NZ vs IRE, T20 WC 2022: 35 ਦੌੜਾਂ ਨਾਲ ਹਾਰੀ ਆਇਰਲੈਂਡ , ਨਿਊਜ਼ੀਲੈਂਡ ਸੈਮੀਫਾਈਨਲ 'ਚ ਪਹੁੰਚਣ ਵਾਲੀ ਬਣੀ ਪਹਿਲੀ ਟੀਮ
New Zealand vs Ireland: ਇਸ ਜਿੱਤ ਨਾਲ ਨਿਊਜ਼ੀਲੈਂਡ ਦੀ ਟੀਮ ਸੈਮੀਫਾਈਨਲ 'ਚ ਪਹੁੰਚ ਗਈ ਹੈ। ਨਿਊਜ਼ੀਲੈਂਡ ਦੇ ਸੱਤ ਅੰਕ ਹੋ ਗਏ ਹਨ ਅਤੇ ਉਸ ਦਾ ਸਿਖਰ 'ਤੇ ਬਣੇ ਰਹਿਣਾ ਵੀ ਪੱਕਾ ਮੰਨਿਆ ਜਾ ਰਿਹੈ।
New Zealand vs Ireland, 37th Match, Super 12 Group 1: ਐਡੀਲੇਡ ਓਵਲ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2022 ਦੇ 37ਵੇਂ ਮੈਚ 'ਚ ਨਿਊਜ਼ੀਲੈਂਡ ਨੇ ਆਇਰਲੈਂਡ ਨੂੰ 35 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਨਿਊਜ਼ੀਲੈਂਡ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਲਈ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦਾ ਅੰਕ ਸੂਚੀ ਵਿਚ ਸਿਖਰ 'ਤੇ ਹੋਣਾ ਵੀ ਪੱਕਾ ਮੰਨਿਆ ਜਾ ਰਿਹਾ ਹੈ।
ਨਿਊਜ਼ੀਲੈਂਡ ਨੇ ਪਹਿਲਾਂ ਖੇਡਦਿਆਂ ਕੇਨ ਵਿਲੀਅਮਸਨ (61) ਦੀ ਤੂਫਾਨੀ ਪਾਰੀ ਦੀ ਬਦੌਲਤ 20 ਓਵਰਾਂ 'ਚ 6 ਵਿਕਟਾਂ 'ਤੇ 185 ਦੌੜਾਂ ਬਣਾਈਆਂ। ਜਵਾਬ 'ਚ ਆਇਰਲੈਂਡ ਦੀ ਟੀਮ ਨਿਰਧਾਰਤ ਓਵਰਾਂ 'ਚ 9 ਵਿਕਟਾਂ 'ਤੇ 150 ਦੌੜਾਂ ਹੀ ਬਣਾ ਸਕੀ। ਦੋਵਾਂ ਟੀਮਾਂ ਦਾ ਇਹ ਸੁਪਰ-12 ਦਾ ਆਖਰੀ ਮੈਚ ਸੀ।
ਸ਼ਾਨਦਾਰ ਰਹੀ ਸੀ ਆਇਰਲੈਂਡ ਦੀ ਸ਼ੁਰੂਆਤ
186 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਆਇਰਲੈਂਡ ਦੀ ਟੀਮ ਨੂੰ ਪਾਲ ਸਟਰਲਿੰਗ ਅਤੇ ਕਪਤਾਨ ਐਂਡਰਿਊ ਬਲਬੀਰਨੀ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਦੋਵਾਂ ਨੇ ਪਹਿਲੀ ਵਿਕਟ ਲਈ 8.1 ਓਵਰਾਂ ਵਿੱਚ 68 ਦੌੜਾਂ ਜੋੜੀਆਂ। ਬਲਬੀਰਨੀ 25 ਗੇਂਦਾਂ ਵਿੱਚ 30 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੌਰਾਨ ਉਸ ਦੇ ਬੱਲੇ ਤੋਂ ਤਿੰਨ ਛੱਕੇ ਲੱਗੇ।
27 ਗੇਂਦਾਂ 'ਚ 37 ਦੌੜਾਂ ਬਣਾਈਆਂ
ਇਸ ਤੋਂ ਬਾਅਦ 10ਵੇਂ ਓਵਰ ਵਿੱਚ ਸਟਰਲਿੰਗ ਵੀ ਪੈਵੇਲੀਅਨ ਪਰਤ ਗਏ। ਉਹਨਾਂ ਨੇ 27 ਗੇਂਦਾਂ ਵਿੱਚ ਤਿੰਨ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਆਇਰਲੈਂਡ ਦੀ ਟੀਮ ਮੈਚ 'ਚ ਵਾਪਸੀ ਨਹੀਂ ਕਰ ਸਕੀ ਅਤੇ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆਉਂਦੀਆਂ ਰਹੀਆਂ।
ਇਸ ਦੌਰਾਨ ਹੈਰੀ ਟੇਕਟਰ 02, ਗੈਰੇਥ ਡਿਲੀਨ 10, ਲੋਰਕਨ ਟਕਰ 13, ਕਰਟਿਸ ਕੈਂਫਰ 07 ਅਤੇ ਫਿਆਨ ਹੈਂਡ 05 ਦੌੜਾਂ ਬਣਾ ਕੇ ਆਊਟ ਹੋਏ। ਜਾਰਜ ਡੌਕਰੇਲ ਨੇ 15 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ ਅਤੇ ਹਾਰ ਦੇ ਫਰਕ ਨੂੰ ਕੁਝ ਘੱਟ ਕੀਤਾ। ਇਸ ਤੋਂ ਇਲਾਵਾ ਮਾਰਕ ਅਡਾਇਰ ਵੀ ਸਿਰਫ਼ 05 ਦੌੜਾਂ ਹੀ ਬਣਾ ਸਕਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :