Nathan Ellis Injury: IPL 2024 ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਨਾਥਨ ਐਲਿਸ ਨੂੰ ਸੱਟ ਲੱਗ ਗਈ ਹੈ। ਬਿਗ ਬੈਸ਼ ਲੀਗ ਦੇ ਮੈਚ 'ਚ ਨਾਥਨ ਐਲਿਸ ਨੂੰ ਸੱਟ ਲੱਗ ਗਈ ਹੈ । ਨਾਥਨ ਐਲਿਸ ਦੀ ਸੱਟ ਨੂੰ ਪੰਜਾਬ ਕਿੰਗਜ਼ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਹਾਲਾਂਕਿ ਇਸ ਮੈਚ 'ਚ ਨਾਥਨ ਐਲਿਸ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ। ਨਾਥਨ ਐਲਿਸ ਨੇ ਵਿਰੋਧੀ ਟੀਮ ਦੇ ਦੋ ਵੱਡੇ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ, ਪਰ ਫੀਲਡਿੰਗ ਕਰਦੇ ਸਮੇਂ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ: Axar Patel: ਕ੍ਰਿਕੇਟਰ ਅਕਸ਼ਰ ਪਟੇਲ ਨੇ ਰਚਿਆ ਇਤਿਹਾਸ, 200 ਵਿਕਟਾਂ ਲੈਕੇ ਰਵਿੰਦਰ ਜਡੇਜਾ ਲਈ ਖੜੀ ਕਰ ਦਿੱਤੀ ਇਹ ਮੁਸੀਬਤ
ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ
ਵੀਡੀਓ ਨੂੰ ਬਿੱਗ ਬੈਸ਼ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫੀਲਡਿੰਗ ਕਰਦੇ ਸਮੇਂ ਨਾਥਨ ਐਲਿਸ ਜ਼ਖਮੀ ਹੋ ਗਏ। ਹਾਲਾਂਕਿ ਨਾਥਨ ਐਲਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਕਮੈਂਟ ਕਰਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਦੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਨਾਥਨ ਐਲਿਸ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੋਵੇਗੀ। ਨਾਥਨ ਐਲਿਸ ਦੀ ਸੱਟ ਕਿੰਨੀ ਗੰਭੀਰ ਹੈ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਹੋਬਾਰਟ ਹਰੀਕੇਨਜ਼ ਨੇ ਮੈਲਬੋਰਨ ਸਟਾਰਸ ਨੂੰ ਹਰਾਇਆ
ਉੱਥੇ ਹੀ ਜੇਕਰ ਇਸ ਮੈਚ ਦੀ ਗੱਲ ਕਰੀਏ ਤਾਂ ਹੋਬਾਰਟ ਹਰੀਕੇਨਜ਼ ਨੇ ਮੈਲਬੋਰਨ ਸਟਾਰਸ ਨੂੰ 7 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਨ ਆਈ ਹੋਬਾਰਟ ਹਰੀਕੇਨਜ਼ ਨੇ 20 ਓਵਰਾਂ 'ਚ 8 ਵਿਕਟਾਂ 'ਤੇ 187 ਦੌੜਾਂ ਬਣਾਈਆਂ। ਜਵਾਬ 'ਚ ਮੈਲਬੌਰਨ ਸਟਾਰਸ ਦੀ ਟੀਮ 20 ਓਵਰਾਂ 'ਚ 4 ਵਿਕਟਾਂ 'ਤੇ 180 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਹੋਬਾਰਟ ਹਰੀਕੇਨਜ਼ ਨੇ ਮੈਚ ਜਿੱਤ ਲਿਆ। ਜਦਕਿ ਮੈਲਬੌਰਨ ਸਟਾਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: Yuvraj Singh: ਟੀਮ ਇੰਡੀਆ ਆਈਸੀਸੀ ਟੂਰਨਾਮੈਂਟ ਲਗਾਤਾਰ ਕਿਉਂ ਹਾਰ ਰਹੀ ਹੈ? ਯੁਵਰਾਜ ਸਿੰਘ ਨੇ ਦੱਸਿਆ ਜਿੱਤ ਦਾ ਫਾਰਮੂਲਾ