Pakistan Squad, World Cup 2023: ਪਾਕਿਸਤਾਨ ਕ੍ਰਿਕਟ ਟੀਮ ਲਈ ਰਾਹਤ ਦੀ ਖਬਰ ਹੈ। ਦਰਅਸਲ, ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਲਈ ਭਾਰਤ ਆਉਣ ਦਾ ਵੀਜ਼ਾ ਮਿਲ ਗਿਆ ਹੈ। ਇਸ ਤੋਂ ਇਲਾਵਾ ਅਫਗਾਨਿਸਤਾਨ ਟੀਮ ਨੂੰ ਵੀਜ਼ਾ ਮਿਲ ਗਿਆ ਹੈ। ਹੁਣ ਦੋਵੇਂ ਟੀਮਾਂ ਦੇ ਖਿਡਾਰੀ ਭਾਰਤ ਆ ਸਕਣਗੇ। ਹਾਲਾਂਕਿ ਪਾਕਿਸਤਾਨ ਕ੍ਰਿਕਟ ਟੀਮ ਨੇ 27 ਸਤੰਬਰ ਨੂੰ ਭਾਰਤ ਦੇ ਹੈਦਰਾਬਾਦ ਪਹੁੰਚਣਾ ਹੈ। ਬਾਬਰ ਆਜ਼ਮ ਦੀ ਟੀਮ ਹੈਦਰਾਬਾਦ ਵਿੱਚ ਆਪਣਾ ਪ੍ਰੈਕਟਿਸ ਮੈਚ ਖੇਡੇਗੀ। ਇਸ ਤੋਂ ਬਾਅਦ ਉਹ ਵਿਸ਼ਵ ਕੱਪ 'ਚ 6 ਸਤੰਬਰ ਨੂੰ ਨੀਦਰਲੈਂਡ ਖਿਲਾਫ ਮੈਦਾਨ 'ਚ ਉਤਰੇਗੀ।
ਪਾਕਿਸਤਾਨੀ ਖਿਡਾਰੀ ਕਦੋਂ ਤੱਕ ਪਹੁੰਚਣਗੇ ਭਾਰਤ?
ਹਾਲਾਂਕਿ ਵੀਜ਼ਾ ਮਿਲਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਟੀਮ 27 ਸਤੰਬਰ ਨੂੰ ਹੈਦਰਾਬਾਦ ਪਹੁੰਚੇਗੀ। ਮੀਡੀਆ ਰਿਪੋਰਟਾਂ ਮੁਤਾਬਕ ਵੀਜ਼ੇ 'ਚ ਦੇਰੀ ਹੋਣ ਕਰਕੇ ਪੀਸੀਬੀ ਕਾਫੀ ਨਾਖੁਸ਼ ਸੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਨੂੰ ਆਪਣੀ ਨਾਰਾਜ਼ਗੀ ਜਤਾਈ ਸੀ। ਨਾਲ ਹੀ ਪਾਕਿਸਤਾਨ ਕ੍ਰਿਕਟ ਬੋਰਡ ਨੇ ਆਈਸੀਸੀ ਨੂੰ ਕਿਹਾ ਸੀ ਕਿ ਵੀਜ਼ੇ ਵਿੱਚ ਦੇਰੀ ਕਾਰਨ ਟੀਮ ਦੀਆਂ ਵਿਸ਼ਵ ਕੱਪ ਦੀਆਂ ਤਿਆਰੀਆਂ ਪ੍ਰਭਾਵਿਤ ਹੋ ਰਹੀਆਂ ਹਨ।
ਇਹ ਵੀ ਪੜ੍ਹੋ: Women Cricket Team Wins Gold: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਸ਼੍ਰੀਲੰਕਾ ਨੂੰ ਹਰਾ ਕੇ ਜਿੱਤਿਆ ਗੋਲਡ
ਪਾਕਿਸਤਾਨ ਦਾ ਵਿਸ਼ਵ ਕੱਪ 'ਚ ਸ਼ਡਿਊਲ ਕੀ ਹੈ?
ਪਾਕਿਸਤਾਨ ਕ੍ਰਿਕਟ ਬੋਰਡ ਹੈਦਰਾਬਾਦ 'ਚ ਪ੍ਰੈਕਟਿਸ ਮੈਚ ਖੇਡੇਗਾ। ਇਸ ਤੋਂ ਬਾਅਦ ਬਾਬਰ ਆਜ਼ਮ ਦੀ ਟੀਮ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਨੀਦਰਲੈਂਡ ਦੇ ਖਿਲਾਫ ਮੈਚ ਨਾਲ ਕਰੇਗੀ। ਪਾਕਿਸਤਾਨ ਅਤੇ ਨੀਦਰਲੈਂਡ ਵਿਚਾਲੇ ਮੈਚ 6 ਸਤੰਬਰ ਨੂੰ ਹੈਦਰਾਬਾਦ 'ਚ ਖੇਡਿਆ ਜਾਣਾ ਹੈ। ਪਾਕਿਸਤਾਨੀ ਟੀਮ 10 ਅਕਤੂਬਰ ਨੂੰ ਹੈਦਰਾਬਾਦ ਵਿੱਚ ਸ਼੍ਰੀਲੰਕਾ ਦੇ ਖਿਲਾਫ ਵਿਸ਼ਵ ਕੱਪ ਵਿੱਚ ਆਪਣਾ ਦੂਜਾ ਮੈਚ ਖੇਡੇਗੀ। ਜਦਕਿ ਤੀਜਾ ਮੈਚ ਭਾਰਤੀ ਟੀਮ ਨਾਲ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਮੈਚ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਹੈ।