Pakistan World Cup 2023: ਪਾਕਿਸਤਾਨ ਕ੍ਰਿਕਟ ਟੀਮ ਵਿਸ਼ਵ ਕੱਪ 2023 ਲਈ ਭਾਰਤ ਪਹੁੰਚ ਗਈ ਹੈ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਬੁੱਧਵਾਰ ਰਾਤ ਨੂੰ ਹੈਦਰਾਬਾਦ ਪਹੁੰਚੀ। ਇੱਥੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਦਾ ਪਹਿਲਾ ਮੈਚ ਅਹਿਮਦਾਬਾਦ 'ਚ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਪਾਕਿਸਤਾਨ ਦਾ ਪਹਿਲਾ ਮੈਚ ਨੀਦਰਲੈਂਡ ਦੇ ਨਾਲ ਹੈ। ਇਹ ਮੈਚ 6 ਅਕਤੂਬਰ ਨੂੰ ਹੈਦਰਾਬਾਦ 'ਚ ਹੋਵੇਗਾ।


ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਹੈਦਰਾਬਾਦ ਏਅਰਪੋਰਟ 'ਤੇ ਨਜ਼ਰ ਆਏ। ਬਾਬਰ ਆਜ਼ਮ, ਸ਼ਾਹੀਨ ਅਫਰੀਦੀ, ਫਖਰ ਜ਼ਮਾਨ ਅਤੇ ਇਮਾਮ-ਉਲ-ਹੱਕ ਸਮੇਤ ਕਈ ਖਿਡਾਰੀ ਨਜ਼ਰ ਆਏ। ਇਨ੍ਹਾਂ ਦੇ ਨਾਲ ਹੀ ਕ੍ਰਿਕਟ ਟੀਮ ਦਾ ਸਪੋਰਟ ਸਟਾਫ ਵੀ ਭਾਰਤ ਪਹੁੰਚ ਗਿਆ ਹੈ। ਪਾਕਿ ਖਿਡਾਰੀ ਏਅਰਪੋਰਟ ਤੋਂ ਸਿੱਧੇ ਹੋਟਲ ਚਲੇ ਗਏ ਹਨ। ਪਾਕਿਸਤਾਨੀ ਖਿਡਾਰੀਆਂ ਨੂੰ ਦੇਖਣ ਲਈ ਬਹੁਤ ਸਾਰੇ ਪ੍ਰਸ਼ੰਸਕ ਹੈਦਰਾਬਾਦ ਏਅਰਪੋਰਟ ਦੇ ਬਾਹਰ ਪਹੁੰਚੇ ਹੋਏ ਸਨ। ਪ੍ਰਸ਼ੰਸਕਾਂ ਨੇ ਮੋਬਾਈਲ ਫੋਨ ਤੋਂ ਪਾਕਿਸਤਾਨੀ ਖਿਡਾਰੀਆਂ ਦੀਆਂ ਫੋਟੋਆਂ ਵੀ ਕਲਿੱਕ ਕੀਤੀਆਂ।