Sania Mirza and Shoaib Malik Divorce: ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨ ਦੇ ਦਿੱਗਜ ਕ੍ਰਿਕਟਰ ਸ਼ੋਏਬ ਮਲਿਕ ਦਾ ਵਿਆਹ ਮਾੜੇ ਦੌਰ ਵਿੱਚੋਂ ਲੰਘ ਰਿਹਾ ਹੈ। ਪਾਕਿਸਤਾਨੀ ਮੀਡੀਆ 'ਚ ਅਫਵਾਹਾਂ ਉਡ ਰਹੀਆਂ ਹਨ ਕਿ ਦੋਵੇਂ ਜਲਦ ਹੀ ਤਲਾਕ ਲੈਣ ਵਾਲੇ ਹਨ। ਇਸ ਜੋੜੇ ਦੇ ਇੱਕ ਕਰੀਬੀ ਦੋਸਤ ਨੇ ਵੀ ਪਾਕਿਸਤਾਨੀ ਮੀਡੀਆ ਵਿੱਚ ਕਿਹਾ ਹੈ ਕਿ ਦੋਵਾਂ ਦਾ ਅਧਿਕਾਰਤ ਤੌਰ 'ਤੇ ਤਲਾਕ ਹੋ ਗਿਆ ਹੈ। ਇਸ ਜੋੜੀ ਦੇ ਰਿਸ਼ਤੇ 'ਚ ਅੜਚਨ ਦਾ ਕਾਰਨ ਪਾਕਿਸਤਾਨ ਦੀ ਇਕ ਮਾਡਲ ਅਤੇ ਅਦਾਕਾਰਾ ਹੈ। ਜਿਸ ਕਾਰਨ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੀ ਜੋੜੀ ਟੁੱਟਣ ਦੀ ਕਗਾਰ 'ਤੇ ਹੈ।


ਆਇਸ਼ਾ ਉਮਰ ਨਾਲ ਸ਼ੋਏਬ ਦੀ ਵਧੀ ਨੇੜਤਾ 


ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਤਲਾਕ ਦੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ ਸ਼ਾਨੀਆ ਅਤੇ ਸ਼ੋਏਬ ਮਲਿਕ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਇਹ ਜੋੜਾ ਬਹੁਤ ਜਲਦੀ ਤਲਾਕ ਲੈਣ ਵਾਲਾ ਹੈ। ਇਨ੍ਹਾਂ ਦੋਵਾਂ ਦੇ ਤਲਾਕ ਬਾਰੇ ਸਭ ਕੁਝ ਫਾਈਨਲ ਹੋ ਗਿਆ ਹੈ।


 




ਦਰਅਸਲ, ਦੱਸਿਆ ਜਾ ਰਿਹਾ ਹੈ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਤਲਾਕ ਦਾ ਕਾਰਨ ਪਾਕਿਸਤਾਨ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਆਇਸ਼ਾ ਉਮਰ ਹੈ। ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਸ਼ੋਏਬ ਮਲਿਕ ਦਾ ਆਇਸ਼ਾ ਨਾਲ ਅਫੇਅਰ ਚੱਲ ਰਿਹਾ ਹੈ। ਸ਼ੋਏਬ ਅਤੇ ਆਇਸ਼ਾ ਪਿਛਲੇ ਕੁਝ ਮਹੀਨਿਆਂ ਤੋਂ ਇਕੱਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋਹਾਂ ਨੇ ਇਕ ਮੈਗਜ਼ੀਨ ਲਈ ਸਵੀਮਿੰਗ ਪੂਲ 'ਚ ਬੋਲਡ ਫੋਟੋਸ਼ੂਟ ਵੀ ਕਰਵਾਇਆ, ਜਿਸ ਦੀ ਤਸਵੀਰ ਹੁਣ ਸੋਸ਼ਲ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


 




ਸ਼ੋਏਬ ਮਲਿਕ ਅਤੇ ਪਾਕਿਸਤਾਨੀ ਅਭਿਨੇਤਰੀ ਆਇਸ਼ਾ ਉਮਰ ਦੇ ਅਫੇਅਰ ਦੀਆਂ ਖਬਰਾਂ 'ਚ ਕਿੰਨੀ ਸੱਚਾਈ ਹੈ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਹਾਲਾਂਕਿ ਲੋਕਾਂ ਦਾ ਮੰਨਣਾ ਹੈ ਕਿ ਆਇਸ਼ਾ ਨਾਲ ਨੇੜਤਾ ਕਾਰਨ ਸਾਨੀਆ ਅਤੇ ਸ਼ੋਏਬ ਦਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਆਇਸ਼ਾ ਇੱਕ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ। ਉਸ ਨੂੰ ਪਾਕਿਸਤਾਨ ਦਾ ਸਟਾਈਲ ਆਈਕਨ ਵੀ ਮੰਨਿਆ ਜਾਂਦਾ ਹੈ।