ਪੜਚੋਲ ਕਰੋ

IND Vs AFG Live : ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

India vs Afghanistan Score Live: ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਖੇਡੇ ਗਏ ਮੈਚ ਦੇ ਲਾਈਵ ਅਪਡੇਟਸ ਪ੍ਰਾਪਤ ਕਰਨ ਲਈ ABP ਨਿਊਜ਼ ਨੂੰ ਫਾਲੋ ਕਰੋ।

LIVE

Key Events
IND Vs AFG Live : ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

Background

ODI World Cup 2023, IND Vs AFG: ਟੀਮ ਇੰਡੀਆ ਆਪਣੀ ਵਿਸ਼ਵ ਕੱਪ ਮੁਹਿੰਮ ਨੂੰ ਅੱਜ ਦਿੱਲੀ ਵਿੱਚ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੇ ਮੈਚ ਰਾਹੀਂ ਅੱਗੇ ਵਧਾਏਗੀ। ਸ਼ਨੀਵਾਰ ਨੂੰ ਪਾਕਿਸਤਾਨ ਦੇ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਭਾਰਤ ਲਈ ਇਹ ਮੈਚ ਬਹੁਤ ਮਹੱਤਵਪੂਰਨ ਹੋ ਗਿਆ ਹੈ। ਪਾਕਿਸਤਾਨ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਪਾਕਿਸਤਾਨ ਦੀ ਇਸ ਜਿੱਤ ਨਾਲ ਟੀਮ ਇੰਡੀਆ 'ਤੇ ਦਬਾਅ ਵੱਧ ਗਿਆ ਹੈ। ਜੇਕਰ ਟੀਮ ਇੰਡੀਆ ਅਫਗਾਨਿਸਤਾਨ ਨੂੰ ਦਿੱਲੀ 'ਚ ਹਰਾਉਣ 'ਚ ਸਫਲ ਰਹਿੰਦੀ ਹੈ ਤਾਂ ਅਹਿਮਦਾਬਾਦ 'ਚ ਪਾਕਿਸਤਾਨ ਖਿਲਾਫ ਬੁਲੰਦ ਹੌਂਸਲੇ ਨਾਲ ਮੈਦਾਨ 'ਚ ਉਤਰੇਗੀ। ਇੰਨਾ ਹੀ ਨਹੀਂ ਅਫਗਾਨਿਸਤਾਨ ਖਿਲਾਫ ਜਿੱਤ ਨਾਲ ਵਿਸ਼ਵ ਕੱਪ 'ਚ ਭਾਰਤ ਦਾ ਅੱਗੇ ਦਾ ਸਫਰ ਵੀ ਆਸਾਨ ਹੋ ਜਾਵੇਗਾ।

ਆਸਟ੍ਰੇਲੀਆ ਖਿਲਾਫ ਸਿਖਰਲੇ ਕ੍ਰਮ ਦੀ ਅਸਫਲਤਾ ਕਪਤਾਨ ਰੋਹਿਤ ਸ਼ਰਮਾ ਅਤੇ ਟੀਮ ਪ੍ਰਬੰਧਨ ਲਈ ਸਭ ਤੋਂ ਵੱਡੀ ਸਿਰਦਰਦੀ ਬਣ ਗਈ ਹੈ। ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਦੀ ਸਾਂਝੇਦਾਰੀ ਨੇ ਭਾਰਤ ਨੂੰ ਆਸਟਰੇਲੀਆ ਖਿਲਾਫ ਹਾਰ ਤੋਂ ਬਚਾਇਆ। ਪਰ ਜੇਕਰ ਟੀਮ ਇੰਡੀਆ ਦੀਆਂ ਨਜ਼ਰਾਂ ਵਿਸ਼ਵ ਕੱਪ ਖਿਤਾਬ ਜਿੱਤਣ 'ਤੇ ਟਿਕੀਆਂ ਹੋਈਆਂ ਹਨ ਤਾਂ ਉਹ ਇਸ ਗਲਤੀ ਨੂੰ ਦੁਬਾਰਾ ਦੁਹਰਾਉਣ ਦਾ ਜੋਖਮ ਨਹੀਂ ਲੈ ਸਕਦੀ। ਸ਼ੁਭਮਨ ਗਿੱਲ ਦੀ ਗੈਰ-ਮੌਜੂਦਗੀ ਵਿੱਚ ਓਪਨਿੰਗ ਦੀ ਜ਼ਿੰਮੇਵਾਰੀ ਕਪਤਾਨ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਕੋਲ ਰਹੇਗੀ।

ਸ਼੍ਰੇਅਸ ਅਈਅਰ ਦੀ ਜਗ੍ਹਾ ਦੇ ਲਈ ਫਿਲਹਾਲ ਕੋਈ ਖਤਰਾ ਨਹੀਂ ਹੈ। ਪਰ ਜੇਕਰ ਅਈਅਰ ਇਸ ਮੈਚ 'ਚ ਵੀ ਅਸਫਲ ਰਹਿੰਦੇ ਹਨ ਤਾਂ ਟੀਮ ਪ੍ਰਬੰਧਨ ਭਵਿੱਖ ਦੇ ਮੈਚਾਂ 'ਚ ਸੂਰਿਆਕੁਮਾਰ ਯਾਦਵ ਨੂੰ ਮੌਕਾ ਦੇਣ 'ਤੇ ਵਿਚਾਰ ਕਰ ਸਕਦਾ ਹੈ। ਇਸ ਤੋਂ ਇਲਾਵਾ ਟੀਮ ਇੰਡੀਆ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਦਿੱਲੀ 'ਚ ਤਿੰਨ ਤੇਜ਼ ਗੇਂਦਬਾਜ਼ਾਂ ਨੂੰ ਮੈਦਾਨ 'ਚ ਉਤਾਰਿਆ ਜਾਵੇ ਜਾਂ ਸਿਰਫ਼ ਤਿੰਨ ਸਪਿਨਰਾਂ ਨੂੰ ਹੀ ਮੌਕਾ ਦਿੱਤਾ ਜਾਵੇ। ਅਫਗਾਨਿਸਤਾਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਟੀਮ 'ਚ ਸ਼ਾਨਦਾਰ ਸਪਿਨਰ ਹੋਣ ਕਾਰਨ ਉਨ੍ਹਾਂ ਦੀ ਤਿਆਰੀ ਕਾਫੀ ਚੰਗੀ ਹੈ। ਅਜਿਹੇ 'ਚ ਭਾਰਤ ਅਸ਼ਵਿਨ ਦੀ ਜਗ੍ਹਾ ਸ਼ਮੀ ਜਾਂ ਸ਼ਾਰਦੁਲ ਠਾਕੁਰ ਨੂੰ ਪਲੇਇੰਗ 11 ਦਾ ਹਿੱਸਾ ਬਣਾ ਸਕਦਾ ਹੈ।

21:04 PM (IST)  •  11 Oct 2023

IND vs AFG Full Match Highlights: ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ

IND vs AFG Full Match Highlights: ਜਸਪ੍ਰੀਤ ਬੁਮਰਾਹ (4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਤੋਂ ਬਾਅਦ ਰੋਹਿਤ ਸ਼ਰਮਾ (131 ਦੌੜਾਂ) ਦੀ ਤੂਫਾਨੀ ਬੱਲੇਬਾਜ਼ੀ ਦੀ ਬਦੌਲਤ ਟੀਮ ਇੰਡੀਆ ਨੇ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਅਫਗਾਨਿਸਤਾਨ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਅਫਗਾਨਿਸਤਾਨ ਨੇ ਪਹਿਲਾਂ ਖੇਡਦਿਆਂ 8 ਵਿਕਟਾਂ 'ਤੇ 272 ਦੌੜਾਂ ਬਣਾਈਆਂ ਸਨ। ਜਵਾਬ 'ਚ ਟੀਮ ਇੰਡੀਆ ਨੇ 35 ਓਵਰਾਂ 'ਚ 2 ਵਿਕਟਾਂ ਗੁਆ ਕੇ ਟੀਚਾ ਬੜੀ ਆਸਾਨੀ ਨਾਲ ਹਾਸਲ ਕਰ ਲਿਆ। ਭਾਰਤ ਲਈ ਗੇਂਦਬਾਜ਼ੀ ਕਰਦੇ ਹੋਏ ਬੁਮਰਾਹ ਨੇ 4 ਵਿਕਟਾਂ ਲਈਆਂ। ਰੋਹਿਤ ਸ਼ਰਮਾ ਨੇ ਰਿਕਾਰਡ ਸੈਂਕੜਾ ਜੜ ਕੇ ਭਾਰਤ ਨੂੰ 2023 ਵਿਸ਼ਵ ਕੱਪ ਵਿੱਚ ਦੂਜੀ ਜਿੱਤ ਦਿਵਾਈ। ਰੋਹਿਤ ਤੋਂ ਇਲਾਵਾ ਵਿਰਾਟ ਨੇ ਵੀ ਅਰਧ ਸੈਂਕੜਾ ਲਗਾਇਆ। ਕਿੰਗ ਕੋਹਲੀ 55 ਦੌੜਾਂ ਬਣਾ ਕੇ ਨਾਬਾਦ ਪਰਤੇ।

