(Source: ECI/ABP News)
ਧੋਨੀ ਦਾ ਆਪਣੇ ਫੈਨਜ਼ ਨੂੰ ਵੱਡਾ ਤੋਹਫ਼ਾ, ਕਰ ਦਿੱਤਾ ਵੱਡਾ ਐਲਾਨ
ਆਈਪੀਐਲ 2021 ਸ਼ੁਰੂ ਹੋਣ ਤੋਂ ਪਹਿਲਾਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਧੋਨੀ ਇਸ ਸੀਜ਼ਨ ਤੋਂ ਬਾਅਦ ਲੀਗ ਤੋਂ ਸੰਨਿਆਸ ਲੈ ਲੈਣਗੇ।
![ਧੋਨੀ ਦਾ ਆਪਣੇ ਫੈਨਜ਼ ਨੂੰ ਵੱਡਾ ਤੋਹਫ਼ਾ, ਕਰ ਦਿੱਤਾ ਵੱਡਾ ਐਲਾਨ MS Dhoni will playing last game in Chennai fans get the opportunity to bid me farewell ਧੋਨੀ ਦਾ ਆਪਣੇ ਫੈਨਜ਼ ਨੂੰ ਵੱਡਾ ਤੋਹਫ਼ਾ, ਕਰ ਦਿੱਤਾ ਵੱਡਾ ਐਲਾਨ](https://feeds.abplive.com/onecms/images/uploaded-images/2021/09/14/6f6b6599e7c371f9a9734d62ecfb460c_original.jpg?impolicy=abp_cdn&imwidth=1200&height=675)
ਚੇਨੱਈ ਸੁਪਰਕਿੰਗਸ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਆਈਪੀਐਲ ਦਾ ਅਗਲਾ ਸੀਜ਼ਨ ਯਾਨੀ 2022 'ਚ ਵੀ ਖੇਡਦੇ ਨਜ਼ਰ ਆ ਸਕਦੇ ਹਨ। ਉਨ੍ਹਾਂ ਇਕ ਪ੍ਰੋਗਰਾਮ ਦੌਰਾਨ ਇਸ ਦੇ ਸੰਕੇਤ ਦਿੱਤੇ ਹਨ। ਧੋਨੀ ਨੇ ਕਿਹਾ ਕਿ ਉਹ ਭਾਰਤੀ ਫੈਨਜ਼ ਨੂੰ ਉਨ੍ਹਾਂ ਨੂ ਗੁੱਡਬਾਏ ਕਹਿਣ ਦਾ ਮੌਕਾ ਦੇਣਾ ਚਾਹੁੰਦੇ ਹਨ। ਆਈਪੀਐਲ 2021 ਸ਼ੁਰੂ ਹੋਣ ਤੋਂ ਪਹਿਲਾਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਧੋਨੀ ਇਸ ਸੀਜ਼ਨ ਤੋਂ ਬਾਅਦ ਲੀਗ ਤੋਂ ਸੰਨਿਆਸ ਲੈ ਲੈਣਗੇ।
ਘਰੇਲੂ ਫੈਨਜ਼ ਸਾਹਮਣੇ ਸੰਨਿਆਸ ਲੈਣ ਦੀ ਇੱਛਾ
ਇੰਡੀਆ ਸੀਮੈਂਟਸ ਦੀ 75ਵੀਂ ਵਰ੍ਹੇਗੰਢ ਮੌਕੇ ਧੋਨੀ ਨੇ ਕਿਹਾ ਸੀ ਕਿ 15 ਅਗਸਤ ਦੇ ਦਿਨ ਅੰਤਰ-ਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣਾ ਸ਼ਾਨਦਾਰ ਸੀ। ਧੋਨੇ ਨੇ ਕਿਹਾ ਜਿੱਥੋਂ ਤਕ ਗੱਲ ਹੈ ਲੀਗ ਛੱਡਣ ਦੀ ਤਾਂ ਤੁਸੀਂ ਕਦੇ ਵੀ ਮੇਰਾ ਮੈਚ ਦੇਖਣ ਆ ਸਕਦੇ ਹੋ। ਹਾਲਾਂਕਿ ਇਸ ਲਈ ਮੈਂ ਸਭ ਨੂੰ ਸਮਾਂ ਦੇਵਾਂਗਾ ਤੇ ਚੇਨੱਈ 'ਚ ਆਪਣੇ ਫੈਨਜ਼ ਦੇ ਸਾਹਮਣੇ ਸੰਨਿਆਸ ਲੈਣ ਦਾ ਵੱਖਰਾ ਹੀ ਮਜ਼ਾ ਹੈ। ਮੈਂ ਉੱਥੇ ਆਪਣਾ ਆਖਰੀ ਆਈਪੀਐਲ ਮੈਚ ਖੇਡਾਂਗਾ ਤੇ ਚੇਪਕ ਚ ਆਪਣੇ ਫੈਨਜ਼ ਨੂੰ ਮਿਲ ਕੇ ਹੀ ਕ੍ਰਿਕਟ ਨੂੰ ਅਲਵਿਦਾ ਕਹਾਂਗਾ।
ਇਹ ਵੀ ਪੜ੍ਹੋ: ਸਿੱਧੂ ਦੀ ਗੈਰਹੈਜ਼ਰੀ 'ਚ ਧੀ ਰਾਬੀਆ ਸਿੱਧੂ ਨੇ ਕੀਤਾ ਸੜਕ ਦਾ ਉਦਘਾਟਨ
ਇਹ ਵੀ ਪੜ੍ਹੋ: Coronavirus Updates: ਭਾਰਤ 'ਚ 209 ਦਿਨਾਂ ਬਾਅਦ ਸਭ ਤੋਂ ਘੱਟ ਕੋਰੋਨਾ ਕੇਸ, ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 18346 ਨਵੇਂ ਕੇਸ
ਇਹ ਵੀ ਪੜ੍ਹੋ: PM Modi in UP: ਲਖਨਊ 'ਚ ਪੀਐਮ ਮੋਦੀ ਯੂਪੀ ਨੂੰ ਦੇਣਗੇ 75 ਤੋਹਫ਼ੇ, 75 ਹਜ਼ਾਰ ਪਰਿਵਾਰਾਂ ਨੂੰ ਸੌਂਪਣਗੇ ਘਰ ਦੀਆਂ ਡਿਜੀਟਲ ਕੁੰਜੀਆਂ
ਇਹ ਵੀ ਪੜ੍ਹੋ: Facebook-Whatsapp ਡਾਊਨ ਹੋਣ ਕਰਕੇ ਪ੍ਰੇਸ਼ਾਨ ਹੋਏ ਲੋਕ, Mark Zuckerberg ਨੂੰ ਇੱਕ ਦਿਨ 'ਚ 7 ਬਿਲੀਅਨ ਡਾਲਰ ਦਾ ਨੁਕਸਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)