SA vs AFG Innings Highlights: ਅਜ਼ਮਤੁੱਲਾ ਉਮਰਜ਼ਈ ਅਜੇਤੂ 97* ਦੌੜਾਂ ਬਣਾਉਣ ਤੋਂ ਬਾਅਦ ਸੈਂਕੜਾ ਬਣਾਉਣ ਤੋਂ ਖੁੰਝ ਗਏ। ਦੱਖਣੀ ਅਫਰੀਕਾ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫਗਾਨਿਸਤਾਨ ਦੀ ਟੀਮ 50 ਓਵਰਾਂ 'ਚ 244 ਦੌੜਾਂ 'ਤੇ ਆਲ ਆਊਟ ਹੋ ਗਈ। ਓਮਰਜ਼ਈ ਤੋਂ ਇਲਾਵਾ ਅਫਗਾਨਿਸਤਾਨ ਦੇ ਬਾਕੀ ਸਾਰੇ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਵਨਡੇ ਵਿਸ਼ਵ ਕੱਪ 2023 ਵਿੱਚ ਆਪਣੇ ਆਖਰੀ ਲੀਗ ਮੈਚ ਖੇਡ ਰਹੀਆਂ ਹਨ। ਦੱਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਨੇ 4 ਵਿਕਟਾਂ ਲਈਆਂ।


ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ਇਸ ਮੈਚ 'ਚ ਇਕ ਪਾਸੇ ਅਫਗਾਨਿਸਤਾਨ ਦੇ ਬੱਲੇਬਾਜ਼ਾਂ 'ਤੇ ਅਫਰੀਕੀ ਗੇਂਦਬਾਜ਼ਾਂ ਦਾ ਦਬਦਬਾ ਨਜ਼ਰ ਆਇਆ ਤਾਂ ਦੂਜੇ ਪਾਸੇ ਉਮਰਜ਼ਈ ਨੇ ਅਫਰੀਕੀ ਗੇਂਦਬਾਜ਼ਾਂ ਨੂੰ ਕਰੜੇ ਹੱਥੀਂ ਲਿਆ ਅਤੇ 107 ਗੇਂਦਾਂ ਵਿੱਚ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 97* ਦੌੜਾਂ ਬਣਾਈਆਂ। ਜਦੋਂ ਟੀਮ ਲਗਾਤਾਰ ਵਿਕਟਾਂ ਗੁਆ ਰਹੀ ਸੀ, ਉਦੋਂ ਉਮਰਜ਼ਈ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਉਤਰੇ। ਹਾਲਾਂਕਿ ਬਾਅਦ 'ਚ ਟੀਮ ਦੀਆਂ ਵਿਕਟਾਂ ਡਿੱਗਦੀਆਂ ਰਹੀਆਂ ਪਰ ਉਮਰਜ਼ਈ ਨੇ ਇਕ ਪਾਸੇ ਹੋ ਕੇ ਪਾਰੀ ਨੂੰ ਸੰਭਾਲ ਲਿਆ।


ਇਹ ਵੀ ਪੜ੍ਹੋ: ODI World Cup 2023: ਭਾਰਤ, ਆਸਟਰੇਲੀਆ ਤੇ ਪਾਕਿਸਤਾਨ ਤੋਂ ਹਾਰ ਕੇ ਵੀ ਸੈਮੀ ਫਾਈਨਲ 'ਚ ਪਹੁੰਚਿਆ ਨਿਊ ਜ਼ੀਲੈਂਡ, ਸਵਾਲਾਂ ਦੇ ਘੇਰੇ 'ਚ ICC


ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਰਹੀ। ਪਰ ਕੇਸ਼ਵ ਮਹਾਰਾਜ ਨੇ 9ਵੇਂ ਓਵਰ ਦੀ ਪਹਿਲੀ ਗੇਂਦ 'ਚ ਰਹਿਮਾਨੁੱਲਾ ਗੁਰਬਾਜ਼ ਨੂੰ ਆਊਟ ਕਰਕੇ ਦੱਖਣੀ ਅਫਰੀਕਾ ਨੂੰ ਪਹਿਲੀ ਸਫਲਤਾ ਦਿਵਾਈ। ਗੁਰਬਾਜ਼ 22 ਗੇਂਦਾਂ ਵਿੱਚ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 25 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਆਊਟ ਹੋਣ ਤੋਂ ਪਹਿਲਾਂ ਗੁਰਬਾਜ਼ ਅਤੇ ਜ਼ਾਦਰਾਨ ਨੇ ਪਹਿਲੀ ਵਿਕਟ ਲਈ 41 (49 ਗੇਂਦਾਂ) ਦੀ ਸਾਂਝੇਦਾਰੀ ਕੀਤੀ।