20:41 PM (IST)  •  11 Oct 2023

IND vs AFG Live: ਟੀਮ ਇੰਡੀਆ ਦਾ ਸਕੋਰ 221/2

IND vs AFG Live: 28 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 2 ਵਿਕਟਾਂ 'ਤੇ 221 ਦੌੜਾਂ ਹੈ। ਕਿੰਗ ਕੋਹਲੀ 30 ਅਤੇ ਸ਼੍ਰੇਅਸ ਅਈਅਰ 04 ਦੌੜਾਂ 'ਤੇ ਖੇਡ ਰਹੇ ਹਨ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ 131 ਦੌੜਾਂ ਬਣਾ ਕੇ ਆਊਟ ਹੋਏ ਅਤੇ ਈਸ਼ਾਨ ਕਿਸ਼ਨ 47 ਦੌੜਾਂ ਬਣਾ ਕੇ ਆਊਟ ਹੋਏ।

20:24 PM (IST)  •  11 Oct 2023

IND vs AFG Live Score: ਭਾਰਤ ਦਾ ਸਕੋਰ 200 ਤੋਂ ਪਾਰ

IND vs AFG Live Score: ਟੀਮ ਇੰਡੀਆ ਦਾ ਸਕੋਰ ਸਿਰਫ 25 ਓਵਰਾਂ 'ਚ 200 ਨੂੰ ਪਾਰ ਕਰ ਗਿਆ ਹੈ। ਰੋਹਿਤ ਸ਼ਰਮਾ 130 ਅਤੇ ਵਿਰਾਟ ਕੋਹਲੀ 16 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵਾਂ ਵਿਚਾਲੇ 46 ਦੌੜਾਂ ਦੀ ਸਾਂਝੇਦਾਰੀ ਹੈ। ਹੁਣ ਭਾਰਤ ਨੂੰ ਜਿੱਤ ਲਈ ਸਿਰਫ਼ 71 ਦੌੜਾਂ ਬਣਾਉਣੀਆਂ ਹਨ।

19:56 PM (IST)  •  11 Oct 2023

IND vs AFG Live Score: ਈਸ਼ਾਨ ਕਿਸ਼ਨ ਆਊਟ

IND vs AFG Live Score: ਭਾਰਤ ਦੀ ਪਹਿਲੀ ਵਿਕਟ 156 ਦੇ ਸਕੋਰ 'ਤੇ 19ਵੇਂ ਓਵਰ 'ਚ ਡਿੱਗੀ। ਈਸ਼ਾਨ ਕਿਸ਼ਨ 47 ਦੌੜਾਂ ਬਣਾ ਕੇ ਆਊਟ ਹੋ ਗਏ। ਰਾਸ਼ਿਦ ਖਾਨ ਨੇ ਈਸ਼ਾਨ ਨੂੰ ਪੈਵੇਲੀਅਨ ਭੇਜਿਆ।

19:32 PM (IST)  •  11 Oct 2023

IND vs AFG Live Score: ਭਾਰਤ ਦਾ ਸਕੋਰ 100 ਤੋਂ ਪਾਰ

IND vs AFG Live Score: 12 ਓਵਰਾਂ ਵਿੱਚ ਹੀ ਭਾਰਤ ਦਾ ਸਕੋਰ ਬਿਨਾਂ ਕਿਸੇ ਵਿਕਟ ਤੋਂ 100 ਦੌੜਾਂ ਤੱਕ ਪਹੁੰਚ ਗਿਆ ਹੈ। ਰੋਹਿਤ ਸ਼ਰਮਾ 48 ਗੇਂਦਾਂ ਵਿੱਚ 79 ਅਤੇ ਈਸ਼ਾਨ ਕਿਸ਼ਨ 24 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਖੇਡ ਰਹੇ ਹਨ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Advertisement
ABP Premium

