David Warner Pushpa Dance: ਡੇਵਿਡ ਵਾਰਨਰ ਨੇ ਲਾਈਵ ਮੈਚ 'ਚ 'ਪੁਸ਼ਪਾ' ਬਣ ਜਿੱਤਿਆ ਦਿਲ, ਵੀਡੀਓ 'ਚ ਦੇਖੋ ਕੰਗਾਰੂ ਓਪਨਰ ਦਾ ਕਾਰਨਾਮਾ
David Warner's Pushpa Dance: ਡੇਵਿਡ ਵਾਰਨਰ ਲਾਈਵ ਮੈਚ 'ਚ ਪੁਸ਼ਪਾ ਦੀ ਨਕਲ ਕਰਦੇ ਨਜ਼ਰ ਆਏ। ਵਨਡੇ ਵਿਸ਼ਵ ਕੱਪ 2023 ਦਾ 27ਵਾਂ ਮੈਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ
David Warner's Pushpa Dance: ਡੇਵਿਡ ਵਾਰਨਰ ਲਾਈਵ ਮੈਚ 'ਚ ਪੁਸ਼ਪਾ ਦੀ ਨਕਲ ਕਰਦੇ ਨਜ਼ਰ ਆਏ। ਵਨਡੇ ਵਿਸ਼ਵ ਕੱਪ 2023 ਦਾ 27ਵਾਂ ਮੈਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ, ਜਿਸ 'ਚ ਵਾਰਨਰ ਨੇ ਫੀਲਡਿੰਗ ਕਰਦੇ ਹੋਏ ਪੁਸ਼ਪਾ ਵਾਲਾ ਡਾਂਸ ਕਰਕੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ। ਵਾਰਨਰ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਊਂਡਰੀ ਲਾਈਨ ਦੇ ਕੋਲ ਫੀਲਡਿੰਗ ਕਰਦੇ ਹੋਏ ਵਾਰਨਰ ਨੇ ਫਿਲਮ ਪੁਸ਼ਪਾ ਦੇ ਗੀਤ 'ਤੇ ਸ਼ਾਨਦਾਰ ਮੂਵਸ ਕੀਤੇ। ਵਾਰਨਰ ਦੀ ਇਹ ਹਰਕਤ ਦੇਖ ਕੇ ਸਟੈਂਡ 'ਤੇ ਬੈਠੇ ਲੋਕ ਖੁਸ਼ੀ ਨਾਲ ਚੀਕਣ ਲੱਗੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਾਰਨਰ ਨੂੰ ਫਿਲਮ ਪੁਸ਼ਪਾ ਦੇ ਗੀਤ 'ਤੇ ਡਾਂਸ ਕਰਦੇ ਦੇਖਿਆ ਗਿਆ ਹੈ। ਅਜਿਹਾ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕਾ ਹੈ।
ਵਿਸ਼ਵ ਕੱਪ 'ਚ ਦਿਖਾ ਰਹੇ ਸ਼ਾਨਦਾਰ ਫਾਰਮ
ਵਾਰਨਰ ਹੁਣ ਤੱਕ ਟੂਰਨਾਮੈਂਟ 'ਚ ਚੰਗੀ ਫਾਰਮ 'ਚ ਨਜ਼ਰ ਆਏ ਹਨ। ਉਸ ਦੇ ਬੱਲੇ ਤੋਂ ਦੋ ਸੈਂਕੜੇ ਅਤੇ ਇੱਕ ਅਰਧ ਸੈਂਕੜਾ ਲੱਗਾ ਹੈ। ਉਸ ਨੇ ਨਿਊਜ਼ੀਲੈਂਡ ਖਿਲਾਫ ਖੇਡੇ ਜਾ ਰਹੇ ਮੈਚ 'ਚ ਅਰਧ ਸੈਂਕੜਾ ਲਗਾਇਆ ਸੀ। ਵਾਰਨਰ ਨੇ 65 ਗੇਂਦਾਂ 'ਚ 5 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਉਸ ਨੇ ਨੀਦਰਲੈਂਡ ਖ਼ਿਲਾਫ਼ ਮੈਚ ਵਿੱਚ 104 ਅਤੇ ਪਾਕਿਸਤਾਨ ਖ਼ਿਲਾਫ਼ 163 ਦੌੜਾਂ ਬਣਾਈਆਂ ਸੀ।
David Warner with 'Pushpa Dance'.pic.twitter.com/cCRojAz7nw
— Mufaddal Vohra (@mufaddal_vohra) October 28, 2023
ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 388 ਦੌੜਾਂ ਬਣਾਈਆਂ
ਨਿਊਜ਼ੀਲੈਂਡ ਖਿਲਾਫ ਮੈਚ 'ਚ ਆਸਟ੍ਰੇਲੀਆ ਦੀ ਟੀਮ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.2 ਓਵਰਾਂ 'ਚ 388 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਲਈ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਨੇ 162.69 ਦੀ ਸਟ੍ਰਾਈਕ ਰੇਟ ਨਾਲ 109 ਦੌੜਾਂ (67 ਗੇਂਦਾਂ) ਦੀ ਪਾਰੀ ਖੇਡੀ, ਜਿਸ ਵਿੱਚ 10 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਵਾਰਨਰ ਨੇ 81 ਦੌੜਾਂ ਬਣਾਈਆਂ। ਹੈੱਡ ਅਤੇ ਵਾਰਨਰ ਨੇ ਪਹਿਲੀ ਵਿਕਟ ਲਈ 117 ਗੇਂਦਾਂ ਵਿੱਚ 175 ਦੌੜਾਂ ਦੀ ਸਾਂਝੇਦਾਰੀ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।