Quinton de Kock Retirement:  ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਨੇ ਵੱਡਾ ਐਲਾਨ ਕੀਤਾ ਹੈ। ਦਰਅਸਲ, ਵਿਸ਼ਵ ਕੱਪ ਤੋਂ ਬਾਅਦ ਕਵਿੰਟਨ ਡੀ ਕਾਕ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ। ਮੰਗਲਵਾਰ ਨੂੰ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ। ਕਵਿੰਟਨ ਡੀ ਕਾਕ ਨੂੰ ਇਸ ਟੀਮ 'ਚ ਜਗ੍ਹਾ ਮਿਲੀ ਪਰ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਨੇ ਆਪਣੇ ਫੈਸਲੇ ਨਾਲ ਦੱਖਣੀ ਅਫਰੀਕੀ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਦਿੱਤਾ।


ਵਿਸ਼ਵ ਕੱਪ ਭਾਰਤੀ ਧਰਤੀ 'ਤੇ ਹੋਣਾ ਹੈ। ਇਸ ਟੂਰਨਾਮੈਂਟ ਦਾ ਪਹਿਲਾ ਮੈਚ 5 ਅਕਤੂਬਰ ਨੂੰ ਖੇਡਿਆ ਜਾਵੇਗਾ। ਜਦਕਿ ਵਿਸ਼ਵ ਕੱਪ ਦਾ ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਣਾ ਹੈ। ਦੱਖਣੀ ਅਫਰੀਕਾ ਨੇ ਇਸ ਟੂਰਨਾਮੈਂਟ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਰ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਹੋਣ ਤੋਂ ਬਾਅਦ ਕਵਿੰਟਨ ਡੀ ਕਾਕ ਨੇ ਵੱਡਾ ਫੈਸਲਾ ਲਿਆ। ਕੁਇੰਟਨ ਡੀ ਕਾਕ ਵਿਸ਼ਵ ਕੱਪ ਤੋਂ ਬਾਅਦ ਵਨਡੇ ਫਾਰਮੈਟ 'ਚ ਨਹੀਂ ਖੇਡਣਗੇ।






ਇਹ ਵੀ ਪੜ੍ਹੋ: India World Cup Squad: ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ....5 ਬੱਲੇਬਾਜ਼, 4 ਗੇਂਦਬਾਜ਼....ਇਹ ਹੈ ਟੀਮ ਇੰਡੀਆ



ਇਦਾਂ ਦਾ ਰਿਹਾ ਕਵਿੰਟਨ ਡੀ ਕਾਕ ਦਾ ਕਰੀਅਰ


ਕਵਿੰਟਨ ਡੀ ਕਾਕ ਦੇ ਵਨਡੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਇਸ ਖਿਡਾਰੀ ਨੇ 140 ਮੈਚਾਂ 'ਚ ਦੱਖਣੀ ਅਫਰੀਕਾ ਦੀ ਪ੍ਰਤੀਨਿਧਤਾ ਕੀਤੀ ਹੈ। ਇਸ ਤੋਂ ਇਲਾਵਾ ਕਵਿੰਟਨ ਡੀ ਕਾਕ ਨੇ ਦੱਖਣੀ ਅਫਰੀਕਾ ਲਈ 54 ਟੈਸਟ ਅਤੇ 80 ਟੀ-20 ਮੈਚ ਖੇਡੇ ਹਨ। ਕਵਿੰਟਨ ਡੀ ਕਾਕ ਨੇ 140 ਵਨਡੇ ਮੈਚਾਂ ਵਿੱਚ 5966 ਦੌੜਾਂ ਬਣਾਈਆਂ। ਇਸ ਦੌਰਾਨ ਕਵਿੰਟਨ ਡੀ ਕਾਕ ਦੀ ਔਸਤ 44.86 ਅਤੇ ਸਟ੍ਰਾਈਕ ਰੇਟ 96.09 ਹੈ। ਨਾਲ ਹੀ, ਕਵਿੰਟਨ ਡੀ ਕਾਕ ਨੇ ਵਨਡੇ ਫਾਰਮੈਟ ਵਿੱਚ 17 ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਕਵਿੰਟਨ ਡੀ ਕਾਕ ਨੇ 29 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।


ਇਹ ਵੀ ਪੜ੍ਹੋ: World Cup 2023: ਵਿਸ਼ਵ ਕੱਪ 'ਚ ਬੋਲੇਗਾ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦਾ ਬੱਲਾ, ਪੰਜਾਬੀਆਂ ਦੀ ਇੰਝ ਕਰਾਏਗਾ ਬੱਲੇ-ਬੱਲੇ