ਵੀਡੀਓਜ਼

Sunil Jakhar| ਅੰਮ੍ਰਿਤਪਾਲ ਸਿੰਘ 'ਤੇ ਕੀ ਬੋਲੇ ਸੁਨੀਲ ਜਾਖੜ ?Kulwinder Kaur| 'ਥੱਪੜ ਕੰਗਨਾ ਦੇ ਨਹੀਂ ਸਿਸਟਮ ਦੇ ਵੱਜਿਆ, ਮੁਆਫ਼ੀ ਦੀ ਉਮੀਦ ਨਾ ਰੱਖੋ'Partap Bajwa| ਬਾਜਵਾ ਦਾ ਦਾਅਵਾ, 'CM ਮਾਨ ਦੀ ਆਖਰੀ ਚੋਣ'Partap Bajwa| ਮੁੱਖ ਮੰਤਰੀ ਦੇ ਪਰਿਵਾਰ 'ਤੇ ਲੱਗੇ ਇਲਜ਼ਾਮਾਂ ਦੀ ਬਾਜਵਾ ਨੇ ਮੰਗੀ ਜਾਂਚ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut Slapped Case: ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
ਕੁਲਵਿੰਦਰ ਕੌਰ ਕੋਲ ਮੁਆਫ਼ੀ ਨਾਂ ਦਾ ਕੋਈ ਸ਼ਬਦ ਹੀ ਨਹੀਂ...ਭਰਾ ਨੇ ਕਿਹਾ...ਮਾਫੀ-ਮੂਫੀ ਦਾ ਭੁਲੇਖਾ ਕੱਢ ਦਿਓ...
Air Pollution in India: ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
ਕਿੱਧਰ ਨੂੰ ਜਾ ਰਿਹਾ ਭਾਰਤ? ਸਾਹ ਲੈਣ 'ਤੇ ਵੀ ਮੌਤ! ਦੇਸ਼ ਦੇ ਵੱਡੇ ਸ਼ਹਿਰਾਂ ਦੀ ਦਿਲ ਦਹਿਲਾ ਦੇਣ ਵਾਲੀ ਰਿਪੋਰਟ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Transfers: ਮੰਤਰੀ ਦੇ ਹੁਕਮ ਵੀ ਨਹੀਂ ਮੰਨੇ! ਅੱਧੀ ਰਾਤ ਨੂੰ ਕਰ ਦਿੱਤੇ ਸਰਕਾਰੀ ਸਕੂਲਾਂ ਦੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੇ ਇਕੱਠੇ ਤਬਾਦਲੇ
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Akali Dal Rebellion: ਅਕਾਲੀ ਦਲ ਨੂੰ ਤੋੜਨ ਲਈ ਭਾਜਪਾ ਨੇ ਤਿਆਰ ਕੀਤਾ ਬਾਗੀ ਧੜਾ, ਬੀਜੇਪੀ ਦੀ ਸਾਜ਼ਿਸ਼ ਦਾ ਹਿੱਸਾ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Amarnath Yatra: ਅਮਰਨਾਥ ਯਾਤਰਾ ਲਈ ਪੰਜਾਬ ਪੁਲਿਸ ਐਕਟਿਵ; ਸਨਾਈਪਰ, SOG, ਕਮਾਂਡੋ, ਡਰੋਨ ਕੀਤੇ ਤਾਇਨਾਤ, ਦੇਖੋ ਹੋ ਕੀ ਕੀ ਤਿਆਰੀਆਂ 
Cervical Cancer : ਕੈਂਸਰ ਦਾ ਕਹਿਰ! ਸਹੀ ਜਾਣਕਾਰੀ ਨਾ ਹੋਣ ਕਾਰਨ ਹਰ 7 ਮਿੰਟ 'ਚ ਇੱਕ ਔਰਤ ਦੀ ਮੌਤ, ਜਾਣੋ ਲਵੋ ਪੂਰੀ ਹਕੀਕਤ
Cervical Cancer : ਕੈਂਸਰ ਦਾ ਕਹਿਰ! ਸਹੀ ਜਾਣਕਾਰੀ ਨਾ ਹੋਣ ਕਾਰਨ ਹਰ 7 ਮਿੰਟ 'ਚ ਇੱਕ ਔਰਤ ਦੀ ਮੌਤ, ਜਾਣੋ ਲਵੋ ਪੂਰੀ ਹਕੀਕਤ
3-4 ਨਹੀਂ ਇਹ ਬੰਦਾ ਹੈ 550 ਬੱਚਿਆਂ ਦਾ ਪਿਤਾ, ਕਈ ਦੇਸ਼ਾਂ ਵਿੱਚ ਖਿੱਲਰੀਆਂ ਹਨ ਸੰਤਾਨਾਂ !
3-4 ਨਹੀਂ ਇਹ ਬੰਦਾ ਹੈ 550 ਬੱਚਿਆਂ ਦਾ ਪਿਤਾ, ਕਈ ਦੇਸ਼ਾਂ ਵਿੱਚ ਖਿੱਲਰੀਆਂ ਹਨ ਸੰਤਾਨਾਂ !
Airtel ਦਾ ਸਭ ਤੋਂ ਕਿਫਾਇਤੀ ਪਲਾਨ, ਇਕ ਵਾਰ ਕਰ ਲਿਆ ਤਾਂ ਪੂਰਾ ਸਾਲ ਡਾਟਾ-ਕਾਲਿੰਗ ਸਭ ਮੁਫ਼ਤ
Airtel ਦਾ ਸਭ ਤੋਂ ਕਿਫਾਇਤੀ ਪਲਾਨ, ਇਕ ਵਾਰ ਕਰ ਲਿਆ ਤਾਂ ਪੂਰਾ ਸਾਲ ਡਾਟਾ-ਕਾਲਿੰਗ ਸਭ ਮੁਫ਼ਤ
Embed widget