ਵਿਮੈਨ ਪ੍ਰੀਮੀਅਰ ਲੀਗ ਦੇ ਪਹਿਲੇ ਸੀਜ਼ਨ 'ਚ ਕੁੱਲ 87 ਖਿਡਾਰੀਆਂ ਨੂੰ ਖਰੀਦਿਆ ਗਿਆ ਸੀ। ਇਸ ਨਿਲਾਮੀ 'ਚ ਕੁਝ ਖਿਡਾਰੀਆਂ ਨੂੰ ਕਰੋੜਾਂ ਰੁਪਏ 'ਚ ਖਰੀਦਿਆ ਗਿਆ। ਇਸ ਨਿਲਾਮੀ ਦੀ ਸਭ ਤੋਂ ਮਹਿੰਗੀ ਖਿਡਾਰਨ ਸਮ੍ਰਿਤੀ ਮੰਧਾਨਾ ਰਹੀ ਅਤੇ ਉਨ੍ਹਾਂ ਨੂੰ ਰਾਇਲ ਚੈਲੰਜਰਜ਼ ਬੰਗਲੁਰੂ ਨੇ 3.40 ਕਰੋੜ ਰੁਪਏ 'ਚ ਖਰੀਦਿਆ। ਮੰਧਾਨਾ ਦੇ ਨਾਲ-ਨਾਲ ਟਾਪ-5 ਸਭ ਤੋਂ ਮਹਿੰਗੇ ਖਿਡਾਰੀਆਂ ਦੀ ਸੂਚੀ 'ਚ 3 ਭਾਰਤੀ ਵੀ ਹਨ। ਇਸ ਸੂਚੀ 'ਚ ਇਕ ਆਸਟ੍ਰੇਲੀਆਈ ਖਿਡਾਰੀ ਵੀ ਹੈ। ਇਸ ਤਰ੍ਹਾਂ ਆਈਪੀਐਲ 'ਚ ਵੀ ਕਰੋੜਾਂ ਰੁਪਏ ਦੇ ਕੇ ਖਿਡਾਰੀਆਂ ਨੂੰ ਖਰੀਦਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿੰਨੇ ਪੈਸਿਆਂ 'ਤੇ ਇਨ੍ਹਾਂ ਖਿਡਾਰੀਆਂ ਨੂੰ ਖਰੀਦਿਆ ਜਾਂਦਾ ਹੈ, ਓਨੇ ਪੈਸੇ ਨਹੀਂ ਮਿਲਦੇ।
ਇਸ ਲਈ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਖਿਡਾਰੀਆਂ ਤੋਂ ਜਿੰਨੇ ਰੁਪਏ 'ਚ ਖਰੀਦਿਆ ਜਾਂਦਾ ਹੈ, ਉਨ੍ਹਾਂ 'ਚ ਕਿੰਨੇ ਰੁਪਏ ਕੱਟੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਕਿੰਨੇ ਰੁਪਏ ਮਿਲਦੇ ਹਨ? ਆਓ ਸਮਝੀਏ ਕਿ ਆਈਪੀਐਲ ਦੀ ਨਿਲਾਮੀ 'ਚ ਰੱਖੀ ਗਈ ਕੀਮਤ ਵਿੱਚੋਂ ਕਿੰਨੇ ਰੁਪਏ ਕੱਟੇ ਜਾਂਦੇ ਹਨ।
ਪੈਸੇ 'ਚ ਕੀ-ਕੀ ਕੱਟਿਆ ਜਾਂਦਾ ਹੈ?
