IND vs PAK: ਪਾਕਿਸਤਾਨ ਦੇ ਖਿਲਾਫ ਮੈਚ ਤੋਂ ਪਹਿਲਾਂ ਇੰਡੀਆ ਟੀਮ ਦੀ ਜਾਗੀ ਉਮੀਦ, ਸ਼ੁਭਮਨ ਗਿੱਲ Practice ਕਰਦੇ ਨਜ਼ਰ ਆਏ
Shubman Gill Update: ਸ਼ੁਭਮਨ ਗਿੱਲ ਦੇ ਬੀਮਾਰ ਹੋਣ ਨਾਲ ਟੀਮ ਇੰਡੀਆ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ। ਸ਼ੁਭਮਨ ਗਿੱਲ ਪਿਛਲੇ ਇਕ ਸਾਲ ਤੋਂ ਸ਼ਾਨਦਾਰ ਫਾਰਮ 'ਚ ਹਨ, ਜਿਸ ਕਾਰਨ ਟੀਮ ਇੰਡੀਆ ਅਤੇ ਭਾਰਤ
Shubman Gill Update: ਸ਼ੁਭਮਨ ਗਿੱਲ ਦੇ ਬੀਮਾਰ ਹੋਣ ਨਾਲ ਟੀਮ ਇੰਡੀਆ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ। ਸ਼ੁਭਮਨ ਗਿੱਲ ਪਿਛਲੇ ਇਕ ਸਾਲ ਤੋਂ ਸ਼ਾਨਦਾਰ ਫਾਰਮ 'ਚ ਹਨ, ਜਿਸ ਕਾਰਨ ਟੀਮ ਇੰਡੀਆ ਅਤੇ ਭਾਰਤ ਦੇ ਪ੍ਰਸ਼ੰਸਕਾਂ ਨੂੰ ਇਸ ਵਿਸ਼ਵ ਕੱਪ 'ਚ ਉਨ੍ਹਾਂ ਤੋਂ ਕਾਫੀ ਉਮੀਦਾਂ ਸਨ ਪਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਡੇਂਗੂ ਹੋ ਗਿਆ, ਜਿਸ ਕਾਰਨ ਉਹ ਪਹਿਲੇ ਦੋ ਮੈਚ ਨਹੀਂ ਖੇਡ ਸਕੇ। ਹਾਲਾਂਕਿ ਭਾਰਤ ਨੇ ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤ ਕੇ ਵਿਸ਼ਵ ਕੱਪ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ ਪਰ ਟੀਮ ਇੰਡੀਆ ਨੂੰ ਸ਼ੁਭਮਨ ਗਿੱਲ ਨੂੰ ਮਿਸ ਕਰ ਰਹੀ ਹੈ।
ਹੁਣ ਭਾਰਤ ਦਾ ਮੈਚ ਪਾਕਿਸਤਾਨ ਨਾਲ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਪਾਕਿਸਤਾਨ ਖਿਲਾਫ ਮੈਦਾਨ 'ਚ ਸ਼ੁਭਮਨ ਗਿੱਲ ਉਤਰਨਗੇ ਜਾਂ ਨਹੀਂ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਅੱਜ ਉਹ ਨੈੱਟ 'ਤੇ ਅਭਿਆਸ ਕਰਦੇ ਨਜ਼ਰ ਆਏ ਹਨ, ਜੋ ਭਾਰਤੀ ਟੀਮ ਲਈ ਚੰਗੀ ਖਬਰ ਹੈ।
ਗਿੱਲ ਨੇ ਨੈੱਟ 'ਤੇ ਵਾਪਸੀ ਕੀਤੀ
ਦੱਸ ਦੇਈਏ ਕਿ ਪਾਕਿਸਤਾਨ ਦੇ ਨਾਲ ਏਸ਼ੀਆ ਕੱਪ ਦੇ ਦੂਜੇ ਮੈਚ 'ਚ ਸ਼ੁਭਮਨ ਨੇ ਰੋਹਿਤ ਸ਼ਰਮਾ ਦੇ ਨਾਲ ਮਿਲ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਨੂੰ ਬੈਕਫੁੱਟ 'ਤੇ ਧੱਕ ਦਿੱਤਾ। ਅਜਿਹੇ 'ਚ ਜੇਕਰ ਗਿੱਲ ਵਿਸ਼ਵ ਕੱਪ 'ਚ ਪਾਕਿਸਤਾਨ ਖਿਲਾਫ ਮੈਚ 'ਚ ਵਾਪਸੀ ਕਰਦੇ ਹਨ ਤਾਂ ਪਾਕਿਸਤਾਨੀ ਗੇਂਦਬਾਜ਼ਾਂ 'ਤੇ ਵਾਧੂ ਦਬਾਅ ਹੋਵੇਗਾ ਅਤੇ ਭਾਰਤੀ ਟੀਮ ਵੀ ਮਜ਼ਬੂਤ ਹੋਵੇਗੀ।
Shubman Gill has started the batting practice.
— Johns. (@CricCrazyJohns) October 12, 2023
- Great news for Team India. pic.twitter.com/lkfcNgEi1F
ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸ਼ੁਭਮਨ ਨੂੰ ਡੇਂਗੂ ਬੁਖਾਰ ਹੋ ਗਿਆ ਸੀ ਜਿਸ ਤੋਂ ਬਾਅਦ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਸੀ। ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਨੂੰ ਚੇਨਈ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਦੋ ਦਿਨਾਂ ਦੇ ਅੰਦਰ ਹੀ ਉਨ੍ਹਾਂ ਨੂੰ ਛੁੱਟੀ ਮਿਲ ਗਈ ਸੀ।
ਅਫਗਾਨਿਸਤਾਨ ਦੇ ਖਿਲਾਫ ਹੋਣ ਵਾਲੇ ਭਾਰਤ ਦੇ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਦੱਸਿਆ ਸੀ ਕਿ ਸ਼ੁਭਮਨ ਗਿੱਲ ਹੁਣ ਠੀਕ ਹੈ, ਅਤੇ ਬਹੁਤ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਗਿੱਲ ਅਫਗਾਨਿਸਤਾਨ ਮੈਚ ਤੋਂ ਪਹਿਲਾਂ ਟੀਮ ਨਾਲ ਦਿੱਲੀ ਨਹੀਂ ਗਏ ਸਨ, ਸਗੋਂ ਪਾਕਿਸਤਾਨ ਮੈਚ ਤੋਂ ਪਹਿਲਾਂ ਅਹਿਮਦਾਬਾਦ ਪਹੁੰਚ ਗਏ ਹਨ ਅਤੇ ਨੈੱਟ 'ਤੇ ਅਭਿਆਸ ਵੀ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਚ ਹੁਣ ਉਮੀਦ ਹੈ ਕਿ ਭਾਰਤ ਦਾ ਇਹ ਨੌਜਵਾਨ ਖਿਡਾਰੀ ਪਾਕਿਸਤਾਨ ਖਿਲਾਫ ਮੈਚ ਖੇਡ ਸਕੇਗਾ ਜਾਂ ਨਹੀਂ।