ICC Tournaments: ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਹਾਲ ਹੀ 'ਚ ਆਗਾਮੀ ਟੂਰਨਾਮੈਂਟਾਂ ਦਾ ਇੱਕ ਸ਼ਡਿਊਲ ਜਾਰੀ ਕੀਤਾ ਹੈ। ਇਸ ਮੁਤਾਬਕ ਪਾਕਿਸਤਾਨ ਲੰਬੇ ਸਮੇਂ ਬਾਅਦ 2023 'ਚ ਏਸ਼ੀਆ ਕੱਪ ਤੇ 2025 'ਚ ਆਈਸੀਸੀ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ।


ਹਾਲ ਹੀ 'ਚ ਕੌਮਾਂਤਰੀ ਕ੍ਰਿਕਟ ਪਰਿਸ਼ਦ (ICC) ਨੇ ਇਨ੍ਹਾਂ ਦੋ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਸੌਂਪਣ ਦਾ ਫ਼ੈਸਲਾ ਕੀਤਾ ਸੀ। ਲਗਪਗ 25 ਸਾਲ ਬਾਅਦ ਪਾਕਿਸਤਾਨ 'ਚ ਆਈਸੀਸੀ ਟੂਰਨਾਮੈਂਟ ਕਰਵਾਇਆ ਜਾਵੇਗਾ। ਸੁਰੱਖਿਆ ਕਾਰਨ ਸਾਰੀਆਂ ਟੀਮਾਂ ਨੇ ਕਰੀਬ ਇੱਕ ਦਹਾਕੇ ਤੋਂ ਪਾਕਿਸਤਾਨ ਦੌਰੇ ਤੋਂ ਦੂਰੀ ਬਣਾ ਲਈ ਸੀ। ਹੁਣ ਹੌਲੀ-ਹੌਲੀ ਵੱਡੀਆਂ ਟੀਮਾਂ ਵੀ ਪਾਕਿਸਤਾਨ 'ਚ ਕ੍ਰਿਕਟ ਖੇਡਣ ਜਾ ਰਹੀਆਂ ਹਨ।




ਟਵੀਟ ਕਰਕੇ ਜਾਰੀ ਕੀਤਾ ਸ਼ਡਿਊਲ


ਪਾਕਿਸਤਾਨ ਕ੍ਰਿਕਟ ਬੋਰਡ ਨੇ ਹਾਲ ਹੀ 'ਚ ਟਵੀਟ ਕੀਤਾ, "ਕੁਝ ਇੱਛਾਵਾਂ ਪੂਰੀਆਂ ਹੁੰਦੀਆਂ ਹਨ! ਤੁਸੀਂ ਪਾਕਿਸਤਾਨ 'ਚ ਕੌਮਾਂਤਰੀ ਕ੍ਰਿਕਟ ਚਾਹੁੰਦੇ ਸੀ ਤੇ ਅਸੀਂ ਤੁਹਾਡੀ ਗੱਲ ਸੁਣੀ ਹੈ। ਇਹ ਹੈ ਪੂਰਾ ਸ਼ਡਿਊਲ। ਤੁਸੀਂ ਕਿਸ ਮੈਚ ਦੀ ਉਡੀਕ ਕਰ ਰਹੇ ਹੋ?"


ਪੀਸੀਬੀ ਦੇ ਇਸ ਟਵੀਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਦੋ-ਪੱਖੀ ਸੀਰੀਜ਼ ਤੋਂ ਇਲਾਵਾ ਬੋਰਡ ਨੇ ਆਈਸੀਸੀ ਟੂਰਨਾਮੈਂਟ ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਬਾਰੇ ਕਾਫੀ ਦੇਰ ਤੋਂ ਚਰਚਾ ਚੱਲ ਰਹੀ ਸੀ।


ਅਗਲੇ ਸਾਲ ਪਾਕਿਸਤਾਨ 'ਚ ਕਾਫੀ ਕ੍ਰਿਕਟ ਹੋਵੇਗੀ


ਪਾਕਿਸਤਾਨ 'ਚ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਕ੍ਰਿਕਟ ਦਾ ਆਨੰਦ ਲੈਂਦਿਆਂ ਦੇਖਿਆ ਜਾ ਸਕਦਾ ਹੈ। ਸਾਲ 2022 'ਚ ਕਈ ਵੱਡੀਆਂ ਟੀਮਾਂ ਪਾਕਿਸਤਾਨ ਦਾ ਦੌਰਾ ਕਰਨਗੀਆਂ। ਜਾਰੀ ਸ਼ਡਿਊਲ ਮੁਤਾਬਕ ਅਗਲੇ ਸਾਲ ਆਸਟ੍ਰੇਲੀਆ, ਵੈਸਟਇੰਡੀਜ਼, ਇੰਗਲੈਂਡ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਦੁਵੱਲੀ ਸੀਰੀਜ਼ ਲਈ ਪਾਕਿਸਤਾਨ ਜਾਣਗੀਆਂ।


ਕੀ ਏਸ਼ੀਆ ਕੱਪ ਲਈ ਪਾਕਿਸਤਾਨ ਜਾਵੇਗੀ ਟੀਮ ਇੰਡੀਆ?


ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਟੀਮ ਇੰਡੀਆ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਜਾਵੇਗੀ? ਇਸ ਬਾਰੇ ਅਜੇ ਤਕ ਬੀਸੀਸੀਆਈ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਕੋਈ ਬਿਆਨ ਨਹੀਂ ਆਇਆ। ਹਾਲਾਂਕਿ ਮਾਹਰਾਂ ਦੀ ਮੰਨੀਏ ਤਾਂ ਇਹ ਆਈਸੀਸੀ ਟੂਰਨਾਮੈਂਟ ਹੈ ਤੇ ਜੇਕਰ ਟੀਮ ਇੰਡੀਆ ਇਸ 'ਚ ਹਿੱਸਾ ਨਹੀਂ ਲੈਂਦੀ ਹੈ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬੀਸੀਸੀਆਈ ਕੀ ਫ਼ੈਸਲਾ ਲੈਂਦੀ ਹੈ।



ਇਹ ਵੀ ਪੜ੍ਹੋ: Punjab News: ਕੀ ਮਜੀਠੀਆ ਨੂੰ ਝੂਠੇ ਕੇਸ 'ਚ ਫਸਾਇਆ ਜਾ ਰਿਹੈ? ਜਾਣੋ 6000 ਕਰੋੜੀ ਡਰੱਗ ਰੈਕੇਟ ਦੀ ਪੂਰੀ ਕਹਾਣੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904