given him a guard of honour .
— Raj🐺 (@the__choosenone) May 22, 2024
If it was dhoni people would have created a huge thing of it and because he is DK he didn't get a final goodbye. 👏🏻
No old age drama, never did retirement drama for attention, never hiding behind others in tough situations.
— Kevin (@imkevin149) May 22, 2024
Streets will never forget you Thala Dinesh Karthik thank you for everything and happy retirement from IPL. pic.twitter.com/HXbh7vq1Xv
ਆਖਰੀ 4 'ਚ ਜਗ੍ਹਾ ਬਣਾਉਣ ਤੋਂ ਤੋਂ ਰਹਿ ਗਈ CSK
ਤੁਹਾਨੂੰ ਦੱਸ ਦੇਈਏ ਕਿ ਇਸ ਸੀਜ਼ਨ ਵਿੱਚ ਚੇਨਈ ਸੁਪਰ ਕਿੰਗਜ਼ ਪਲੇਆਫ ਵਿੱਚ ਨਹੀਂ ਪਹੁੰਚ ਸਕੀ ਸੀ। ਚੇਨਈ ਸੁਪਰ ਕਿੰਗਜ਼ ਨੂੰ ਆਖਰੀ ਲੀਗ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਹਰਾਇਆ ਸੀ। ਇਸ ਹਾਰ ਤੋਂ ਬਾਅਦ ਰਿਤੂਰਾਜ ਗਾਇਕਵਾੜ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦਾ ਪਲੇਆਫ 'ਚ ਖੇਡਣ ਦਾ ਸੁਪਨਾ ਚਕਨਾਚੂਰ ਹੋ ਗਿਆ। ਨਾਲ ਹੀ, RCB ਦੇ ਖਿਲਾਫ ਹਾਰ ਤੋਂ ਬਾਅਦ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਇਹ ਮਹਿੰਦਰ ਸਿੰਘ ਧੋਨੀ ਦਾ ਆਖਰੀ IPL ਮੈਚ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਬਾਰੇ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਜਿਸ ਕਾਰਨ ਅਟਕਲਾਂ ਦਾ ਬਾਜ਼ਾਰ ਗਰਮ ਹੈ।