ਜਦੋਂ ਵੀ ਆਈਪੀਐਲ ਜਾਂ ਕਿਸੇ ਹੋਰ ਲੀਗ 'ਚ ਨਿਲਾਮੀ ਦੀ ਕੀਮਤ ਮਿਲਦੀ ਹੈ ਤਾਂ ਇਸ ਵਿੱਚੋਂ ਟੀਡੀਐਸ ਕੱਟਿਆ ਜਾਂਦਾ ਹੈ। ਆਮ ਤੌਰ 'ਤੇ ਭਾਰਤੀ ਖਿਡਾਰੀਆਂ ਨੂੰ ਅਦਾ ਕੀਤੀ ਗਈ ਰਕਮ ਦੇ 10% 'ਤੇ TDS ਕੱਟਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਇਨਕਮ ਟੈਕਸ ਦੇ ਨਿਯਮਾਂ ਅਨੁਸਾਰ ਟੈਕਸ ਵੀ ਅਦਾ ਕਰਨਾ ਪੈਂਦਾ ਹੈ, ਜੋ ਉਨ੍ਹਾਂ ਦੀ ਸਾਲਾਨਾ ਆਮਦਨ 'ਤੇ ਨਿਰਭਰ ਕਰਦਾ ਹੈ। ਸ਼ੁੱਧ ਆਮਦਨ ਤੋਂ ਬਾਅਦ ਇਸ 'ਚ ਵਧੇਰੇ ਟੈਕਸ ਅਦਾ ਕਰਨਾ ਪੈ ਸਕਦਾ ਹੈ। ਟੀਡੀਐਸ ਦੀ ਗਿਣਤੀ ਸਿਰਫ਼ ਨਿਲਾਮੀ ਦੇ ਪੈਸੇ ਦੇ ਅਧਾਰ 'ਤੇ ਕੀਤੀ ਜਾਂਦੀ ਹੈ।
ਕਿੰਨੇ ਪੈਸੇ ਮਿਲਦੇ ਹਨ?
ਦਰਅਸਲ, ਨਿਲਾਮੀ ਦਾ ਇਕ ਬੇਸ ਪ੍ਰਾਈਸ ਹੁੰਦੀ ਹੈ, ਜਿਸ ਤੋਂ ਬਾਅਦ ਕੰਪਨੀਆਂ ਦੇ ਖਿਡਾਰੀਆਂ ਨਾਲ ਵੱਖ-ਵੱਖ ਸਮਝੌਤੇ ਹੁੰਦੇ ਹਨ। ਇਸ 'ਚ ਮੈਚਾਂ ਦੀ ਗਿਣਤੀ, ਕਿੰਨੇ ਮੈਚ ਖੇਡਣੇ ਹਨ ਜਾਂ ਕਿਸ ਆਧਾਰ 'ਤੇ ਪੈਸੇ ਮਿਲਣਗੇ ਆਦਿ ਬਾਰੇ ਜਾਣਕਾਰੀ ਲਿਖੀ ਹੁੰਦੀ ਹੈ। ਇਸ ਦੇ ਆਧਾਰ 'ਤੇ ਖਿਡਾਰੀਆਂ ਨੂੰ ਟੈਕਸ ਤੋਂ ਇਲਾਵਾ ਹੋਰ ਵੀ ਪੈਸਾ ਮਿਲਦਾ ਹੈ। ਫਿਰ ਉਨ੍ਹਾਂ ਨੂੰ ਸ਼ੁੱਧ ਆਮਦਨ ਦੇ ਆਧਾਰ 'ਤੇ ਇਨਕਮ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਹੈ।
ਵਿਦੇਸ਼ੀ ਖਿਡਾਰੀਆਂ ਲਈ ਕੀ ਨਿਯਮ ਹਨ?
ਵਿਦੇਸ਼ੀ ਖਿਡਾਰੀਆਂ ਨੂੰ ਭਾਰਤ 'ਚ ਪ੍ਰਾਪਤ ਆਮਦਨ ਦਾ 20% ਟੀਡੀਐਸ ਅਦਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਖਿਡਾਰੀਆਂ ਨੂੰ ਟੀਡੀਐਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਦੇਣਾ ਪੈਂਦਾ। ਉਨ੍ਹਾਂ ਨੂੰ ਭਾਰਤ 'ਚ ਹੋਣ ਵਾਲੀ ਆਮਦਨ 'ਤੇ ਹੀ ਟੈਕਸ ਦੇਣਾ ਪੈਂਦਾ ਹੈ।