ਫਿਰ ਕੁਝ ਸਮੇਂ ਬਾਅਦ ਯਾਨੀ 10ਵੇਂ ਓਵਰ 'ਚ ਇਬਰਾਹਿਮ ਜ਼ਾਦਰਾਨ 15 ਦੌੜਾਂ 'ਤੇ ਪੈਵੇਲੀਅਨ ਪਰਤ ਗਏ ਅਤੇ ਕਪਤਾਨ ਹਸ਼ਮਤੁੱਲਾ ਸ਼ਾਹਿਦੀ 02 ਦੌੜਾਂ 'ਤੇ ਪੈਵੇਲੀਅਨ ਪਰਤ ਗਏ। ਹਾਲਾਂਕਿ ਇਸ ਤੋਂ ਬਾਅਦ ਰਹਿਮਤ ਸ਼ਾਹ ਅਤੇ ਅਜ਼ਮਤੁੱਲਾ ਉਰਮਜ਼ਈ ਨੇ ਕੁਝ ਸਮੇਂ ਲਈ ਪਾਰੀ ਨੂੰ ਸੰਭਾਲਿਆ ਅਤੇ ਚੌਥੀ ਵਿਕਟ ਲਈ 49 ਦੌੜਾਂ (78 ਗੇਂਦਾਂ) ਦੀ ਸਾਂਝੇਦਾਰੀ ਕੀਤੀ, ਜਿਸ ਨੂੰ 24ਵੇਂ ਓਵਰ 'ਚ ਲੁੰਗੀ ਏਨਗਿਡੀ ਨੇ ਰਹਿਮਤ ਦੇ 26 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰਕੇ ਤੋੜ ਦਿੱਤਾ।


ਇਸ ਤੋਂ ਬਾਅਦ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਇਕਰਾਮ ਅਲੀਖਿਲ 27ਵੇਂ ਓਵਰ 'ਚ 12 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਅਤੇ ਮੁਹੰਮਦ ਨਬੀ 28ਵੇਂ ਓਵਰ 'ਚ 02 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਫਿਰ ਰਾਸ਼ਿਦ ਖਾਨ ਅਤੇ ਉਰਮਜ਼ਈ ਨੇ ਸੱਤਵੇਂ ਵਿਕਟ ਲਈ 44 (61) ਦੌੜਾਂ ਦੀ ਸਾਂਝੇਦਾਰੀ ਕੀਤੀ, ਜੋ 38ਵੇਂ ਓਵਰ ਵਿੱਚ ਰਾਸ਼ਿਦ ਖਾਨ (14) ਦੀ ਵਿਕਟ ਦੇ ਨਾਲ ਸਮਾਪਤ ਹੋ ਗਈ। ਦੂਜੇ ਸਿਰੇ 'ਤੇ ਕਾਫੀ ਦੇਰ ਤੱਕ ਖੜ੍ਹੇ ਰਹੇ ਉਮਰਜ਼ਈ ਨੇ ਨੂਰ ਅਹਿਮਦ ਨਾਲ ਮਿਲ ਕੇ ਅੱਠਵੀਂ ਵਿਕਟ ਲਈ 44 ਦੌੜਾਂ (49 ਗੇਂਦਾਂ) ਦੀ ਸਾਂਝੇਦਾਰੀ ਕੀਤੀ, ਜਿਸ ਨੂੰ 46ਵੇਂ ਓਵਰ 'ਚ ਨੂਰ ਅਹਿਮਦ ਦੀ ਵਿਕਟ ਨੇ ਤੋੜ ਦਿੱਤਾ। ਨੂਰ 26 ਦੌੜਾਂ ਬਣਾ ਕੇ ਕੋਏਟਜ਼ੀ ਦਾ ਸ਼ਿਕਾਰ ਬਣ ਗਏ।


ਇਹ ਵੀ ਪੜ੍ਹੋ: Punjab News: 21 ਨਵੰਬਰ ਨੂੰ ਹੋਣਗੇ ਪੰਜਾਬ ਦੀਆਂ ਕ੍ਰਿਕਟ, ਫੁਟਬਾਲ ਤੇ ਤੈਰਾਕੀ ਟੀਮਾਂ ਦੇ ਟਰਾਇਲ, ਜਾਣੋ ਹਰ ਜਾਣਕਾਰੀ