NZ-Eng Test Series: ਇੰਗਲੈਂਡ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨ ਕੇਨ ਵਿਲੀਅਮਸਨ ਦੀ ਟੀਮ ਵਿੱਚ ਵਾਪਸੀ ਹੋਈ ਹੈ। ਵਿਲੀਅਮਸਨ ਨਵੰਬਰ 2021 ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ। ਨਿਊਜ਼ੀਲੈਂਡ ਤੇ ਇੰਗਲੈਂਡ ਵਿਚਾਲੇ ਜੂਨ 'ਚ ਟੈਸਟ ਸੀਰੀਜ਼ ਖੇਡੀ ਜਾਵੇਗੀ।
ਚੋਣਕਾਰਾਂ ਨੇ ਟੀਮ 'ਚ ਕੁਝ ਨਵੇਂ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਹੈ। ਇਸ ਸਾਲ ਟੀ-20 ਅਤੇ ਵਨਡੇ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਆਲਰਾਊਂਡਰ ਮਾਈਕਲ ਬ੍ਰੇਸਵੇਲ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਵਿਕਟਕੀਪਰ ਕੈਮ ਫਲੈਚਰ, ਤੇਜ਼ ਗੇਂਦਬਾਜ਼ ਬਲੇਅਰ ਟਿਕਨਰ ਅਤੇ ਸਲਾਮੀ ਬੱਲੇਬਾਜ਼ ਹੈਮਿਸ਼ ਰਦਰਫੋਰਡ ਨੂੰ 20 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਪਿੰਨਰ ਰਚਿਨ ਰਵਿੰਦਰ ਦੀ ਵੀ ਟੀਮ 'ਚ ਵਾਪਸੀ ਹੋਈ ਹੈ। ਟਿਮ ਸਾਊਥੀ, ਟ੍ਰੇਂਟ ਬੋਲਡ ਤੇ ਹੈਨਰੀ ਨਿਕਲਸ ਟੀਮ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ। ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ 2 ਜੂਨ ਤੋਂ ਸ਼ੁਰੂ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ ਇਤਿਹਾਸਕ ਲਾਰਡਸ ਕ੍ਰਿਕਟ ਮੈਦਾਨ 'ਤੇ ਖੇਡਿਆ ਜਾਵੇਗਾ।
ਦੱਸ ਦੇਈਏ ਕਿ ਕੀਵੀ ਟੀਮ ਨੇ ਪਿਛਲੇ ਸਾਲ ਵੀ ਇੰਗਲੈਂਡ ਦਾ ਦੌਰਾ ਕੀਤਾ ਸੀ। 2 ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਨਾਲ ਜਿੱਤ ਦਰਜ ਕੀਤੀ। ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਨਿਊਜ਼ੀਲੈਂਡ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ। WTC ਫਾਈਨਲ ਵਿੱਚ ਕੀਵੀ ਟੀਮ ਦਾ ਹਿੱਸਾ ਰਹੇ 15 ਖਿਡਾਰੀਆਂ ਵਿੱਚੋਂ 13 ਖਿਡਾਰੀਆਂ ਨੂੰ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਲੜੀ ਲਈ ਟੀਮ ਵਿੱਚ ਥਾਂ ਮਿਲ ਗਈ ਹੈ।
ਟੈਸਟ ਸੀਰੀਜ਼ ਲਈ ਕੀਵੀ ਟੀਮ: ਕੇਨ ਵਿਲੀਅਮਸਨ, ਟੌਮ ਬੈਂਡਲ, ਟ੍ਰੇਂਟ ਬੋਲਟ, ਮਾਈਕਲ ਬ੍ਰੇਸਵੈਲ, ਡੇਵੋਨ ਕੋਨਵੇ, ਡੀ ਗ੍ਰੈਂਡਹੋਮ, ਜੈਕਬ ਡਫੀ, ਕੈਮਰਨ ਫਲੇਚਰ, ਮੈਟ ਹੈਨਰੀ, ਕਾਇਲ ਜੈਮੀਸਨ, ਟੌਮ ਲੈਥਮ, ਡੇਰਿਲ ਮਿਚੇਲ, ਹੈਨਰੀ ਨਿਕੋਲਸ, ਇਜਾਜ਼, ਰਾਚਿਨ ਰਾਵਿੰਦਰ, ਹੈਮਿਸ਼ ਰਦਰਫੋਰਡ, ਟਿਮ ਸਾਊਥੀ, ਬਲੇਅਰ ਟਿੱਕਨਰ, ਨੀਲ ਵੈਗਨਰ ਤੇ ਵਿਲ ਯੰਗ ਦੇ ਨਾਂ ਸ਼ਾਮਲ ਹਨ।
New Zealand Squad: ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ
abp sanjha
Updated at:
04 May 2022 11:57 AM (IST)
Edited By: ravneetk
ਸਪਿੰਨਰ ਰਚਿਨ ਰਵਿੰਦਰ ਦੀ ਵੀ ਟੀਮ 'ਚ ਵਾਪਸੀ ਹੋਈ ਹੈ। ਟਿਮ ਸਾਊਥੀ, ਟ੍ਰੇਂਟ ਬੋਲਡ ਤੇ ਹੈਨਰੀ ਨਿਕਲਸ ਟੀਮ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ। ਦੋਵਾਂ ਟੀਮਾਂ ਵਿਚਾਲੇ ਟੈਸਟ ਸੀਰੀਜ਼ 2 ਜੂਨ ਤੋਂ ਸ਼ੁਰੂ ਹੋਵੇਗੀ।
New Zealand Squad
NEXT
PREV
Published at:
04 May 2022 11:57 AM (IST)
- - - - - - - - - Advertisement - - - - - - - - -