ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਹਾਲਾਂਕਿ ਖੁਦ ਰਵਿੰਦਰ ਜਡੇਜਾ ਜਸ਼ਨ ਮਨਾਉਣ ਲਈ 8 ਤਰੀਕ ਦਾ ਇੰਤਜ਼ਾਰ ਕਰ ਰਹੇ ਹੋਣਗੇ। ਦਰਅਸਲ ਉਨ੍ਹਾਂ ਦੀ ਪਤਨੀ ਰਿਵਾਬਾ ਜਡੇਜਾ ਜਾਮਨਗਰ ਉੱਤਰੀ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਰਹੀ ਹੈ। ਜਡੇਜਾ ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਹਨ। ਉਨ੍ਹਾਂ ਦੀ ਕ੍ਰਿਕਟ ਦੀ ਸਫ਼ਲਤਾ ਨੇ ਉਨ੍ਹਾਂ ਨੂੰ ਜਿੰਨੀ ਸ਼ੌਹਤ ਦਿਵਾਈ ਹੈ, ਓਨੀ ਹੀ ਦੌਲਤ ਦਿੱਤੀ ਹੈ। ਉਨ੍ਹਾਂ ਦੇ ਜਨਮਦਿਨ 'ਤੇ ਜਾਣੋ ਦੇਸ਼ ਦੇ ਇਸ ਮਸ਼ਹੂਰ ਕ੍ਰਿਕਟਰ ਦੀ ਕੁੱਲ ਜਾਇਦਾਦ ਕਿੰਨੀ ਹੈ?
ਕਿੰਨੀ ਹੈ ਰਵਿੰਦਰ ਜਡੇਜਾ ਦੀ ਜਾਇਦਾਦ?
ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਗੁਜਰਾਤ ਚੋਣਾਂ ਲੜ ਰਹੀ ਹੈ। ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਜੋੜੇ ਦੀ ਕੁੱਲ ਜਾਇਦਾਦ 100 ਕਰੋੜ ਰੁਪਏ ਦੇ ਕਰੀਬ ਹੈ। ਦੂਜੇ ਪਾਸੇ ਰਵਿੰਦਰ ਜਡੇਜਾ ਕੋਲ 37.43 ਕਰੋੜ ਰੁਪਏ ਦੀ ਨਕਦੀ, ਐਡਵਾਂਸ, ਸੋਨਾ ਸਮੇਤ ਕੁੱਲ ਚੱਲ-ਅਚੱਲ ਜਾਇਦਾਦ ਹੈ। ਐਚਯੂਐਫ 'ਚ 26.25 ਕਰੋੜ ਰੁਪਏ ਦੀ ਜਾਇਦਾਦ ਹੈ। ਰੈਸਟੋਰੈਂਟ ਕਾਰੋਬਾਰ 'ਚ ਰਵਿੰਦਰ ਜਡੇਜਾ ਦੀ 50 ਫ਼ੀਸਦੀ ਹਿੱਸੇਦਾਰੀ ਹੈ। 33 ਕਰੋੜ ਰੁਪਏ ਦੀ ਸਥਿਰ ਜਾਇਦਾਦ 'ਚ ਖੇਤੀਬਾੜੀ ਜ਼ਮੀਨ, ਮਕਾਨ, ਵਪਾਰਕ ਸੰਪਤੀਆਂ ਆਦਿ ਸ਼ਾਮਲ ਹਨ। ਇਸ 'ਚ 60 ਲੱਖ ਰੁਪਏ ਦੀ ਖੇਤੀ ਵਾਲੀ ਜ਼ਮੀਨ, 30 ਲੱਖ ਰੁਪਏ ਦੇ ਪਲਾਟ, 23 ਕਰੋੜ ਰੁਪਏ ਦੀਆਂ 5 ਵਪਾਰਕ ਜਾਇਦਾਦਾਂ ਅਤੇ 8.62 ਕਰੋੜ ਰੁਪਏ ਦੀ ਰਿਹਾਇਸ਼ੀ ਜਾਇਦਾਦ ਸ਼ਾਮਲ ਹੈ।
ਜਾਮਨਗਰ 'ਚ ਆਲੀਸ਼ਾਨ ਬੰਗਲਾ
ਰਵਿੰਦਰ ਜਡੇਜਾ ਦੀ ਸਭ ਤੋਂ ਕੀਮਤੀ ਜਾਇਦਾਦ ਗੁਜਰਾਤ ਦੇ ਜਾਮਨਗਰ 'ਚ ਸਥਿੱਤ ਉਨ੍ਹਾਂ ਦਾ ਆਲੀਸ਼ਾਨ ਬੰਗਲਾ ਹੈ। ਉਨ੍ਹਾਂ ਦਾ ਇਹ ਘਰ 4 ਮੰਜ਼ਿਲਾ ਹੈ ਜਿਸ ਦੀ ਕੀਮਤ ਕਰੋੜਾਂ ਰੁਪਏ ਹੈ। ਪਹਿਲੀ ਨਜ਼ਰ 'ਚ ਉਨ੍ਹਾਂ ਦਾ ਘਰ ਮਹਿਲ ਵਰਗਾ ਲੱਗਦਾ ਹੈ। ਜਿਸ 'ਚ ਲੱਕੜ ਦੇ ਵੱਡੇ ਦਰਵਾਜ਼ੇ ਫਿੱਟ ਕੀਤੇ ਗਏ ਹਨ ਅਤੇ ਪੂਰੇ ਘਰ ਨੂੰ ਰਵਾਇਤੀ ਡਿਜ਼ਾਈਨ ਦੇ ਫਰਨੀਚਰ ਨਾਲ ਸਜਾਇਆ ਗਿਆ ਹੈ। ਉਨ੍ਹਾਂ ਦੇ ਗੁਜਰਾਤ 'ਚ ਕੁੱਲ 6 ਘਰ ਹਨ, ਜਿਨ੍ਹਾਂ ਵਿੱਚੋਂ 2 ਰਾਜਕੋਟ, 3 ਜਾਮਨਗਰ ਅਤੇ ਇੱਕ ਅਹਿਮਦਾਬਾਦ 'ਚ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਕਾਰਾਂ ਦੇ ਵੀ ਹਨ ਸ਼ੌਕੀਨ
ਰਵਿੰਦਰ ਜਡੇਜਾ ਗੱਡੀਆਂ ਦੇ ਬਹੁਤ ਸ਼ੌਕੀਨ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਉਨ੍ਹਾਂ ਕੋਲ Audi Q7, Audi A4, BMW, Rolls Royce ਵਰਗੀਆਂ ਲਗਜ਼ਰੀ ਗੱਡੀਆਂ ਹਨ। ਉਹ ਬਾਈਕ ਦਾ ਵੀ ਸ਼ੌਕੀਨ ਰੱਖਦੇ ਹਨ ਅਤੇ ਹਾਯਾਬੂਸਾ ਸੁਪਰਬਾਈਕ ਵੀ ਉਨ੍ਹਾਂ ਕੋਲ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਫ਼ਾਰਮ 'ਚ ਘੁੜਸਵਾਰੀ ਕਰਦੇ ਵੀ ਦੇਖਿਆ ਜਾ ਸਕਦਾ ਹੈ। ਮਤਲਬ ਉਨ੍ਹਾਂ ਨੇ ਇਸ 'ਚ ਵੀ ਨਿਵੇਸ਼ ਕੀਤਾ ਹੈ।